ਇਲਾਜ਼

ਉਹ ਬੜਾ ਕੁਲਝਿਆ ਕੁਲਝਿਆ ਜਾ ਰਹਿੰਦਾ ਸੀ,

ਹਰ ਵਕ਼ਤ ਚੇਹਰੇ ਤੇ ਪਰੇਸ਼ਾਨੀ ਤੇ ਮਾਯੂਸੀ,

ਘਬਰਾਇਆ ਤੇ ਡਰਿਆ ਜਾ ਰਹਿੰਦਾ ਸੀ,

ਐਥੇ ਲੁੱਟ ਮੱਚ ਗਈ ਓਥੇ ਲੜਾਈ ਹੋ ਗਈ,


ਹਾਏ! ਦੁਨੀਆਂ ਖਤਮ ਹੋ ਜਾਣੀ, 

ਹਾਏ!ਮੇਰਾ ਜੀ ਕੱਚਾ ਕੱਚਾ ਹੁੰਦਾ,

ਮੇਰਾ ਇਲਾਜ਼ ਕਰਾਓ, ਮੈਨੂੰ ਡਾਕਟਰ ਕੋਲ 

ਲੈ ਜੋ, ਕੀਤੇ ਮੈਨੂੰ ਦਾਖ਼ਲ ਕਰਾ ਦੋ,


ਬੁਹਤ ਦਿਨ ਦੇਖਿਆ ਓਹਦੀ ਘਰ ਵਾਲੀ ਨੇ,

ਅੱਕ ਕੇ ਫਿਰ ਓਹਨੇ ਸੁਬਹ ਦੀ ਅਖਬਾਰ ਬੰਦ ਕਰਤੀ, 

ਟੀਵੀ ਚੋਂ ਸੈੱਲ ਕੱਢ ਕੇ ਸਿੱਟ ਦਿੱਤੇ,


ਬੜਾ ਕਲਪਿਆ, ਬੜਾ ਖਹਿਬੜਯਾ ਓਹਦੇ ਨਾਲ,

ਹੱਥ ਵੀ ਚੱਕਣ ਤੇ ਆਵੇ, ਪੁੱਠਾ ਸਿੱਧਾ ਵੀ ਬੋਲੇ,


ਪਰ ਦੋ ਕੁ ਹਫਤਿਆਂ ਚ ਓਹਦਾ ਨਸ਼ਾ ਟੁੱਟ ਗਿਆ,

ਲੈ ਕਹਿੰਦਾ - ਮੈਂ ਤਾਂ ਨੀ ਜਾਂਦਾ ਤੀਹ ਸਾਲ ਕੀਤੇ ਹੋਰ,

ਹੁਣ ਮੈਂ ਜਵਾਂ ਨੌਂ ਭਰ ਨੌਂ ਹੋ ਗਿਆ ਹਾਂ! 

No comments:

Post a Comment