ਐਨੀ ਸਸਤੀ ਕਿਓਂ ਬੰਦੇ ਨੂੰ ਬੰਦੇ ਦੀ ਜਾਣ ਲੱਗਦੀ ਹੈ?

ਐਨੀ ਸਸਤੀ ਕਿਓਂ ਬੰਦੇ ਨੂੰ 

ਬੰਦੇ ਦੀ ਜਾਣ ਲੱਗਦੀ ਹੈ?

ਪਾਕਿਸਤਾਨ ਹੋਵੇ ਇਰਾਨ ਹੋਵੇ 

ਬੜੀ ਮੁਸ਼ਕਿਲ ਨਾਲ ਮਾਂ ਪੈਦਾ ਕਰਦੀ ਹੈ,


ਆਪਣੇ ਮਤਲਬ ਖਾਤਰ ਨਫਰਤਾਂ ਦੇ 

ਵੰਡਦਾ ਫਿਰਦਾ ਹੈ ਬੀਜ ਕੋਈ,

ਹਉਂਮੈਂ ਦਾ ਸ਼ਿਕਾਰ ਯਾਂ ਫਿਰ ਹੰਕਾਰ

ਮੈਨੂੰ ਤਾਂ ਬਿਮਾਰ ਲੱਗਦਾ ਹੈ ਕੋਈ,

ਇਹ ਧਰਤੀ ਸਬ ਦੀ ਸੀ ਤੇ ਸਭ ਦੀ ਹੈ,

ਐਨੀ ਸਸਤੀ ਕਿਓਂ ਬੰਦੇ ਨੂੰ 

ਬੰਦੇ ਦੀ ਜਾਣ ਲੱਗਦੀ ਹੈ?


ਅਸੀਂ ਆਪਣੇ ਘਰ ਰਾਜ਼ੀ ਹਾਂ,

ਤੂੰ ਵੀ ਆਪਣੇ ਘਰ ਰਾਜ਼ੀ ਰਹਿ,

ਅਸੀਂ ਤੇਰਾ ਹਰ ਵੇਲੇ ਭਲਾ ਮੰਗਦੇ

ਤੂੰ ਵੀ ਸਾਨੂੰ ਐਵੇਂ ਮੰਦਾ ਨਾ ਕਹਿ,

ਗੱਲ ਇਹ ਹੋਵੇ, ਤਾਂ ਫਿਰ ਗੱਲ ਫੱਬਦੀ ਹੈ,

ਐਨੀ ਸਸਤੀ ਕਿਓਂ ਬੰਦੇ ਨੂੰ 

ਬੰਦੇ ਦੀ ਜਾਣ ਲੱਗਦੀ ਹੈ?


ਸ਼ੁਰੁਆਤ ਕਰਨ ਵਾਲੇਓ ਨਫਰਤਾਂ 

ਦਾ ਲਓ ਅੰਜਾਮ ਹੁਣ ਦੇਖੋ,

ਮੰਦਿਰ ਮਸਜਿਦ ਗਿਰਜੇ ਹੋਏ ਖੰਡਰ

ਬਾਗ਼ ਹੋਏ ਕਬਰਿਸਤਾਨ ਹੁਣ ਦੇਖੋ,

ਸਾੜਦੀ ਹੀ ਸਾੜਦੀ ਹੈ ਅੱਗ ਜੱਦ ਵੀ ਲੱਗਦੀ ਹੈ,

ਐਨੀ ਸਸਤੀ ਕਿਓਂ ਬੰਦੇ ਨੂੰ 

ਬੰਦੇ ਦੀ ਜਾਣ ਲੱਗਦੀ ਹੈ? 

No comments:

Post a Comment