मेरी बर्बादी का कोई इश्तिहार छपवाओ

मेरी बर्बादी 

का कोई इश्तिहार छपवाओ,


पहले पे उसमें प्यार छपवाओ,

दूसरे पे अन्धा एतबार लिखवाओ,

तीसरे पे यार मददगार बताओ,

चौथे पे बेशुमार खुमार लिखवाओ,


पांचवे पे लिखो उसमें कसमें,

छठे पे लिखो हालातों के बस में,


सातवें पे लिखो किए काम गैर जरूरी,

आठवें पे लिखो रहबरों से दूरी,


नवें पे लिखो ख्यालों का भटकना,

दसवें पे लिखो मायूसी न झटकना,


जाओ ये छपवाओ और हर 

नुक्कड़ हर गली में चिपकाओ,


जो पड़ नहीं सकते उनकी 

इतलाह के लिए डोल बजा के गाओ,


तां की फिर कोई खराब न हो सके,

सब करके भी यूं बर्बाद न हो सके!

ਅਫਲਾਤੂਨ (Plato)

 ਸੱਚ ਦੀ ਭਾਲ ਵਿੱਚ ਜਦ ਕੋਈ ਜਾਵੇਗਾ,

ਤਰਕ ਦੀ ਬੁਨਿਆਦ ’ਤੇ ਜਦ ਕੋਈ ਸੋਚਣਾ ਚਾਹੇਗਾ,

ਅਰਥ ਹਰ ਚੀਜ਼ ਦਾ ਜਦ ਕੋਈ ਲੱਭਣਾ ਚਾਹੇਗਾ,

ਦੁਨੀਆ ਨੂੰ ਤਰਤੀਬ ਨਾਲ ਸਿਰਜਣਾ ਚਾਹੇਗਾ,

ਜ਼ਿੰਦਗੀ ਕੀ ਹੈ, ਉਸ ਤੋਂ ਪਾਰ ਦੇਖਣਾ ਚਾਹੇਗਾ,

ਉਸ ਦੀ ਤਲਾਸ਼ ਦਾ ਰਾਹ ਸ਼ੁਰੂ ਹੋਵੇਗਾ ਤੇਰੇ ਤੋਂ,

ਜਾਂ ਫਿਰ ਤੇਰੇ ’ਤੇ ਆ ਕੇ ਉਹ ਆਪਣੀ ਆਖ਼ਿਰ ਪਾਵੇਗਾ।

Communication is a strange thing

Communication is a strange thing— 

while the frauds can easily hide behind, 

the earnest can get trapped in it.

Brown man's rebuttal

(in response to Kipling's White man's burden)


I know you are dead

sleeping in a mournful place,

what could be left of you?

it has been thousands of days,


but I want to talk to you,

something you boasted about,

white man doing a service

by colonizing distant grounds,


and I want to tell you,

about white man's deeds,

things which you probably knew,

but did not pay any heed,


he ate their flesh day and night,

their blood was his new wine,

he chewed on their leftover bones,

he called them dogs and swine,


he slept peacefully during famines,

he answered with bullet all the rage,

he filled his ships with the bounty,

when the poor were dying from plague,


he plundered their chirpy homes,

and sent them to distant lands to fight,

he did not even count how many died,

he laughed and joked on their plight,


this is the service white man did,

written just a preface of all his deeds,

I know you cannot wake up now,

I will explain it more when we meet.

ਈਸਟ ਇੰਡੀਆ ਕੰਪਨੀ

ਗੋਰਿਆਂ ਤੂੰ ਚੂਸ ਸਾਡੇ ਹੱਡ ਗਿਆ ਐਂ,

ਸਾਨੂੰ ਨੰਗ-ਧੜੰਗ ਕਰ ਛੱਡ ਗਿਆ ਐਂ,


ਪੂਰੀ ਦੁਨੀਆ ਦੇ ਨਾਲ ਸਾਡਾ ਤਕੜਾ ਵਪਾਰ ਸੀ,

ਥੋਕ ’ਚ ਵਿਕਦੇ ਸੂਤ, ਮਿਰਚ, ਮਸਾਲੇ, ਅਚਾਰ ਸੀ,


ਤੇਰੀ ਕੰਪਨੀ ਆਈ, ਰੱਜ ਸਾਡੇ ’ਤੇ ਰਾਜ ਕੀਤਾ ਏ,

ਸ਼ਿਮਲੇ, ਡਲਹੌਜ਼ੀ ਰਹਿਣ ਦਾ ਬੰਦੋਬਸਤ ਖ਼ਾਸ ਕੀਤਾ ਏ,


ਸਾਡਾ ਕਿਰਤ ਇੰਨੀ ਤੇਰੇ ਕੋਲੋਂ ਹੱਥਾਂ ’ਚ ਚੱਕੀ ਨਹੀਂ ਸੀ ਜਾਂਦੀ,

ਤੂੰ ਰੇਲਾਂ ਚਲਾਈਆਂ ਪੱਤਣਾਂ ਤੀਕ, ਬੱਕੀ ਨਹੀਂ ਸੀ ਜਾਂਦੀ,


ਤੂੰ ਢਾਹ ਮਾਰੇ, ਬੇਈਮਾਨਾ, ਸਾਡੇ ਸਭ ਖੇਤ ਖਲਿਆਨ, 

ਤੂੰ ਲੜਾ ਮਾਰੇ, ਫਾਹ ਮਾਰੇ ਸਾਡੇ ਕਿਰਤੀ ਕੀਮਤੀ ਜਵਾਨ,


ਜਾਂਦੇ ਜਾਂਦੇ ਟੋਟੇ ਹੋਰ ਕਰ ਗਿਆ ਏਂ ਦੇਸ਼ ਦੇ,

ਬੰਨ ਗਿਆ ਐਂ ਮੁੱਢ ਸਦਾ ਲਈ ਕਲੇਸ਼ ਦੇ,


ਕਮਲੀ ਸੀ ਦੁਨੀਆ ਓਦੋਂ ਤੇ ਤੇਰਾ ਵੀ ਕਮਲੇ ਦਾ ਵੇਸ ਸੀ,

ਹਾਲੇ ਤੱਕ ਉਹਦੇ ਖੰਭ ਨੀ ਆਏ, ਸੋਨੇ ਦੀ ਚਿੜੀ ਕਹਾਉਂਦਾ ਜਿਹੜਾ ਦੇਸ਼ ਸੀ!

Enigma

ਮਾਰ ਤਾਂ ਗੋਰਿਆਂ ਨੇ ਆਪਣਾ ਹੀ ਛੋਰਾ,

ਏਡੀ ਉਹਦੀ ਹਸਤੀ, ਤਰਸ ਨਾ ਖਾਧਾ ਭੋਰਾ,

ਪੰਜਾਹ ਵਰ੍ਹੇ ਗਏ ਨੂੰ ਹੁਣ ਜਦੋਂ ਹੋ ਗਏ,

ਹੁਣ ਇਹਨਾਂ ਨੂੰ ਯਾਦ ਆਈ ਏ ਖਾਂਦਾ ਏ ਝੋਰਾ।


ਬੁੱਝ-ਬੁੱਝ ਟਿਕਾਣੇ ਜਦੋਂ ਜਰਮਨਾ ਦੇ ਦੱਸਦਾ ਸੀ,

ਉਦੋਂ ਸਾਹਬ ਜਾ-ਜਾ ਕੇ ਜੱਫੀਆਂ ’ਚ ਕੱਸਦਾ ਸੀ,

ਹੁਣ ਜਦ ਬਿਪਤਾ ਟਲੀ ਏ ਤੇ ਜੰਗ ਖ਼ਤਮ ਹੋਈ ਆ,

ਦੂਤ ਭਗਵਾਨ ਦਾ ਲੱਗਣ ਲੱਗ ਪਿਆ ਰੋੜਾ,

ਮਾਰ ਤਾਂ ਗੋਰਿਆਂ ਨੇ ਆਪਣਾ ਹੀ ਛੋਰਾ।


ਤਮਗੇ ਦੇਣ ਦੀ ਥਾਂ ਨਮਕਹਰਾਮੀ ਕੀਤੀ ਆ,

ਪੱਤ ਮਲੂਕੜੇ ਦੀ ਚੰਦ੍ਰਿਆਂ ਸਰੇਆਮ ਰੋਲ ਦਿੱਤੀ ਆ,

ਹਾਏ, ਕਿਹੜੀ ਗਲੀ ਨਿਕਲਾਂ, ਕਿਹੜਾ ਮੂੰਹ ਲੈ ਕੇ ਜਾਵਾਂ,

ਆਪੇ ਵਿੱਚ ਘੁੱਟ ਗਿਆ ਸੂਰਜ, ਭਰ ਗਿਆ ਘੁੱਟ ਕੋੜਾ।

ਮਾਰ ਤਾਂ ਗੋਰਿਆਂ ਨੇ ਆਪਣਾ ਹੀ ਛੋਰਾ।

ਬੁਝਾਰਤਾਂ

 1.

ਪਾਣੀ ਵਿੱਚ ਪੈ ਜਾਵਾਂ

ਤਾਂ ਅੱਗ ਮੈਂ ਲਾ ਦੇਵਾਂ,

ਘੱਟ ਜਾਵਾਂ ਜ਼ਿਸਮ 'ਚ

ਕਮਜ਼ੋਰੀ ਲੱਗਣ ਲਾ ਦੇਵਾਂ।


2.

ਪੈ ਗਿਆ ਕਲੇਸ਼

ਲੜ ਪਏ ਸਭ ਦੇਸ਼,

ਜਾਨ 'ਤੇ ਬਣਿਆ ਖ਼ਤਰਾ

ਛੱਡ ਤੁਰ ਗਿਆ ਜਰਮਨੀ,

ਭੌਤਿਕੀ ਦਾ ਦਰਵੇਸ਼।


3.

ਇਕੋ ਹੀ ਦਿਮਾਗ 'ਚ

ਜਿਵੇਂ ਸਭ ਕੁਝ ਸੀ,

ਕਾਇਨਾਤ ਨੇ ਖ਼ਾਸ

ਓਹਨੂੰ ਬਣਾ ਕੇ ਭੇਜਿਆ ਸੀ,

ਜਾ ਯਾਰ ਤੂੰ ਦੱਸ ਕੇ ਆ

ਕੰਮ ਬੰਦਿਆਂ ਦੇ

ਲੱਗਦਾ ਵੱਸ ਦਾ ਨੀ।


4.

ਮੋਢੇ ਉੱਤੇ ਬਾਜ਼ ਹੈ

ਸਮਝਿਓਂ ਨਾ ਚਿੜੀ ਹੈ,

ਸਾਰਾ ਪਰਿਵਾਰ ਸ਼ਹੀਦ ਹੋਇਆ

ਜੰਗ ਐਸੀ ਛਿੜੀ ਹੈ।


5.

ਸੂਰ ਦਾ ਪੁੱਤ

ਬੜਾ ਕਾਇਰ ਸੀ,

ਨਿਹੱਥੇ ਲੋਕਾਂ ਉੱਤੇ

ਵਿਸਾਖੀ ਵਾਲੇ ਦਿਨ

ਕਰਵਾਇਆ ਫਾਇਰ ਸੀ।


6.

ਬੁੱਝ ਲਏ ਜੇ ਬੁਝਾਰਤ ਕੋਈ

ਤਾਂ ਸਿਆਪਾ ਪੈ ਜਾਵੇ,

ਹਰ ਇੱਕ ਬੈਂਕ 'ਚ ਦਿਨੇ ਹੀ

ਡਾਕਾ ਪੈ ਜਾਵੇ।


7.

ਪਹਿਲੀ ਵਾਰੀ ਖਾਓ

ਸਵਾਦ ਬੜਾ ਆਉਂਦਾ,

ਦੂਜੀ ਵਾਰੀ ਖਾਓ

ਥੋੜ੍ਹਾ ਮਜ਼ਾ ਘੱਟ ਆਉਂਦਾ,

ਦਸਵੀਂ ਵਾਰੀ ਤੱਕ ਤੇ

ਦਿਲ ਅੱਕਿਆ ਵਾ ਹੋਂਦਾ!


8.

ਜਿੰਨ ਵਿੱਚ ਕਬੂਤਰ ਟਕਰਾਉਂਦਾ ਹੈ

ਘਰ ਘਰ ਬਿਜਲੀ ਪਹੁੰਚਾਉਂਦਾ ਹੈ

ਦੋ ਨਿੱਕੇ ਨਿੱਕੇ ਜਿੰਨ ਹੋਰ ਬਣਾਉਂਦਾ ਹੈ।


9.

ਨਿੱਕੇ ਨਿੱਕੇ ਜੀਵਾਂ ਦੀ ਖੇਡ ਹੈ

ਬੰਦੇ ਦੇ ਅੰਦਰੋਂ

ਪਾਉਂਦੇ ਇਹ ਤ੍ਰੇੜ ਹੈ

ਓ ਮਾਈ ਕੋਈ ਸ਼ੈਤਾਨ

ਨਹੀਂ ਦੁਨੀਆ 'ਤੇ

ਨਾ ਕੋਈ ਭੂਤ ਪ੍ਰੇਤ ਹੈ!


10.

ਸੱਤ ਵਰੇ ਪੂਰੇ ਰਿਹਾ ਦੂਰ

ਕਿੱਥੇ ਚੱਲਿਆ ਕਿਉਂ ਚੱਲਿਆ

ਕਿਸੇ ਨੂੰ ਦੱਸਿਆ ਨਾ,

ਮੁੜਿਆ ਤੇ ਨਾਲ ਲੈ ਕੇ ਆਇਆ

ਹੱਲ ਸਾਢੇ ਤਿੰਨ ਸੌ ਸਾਲ ਪੁਰਾਣੀ

ਸਮੱਸਿਆ ਦਾ!


11.

ਰੌਲਾ ਨਹੀਂ ਪਾਉਣਾ ਹੈ,

ਅਮਰੀਕਾ ਤੋਂ ਲੁਕਾਉਣਾ ਹੈ,

ਰਹਿਣਾ ਜ਼ਰਾ ਬਚ ਕੇ,

ਧਮਾਕਾ ਬੜਾ ਹੋਣਾ ਹੈ।


12.

ਗੁੱਡੀ ਚੜ੍ਹੀ ਨਹੀਂ,

ਪਾਰ ਕਰ ਗਈ ਆਸਮਾਨ ਏ,

ਕਿਸੇ ਕਿਸੇ ਨੂੰ ਨਸੀਬ

ਹੁੰਦਾ ਦੇਖਣਾ ਧਰਤੀ ਤੋਂ

ਪਾਰ ਦਾ ਜਹਾਨ ਏ।


13.

ਦੇਓ ਟਾਟਾ ਜੀ ਪੂੰਜੀ,

ਕੰਮ ਅੱਗੇ ਵਧਾਉਣਾ ਹੈ,

ਦੇਸ਼ ਪੈਰਾਂ ’ਤੇ ਹੋ ਸਕੇ,

ਖੋਜ ਕੇਂਦਰ ਬਣਾਉਣਾ ਹੈ।


14.

ਟਰੱਕ ਨਹੀਂ ਤਾਂ

ਚਲੋ ਸਾਈਕਲ ’ਤੇ ਹੀ

ਰਾਕੇਟ ਲੈ ਚੱਲੀਏ,

ਆ ਰਹੇ ਹਾਂ ਅਸੀਂ,

ਸੁਨੇਹਾ ਆਸਮਾਨ ਨੂੰ ਘੱਲੀਏ।


15.

ਆਹ ਲੈ, ਸਿੱਟ ਦੇ ਬੀਜ,

ਖੇਤਾਂ ’ਚ ਕੰਮ ਹੋ ਜੂ,

ਹੁਣ ਨੀ ਕੋਈ ਭੁੱਖਾ ਰਹਿੰਦਾ,

ਵਚਨ ਸਾਡਾ ਏ, ਤਥਾਸਤੁ।


16.

ਦੇਣਾ ਹੈ ਜ਼ਹਿਰ ਤਾਂ ਦੇ ਦਿਓ,

ਮੈਂ ਕੀਤੇ ਲੁੱਕ ਕੇ ਨਹੀਂ ਜੀਵਾਂਗਾ,

ਅਸੂਲਾਂ ਦੀ ਗੱਲ ਕੀਤੀ ਸਾਰੀ ਜ਼ਿੰਦਗੀ,

ਅਸੂਲਾਂ ਖ਼ਾਤਰ ਇਹ ਵੀ ਪੀਵਾਂਗਾ।


17.

ਬਹੁਤਾ ਐਵੇਂ ਕਿਸੇ ਨਾਲ

ਵਾਹ ਨਹੀਂ ਰੱਖੀਦਾ,

ਨਾ ਕੋਈ ਛੇੜੇ ਤਾਂ

ਆਪੇ ਆਪੇ ’ਚ ਹੀ ਵੱਸੀਦਾ,

ਚੁੱਪ-ਚੁੱਪ ਰਹੀਦਾ,

ਨਾ ਐਵੇਂ ਰੋਈ ਦਾ,

ਨਾ ਐਵੇਂ ਹੱਸੀ ਦਾ।


18.

ਗੋਲੀ ਨਾਲ ਬੰਦੇ ਨੇ

ਬੰਦੇ ਬਹੁਤ ਮਾਰੇ ਨੇ,

ਪਰ ਇੱਕ ਗੋਲੀ ਤੂੰ 

ਤਿਆਰ ਕੀਤੀ,

ਮੁਲਕਾਂ ਦੇ ਮੁਲਕ

ਓਸ ਗੋਲੀ ਨੇ ਤਾਰੇ ਨੇ।


19.

ਹੱਡ-ਪੈਰ ਖੜ੍ਹ ਜਾਂਦੇ,

ਬੱਚੇ ਬਹੁਤ ਰੋਂਦੇ ਸੀ,

ਬੜਾ ਔਖਾ ਸੀ ਜੀਣਾ,

ਸੁਫ਼ਨੇ ਡਰਾਉਣੇ ਆਉਂਦੇ ਸੀ,

ਮਿਹਰਬਾਨੀ ਤੇਰੀ, ਹੁਣ

ਸਾਰੇ ਸੁਖੀ ਜੀਉਂਦੇ ਜੀ!


20.

ਅੰਗ ਪੈਰ ਚੱਲਣੋਂ ਹਟ ਗਏ,

ਸੂਰਤ ਤਾਰਿਆਂ ਨੂੰ ਚੜ੍ਹ ਗਈ,

ਐਸੇ ਕਈ ਕਮਰੇ ਕਾਇਨਾਤ ’ਚ,

ਨਿਕਲ ਨਹੀਂ ਸਕਦੀ ਰੌਸ਼ਨੀ ਵੀ,

ਜੇ ਓਥੇ ਗਲਤੀ ਨਾਲ ਵੜ ਗਈ।


21.

ਬੁੱਝ-ਬੁੱਝ ਜਰਮਨਾਂ ਦੇ ਟਿਕਾਣੇ ਉਹ ਦੱਸਦਾ ਸੀ,

ਸਾਹਬ ਖੁਸ਼ ਹੋ ਹੋ ਜੱਫੀਆਂ ਵਿੱਚ ਕੱਸਦਾ ਸੀ,

ਮੁੜ ਕੇ ਪੈ ਗਿਆ ਉਸੇ ਉੱਤੇ ਹੀ ਮੁਕੱਦਮਾ,

ਖਾ ਲਈ ਜ਼ਹਿਰ ਓਹਨੇ, ਝੱਲ ਨਾ ਸਕਿਆ ਸਦਮਾ।


22.

ਛਾਪ ਦੇਵਾਂਗੇ ਪਰਚਾ,

ਪਰ ਪਹਿਲਾਂ ਦੇਣਾ ਪੈਣਾ ਪਰਮਾਣ ਹੈ,

ਹਾਰਡੀ ਰੋਜ਼ ਏਹੀ ਆਖੇ,

ਭਗਤ ਨਾਮਗਿਰੀ ਦਾ ਪਰੇਸ਼ਾਨ ਹੈ।


23.

ਵਾਲ ਤੋਂ ਵੀ ਪਤਲੀ ਤਾਰ,

ਰੋਸ਼ਨੀ ਨੱਚਦੀ ਜਾਂਦੀ ਆ,

ਭਾਅਜੀ ਕਰਤੀ ਏ ਖੋਜ,

ਗੱਲ ਦੁਨੀਆ ਦੇ ਇੱਕ ਕੋਨੇ

ਤੋਂ ਦੂਜੇ ਕੋਨੇ, ਪਲਕ

ਝਪਕਦੇ ਪੁਹਚਾਂਦੀ ਆ!


24.

ਮੁਹੱਬਤ ਦਾ ਦੁਨੀਆ ’ਤੇ

ਸਭ ਤੋਂ ਉੱਚਾ ਮਿਆਰ ਹੈ,

ਜਮਨਾ ਦੇ ਪਾਰ ਬਣਵਿਆ,

ਮੁਗਲ ਸਰਕਾਰ ਹੈ!


25.

ਉੱਚੇ ਉੱਚੇ ਜ਼ਮੀਨ ’ਤੇ

ਖੜ੍ਹੇ ਤਿਕੋਣ ਨੇ,

ਅੰਦਰ ਉਹਦੇ ਸੌਂਦਾ

ਖੁਫੂ ਫ਼ਰਾਊਨ ਏ।


26.

ਦੋ ਅਣੂਆਂ ਦੇ ਸਹਿਯੋਗ ਮੈਨੂੰ ਘੜਿਆ,

ਬਿਨਾਂ ਪੌੜੀ ਦੇ ਅਸਮਾਨ ’ਤੇ ਹਾਂ ਚੜ੍ਹਿਆ,

ਜੇਬ ਵਿੱਚ ਮੈਂ ਪਾਇਆ ਨਾ ਜਾ ਸਕਦਾ,

ਹੱਥ ਵਿੱਚ ਜਾ ਸਕਦਾ ਨਾ ਮੈਂ ਫੜਿਆ।


27.

ਬੜੇ ਔਖੇ ਔਖੇ ਸਵਾਲ,

ਹੱਲ ਕਰ ਦਿੰਦੀ ਸੀ ਮੂੰਹ-ਜ਼ਬਾਨੀ,

ਪਰ ਉਮਰ ਲਿਖਾ ਕੇ ਲਿਆਈ ਸੀ ਥੋੜ੍ਹੀ,

ਉੱਚਾ ਨਾਮ ਕਰ ਗਈ ਮਿਰਜ਼ਾਖਾਨੀ!


28.

ਪੜ੍ਹਿਆ ਸੀ ਛੋਟੇ ਹੁੰਦੇ ਸੰਸਕ੍ਰਿਤ 

ਦਾ ਵਿਦਵਾਨ, ਅੱਜ ਕੰਮ ਕਰ ਗਿਆ,

ਖੇਡਦਿਆਂ ਬੱਚਿਆਂ ਦੇ ਖਿਡੌਣੇ ਨਾਲ,

ਗਾਊਸ ਦੀ ਗੁੰਝਲ ਦੇ ਵਲ ਕੱਢ ਗਿਆ।


29.

ਨਿੱਕਾ ਬੱਚਾ ਬੋਲਦਾ 

ਸਭ ਤੋਂ ਪਹਿਲਾਂ ਮਾਂ,

ਉਹ ਬੋਲਿਆ ਦਸ 

ਗੁਣਾ ਪੰਜ ਹੁੰਦੇ ਪੰਜਾਹ,

ਬਾਰ੍ਹਵੇਂ ਸਾਲ ਜਿੱਤ ਸਵਰਨ, 

ਇਤਿਹਾਸ ’ਚ ਲਿਖਤਾ ਨਾਂ,

ਗਾਊਸ, ਫਰਮੈਟ, ਹਿਲਬਰਟ 

ਦੇ ਬਰਾਬਰ ਉਹਦੀ ਥਾਂ।


30.

ਇੱਕ ਤੂੰ ਤੇ ਦੂਜਾ ਨਿਊਟਨ, 

ਦੋਵੇਂ ਸ਼ਦਾਈ ਸੀ,

ਖੋਜ ਤੋਂ ਸਿਵਾ ਕੋਈ ਹੋਰ ਚੀਜ਼

ਪਸੰਦ ਹੀ ਨਾ ਆਈ ਸੀ,

ਉਹਨੂੰ ਸ਼ੌਂਕ ਸੀ ਚੀਜ਼ਾਂ

ਹਿਲਦੀਆਂ-ਜੁਲਦੀਆਂ ਕਿਉਂ ਨੇ,

ਤੇਰੀ ਬਿਜਲੀ, ਮੋਟਰਾਂ, ਬਿਨਾਂ ਤਾਰ

ਦੇ ਸੰਦਾਂ ਨਾਲ ਆਸ਼ਨਾਈ ਸੀ।


31.

ਚੋਰੀਆਂ ਚਕਾਰੀਆਂ ਦੇ 

ਮੁਕੱਦਮਿਆਂ ਤੋਂ ਅੱਕ ਜਾਈਦਾ,

ਧਿਆਨ ਕਚਹਿਰੀਆਂ ਤੋਂ 

ਡੂੰਘੇ ਕੰਮ ਵੱਲ ਲਾਈਦਾ,

ਸੋਚੀ ਦਾ ਵੀ ਇਹ ਗਿਣਤੀ 

ਕਿਵੇਂ ਬਣੀ ਤੇ ਕਿਵੇਂ ਹੈ ਚੱਲਦੀ,

ਪੜ੍ਹੀਦੀ ਕਿਤਾਬ ਤੇ ਨਾਲੇ 

ਨਵਾਂ ਫਾਰਮੂਲਾ ਬਣਾਈਦਾ।


32.

ਆਇਆ ਐਂ ਤੇ ਸਾਰੇ 

ਹਿਸਾਬ ’ਤੇ ਕਾਂਟਾ ਮਾਰ ਦਿੱਤਾ,

ਜਿੰਨਾ ਕੰਮ ਹੋਇਆ, 

ਸਭ ਗ਼ਲਤ ਹੈ ਸਿੱਧ ਕਰ ਦਿੱਤਾ,

ਸਿਆਣੇ ਤੁਰੇ ਸੀ 

ਜਿਹੜੇ ਰਾਹ ਸੱਚ ਦਾ ਪਤਾ ਕਰਨ,

ਕਰਕੇ ਬੰਦ ਫਾਟਕ, 

ਮੁੜਨ ’ਤੇ ਮਜਬੂਰ ਕਰ ਦਿੱਤਾ।