ਤੂੰ ਕੱਚੇ ਜਿਹੇ ਹਥਿਆਰ ਨੂੰ
ਸ਼ਮਸ਼ੀਰ-ਏ-ਸੁਲੇਮਾਨੀ ਸਮਝੀ ਬੈਠਾ ਹੈਂ,
ਬੱਚਿਆਂ ਨੂੰ ਕਹਾਣੀਆਂ ਸੁਣਾਉਣ ਵਾਲੇ ਨੂੰ
ਅਹਿਮਦ ਸ਼ਾਹ ਦੁੱਰਾਨੀ ਸਮਝੀ ਬੈਠਾ ਹੈਂ,
ਛੱਡ ਦੇ ਖੇੜਾ ਨਹੀਂ ਤਾਂ ਹਾਰ ਜਾਏਂਗਾ,
ਕਾਗਜ਼ ਦੀ ਕਸ਼ਤੀ ਤੇ ਨਹੀਂ ਜਾ ਪਾਰ ਪਾਏਂਗਾ,
ਤਮਾਸ਼ੇ ਵਾਲਿਆਂ ਦਾ ਕੰਮ ਹੁੰਦਾ ਗੱਲਾਂ ਚ ਉਲਜਾਉਣਾ,
ਹੱਥ ਦੀ ਸਫਾਈ ਨੂੰ ਹਕੀਕਤ ਤੋਂ ਵੱਧ ਕੇ ਦਿਖਾਉਣਾ,
ਪਰ ਇਹਨਾਂ ਦੇ ਪੱਲੇ ਨਹੀਂ ਹੁੰਦਾ, ਅਸਲ ਜ਼ਿੰਦਗੀ ਦੇ
ਚ ਕਾਰੀਗਰੀ ਦੇ ਨਾਲ ਕੁਛ ਵੀ ਬਨਾਉਣਾ,
ਬਦਲ ਦੇ ਸੀਪੇਸਾਲਾਹਾਰ ਨਹੀਂ ਤਾਂ ਮਾਰ ਖਾਏਂਗਾ,
ਮੋਢੇ ਥੱਲੇ ਆਪਣੇ ਚਾਰ ਪਾਏਂਗਾ,
ਕੋਈ ਚੁਣ ਬੰਦਾ ਜਿਹਨੂੰ ਕੰਮ ਦਾ ਵੱਲ ਹੋਵੇ,
ਜਿਹਦੇ ਕੋਲ ਹਰ ਮਸਲੇ ਦਾ ਕੋਈ ਹੱਲ ਹੋਵੇ,
ਜਿਹੜਾ ਉੱਤਰ ਸਕੇ ਆਪ ਵੀ ਮੈਦਾਨੇ ਜੰਗ ਵਿੱਚ,
ਬੱਸ ਗੱਲਾਂ ਦਾ ਹੀ ਨਾ ਸਿਰਫ ਵੱਲ ਛੱਲ ਹੋਵੇ,
ਫਿਰ ਤੂੰ ਗੁੱਡੀ ਆਪਣੀ ਚਾੜ ਪਾਏਂਗਾ,
ਜਿੱਤ ਦੁਨੀਆਂ ਦੱਮ ਕਮਾ ਚਾਰ ਪਾਏਂਗਾ!
No comments:
Post a Comment