ਬੁਹਤ ਸਾਲਾਂ ਤੀਕ
ਮੇਰੇ ਖ਼ਾਬਾਂ ਵਿੱਚ
ਆਉਂਦਾ ਰਹਿੰਦਾ ਸੀ,
ਇੱਕ ਵਕ਼ਤ ਦਾ ਵਰਤਿਆ
ਤੇ ਹੰਢਾਇਆ ਹੋਇਆ ਆਦਮੀ,
ਚਿੱਟਾ ਚੋਲਾ ਪਾਇਆ ਹੋਇਆ,
ਨੂਰ ਨਾਲ ਭਰਿਆ
ਸ਼ਾਂਤ ਜਿਹਾ ਚੇਹਰਾ,
ਚਾਰੇ ਪਾਸੇ ਓਹਦੇ
ਕਿਤਾਬਾਂ ਹੀ ਕਿਤਾਬਾਂ,
ਤੇ ਇਕੱਲਾ ਕਮਰੇ ਚ ਬੈਠਾ
ਕੁਛ ਪੜੀ ਜਾ ਰਿਹਾ,
ਤੇ ਵਿੱਚ ਵਿੱਚ ਦੀ ਕੁੱਝ ਕਾਗਜ਼ ਤੇ
ਦਰਜ਼ ਵੀ ਕਰੀ ਜਾ ਰਿਹਾ ਸੀ,
ਮੈਨੂੰ ਸ਼ਾਇਦ ਕਦੀ
ਸਮਝ ਹੀ ਨਹੀਂ ਲੱਗੀ,
ਇਹ ਕੀ ਹੈ ਸੁਫਨਾ
ਤੇ ਮੈਨੂੰ ਕਿਓਂ ਆ ਰਿਹਾ ਸੀ,
ਤੇ ਅੱਜ ਅਚਾਨਕ ਹੀ ਮੈਨੂੰ
ਇੰਞ ਲੱਗ ਰਿਹਾ ਹੈ,
ਜਿਵੇਂ ਉਹ ਟੈਗੋਰ ਸੀ,
ਤੇ ਓਹ ਮੈਨੂੰ ਕਹਿ ਰਹੇ ਸੀ
ਪੁੱਤਰਾ ਏਧਰ ਆ ਜਾ,
ਮੇਰੇ ਕੋਲ ਬਹਿ ਜਾ
ਤੇਰੇ ਵੀ ਰਸਤਾ ਇਹੀਓ ਹੈ!
No comments:
Post a Comment