ਇਹ ਕੈਸੀ ਅੰਨੀ ਦੌੜ ਚ ਪੈ ਗਏ ਹਾਂ ਅਸੀਂ,
ਆਪਣਾ ਆਪ ਗਵਾ ਕੇ ਬਹਿ ਗਏ ਹਾਂ ਅਸੀਂ,
ਪਹਿਲਾਂ ਦਿਲ ਕਿਸੇ ਗੱਲ ਤੇ ਉਦਾਸ ਹੁੰਦਾ ਸੀ,
ਹੁਣ ਦਿਲ ਕਿਸੇ ਗੱਲ ਤੇ ਵੀ ਖੁਸ਼ ਹੁੰਦਾ ਨਹੀਂ,
ਖੁਸ਼ੀ ਨਾਲ ਨਾਤਾ ਗਵਾ ਕੇ ਬਹਿ ਗਏ ਹਾਂ ਅਸੀਂ,
ਇੱਕ ਪਾਸੇ ਮੋਏ ਸੁਫ਼ਨਿਆਂ ਦੇ ਮਾਤਮ ਨੇ,
ਦੂਜੇ ਉਮੀਦ ਦੇ ਬੰਦ ਲੱਗਦੇ ਸਾਰੇ ਫਾਟਕ ਨੇ,
ਜਵਾਂ ਪੱਥਰ ਹੋ ਕੇ ਰਹਿ ਗਏ ਹਾਂ ਅਸੀਂ,
ਲੋਕ ਕੋਈ ਤਾਂ ਹੋਲੀ ਦੀਵਾਲੀ ਮਨਾਉਂਦੇ ਆ
ਅਸੀਂ ਤਾਂ ਹਰ ਦਿਨ ਹੀ ਬੋਝ ਵਾੰਗੂ ਢੋਂਦੇ ਆਂ,
ਵਕ਼ਤ ਨਾਲ ਵੈਰ ਪਾ ਕੇ ਬਹਿ ਗਏ ਹਾਂ ਅਸੀਂ,
ਇਹ ਜ਼ਿੰਦਗੀ ਕੀ ਹੈ? ਕਿਸ ਦੇ ਲਈ ਹੈ?
ਕਿਓਂ ਬੰਦਾ ਜੀਂਦਾ? ਕਿਓਂ ਮਰ ਜਾਂਦਾ ਨਹੀਂ ਹੈ?
ਕੈਸੇ ਸਵਾਲਾਂ ਦੇ ਜੰਗਲ ਆ ਗਏ ਹਾਂ ਅਸੀਂ!