Fermat Last Theorem - Andrew Wiles

ਪਾਣੀਆਂ ਦੇ ਕੰਢੇ ਕੰਢੇ

ਤੁਰੇ ਮੁੰਡਾ ਇੰਗਲਿਸਤਾਨ ਦਾ,

ਦਿਲ ਵਿੱਚ ਲਈ ਫਿਰੇ ਖਿਆਲ

ਸੱਚ ਹਾਂ ਮੈਂ ਜਾਣਦਾ,


ਰੁੱਖਾਂ ਦੇ ਓਹਲੇ ਓਹਲੇ ਹੋ ਕੇ

ਹਵਾਵਾਂ ਕੀ ਨੇ ਕਹਿੰਦੀਆਂ,

ਇਹ ਧੁੱਪਾਂ ਕੀਂ ਨੇ ਕਹਿੰਦੀਆਂ

ਇਹ ਛਾਵਾਂ ਕੀਂ ਨੇ ਕਹਿੰਦੀਆਂ,

ਬੋਲੀ ਮੈਂ ਸਭ ਦੀ ਪਹਿਚਾਣਦਾ,


ਤੜਕੇ ਉੱਠ ਬੈਠੇ ਸਾਡੇ ਚਾਰ ਵਜੇ,

ਛਪਦੇ ਪ੍ਰੈਸ ਤੇ ਕੱਲ ਦੇ ਅਖਬਾਰ ਹਜੇ,

ਫੋਲੇ ਵਰਕ ਕਿਤਾਬਾਂ ਦੇ ਜੋ ਬੱਸ

ਦੋ ਚਾਰ ਬੰਦਿਆਂ ਨੇ ਹੀ ਪੜ੍ਹੀਆਂ,

ਨਾ ਫ਼ਿਕਰ ਉਹਨੂੰ ਖਾਣ ਦਾ

ਪੀਣ ਦਾ ਨਹਾਨ ਦਾ,


ਬਾਰਾਂ ਬਾਰਾਂ ਦਿਨ ਕਦੇ ਤਾਂ

ਇੱਕ ਵੀ ਵਰਕ ਕਾਲਾਂ ਨਾ ਕਰੇ,

ਚੌਦਾਂ ਚੌਦਾਂ ਦਿਨ ਕਦੇ ਲਿਖੇ

ਤੇ ਪੰਦਰਵੇਂ ਦਿਨ ਸਭ ਪਾੜ ਦਿਆ ਕਰੇ,

ਭਾਫ ਵਾਂਗੂੰ ਉੱਡ ਪਈ ਗੱਲ,

ਮੁੰਡਾ ਪਾਗ਼ਲ ਹੋ ਗਿਆ ਉੱਚੇ ਖ਼ਾਨਦਾਨ ਦਾ,


ਰਾਤੀਂ ਉੱਠ ਉੱਠ ਕਦੇ ਖੁਸ਼ ਹੋਇਆ ਕਰੇ,

ਕਦੇ ਬੂਹੇ ਬਾਰੀਆਂ ਦੀ ਹਿੱਕ ਲੱਗ ਰੋਇਆ ਕਰੇ,

ਕਦੇ ਆਸਾਂ ਦੇ ਫੁੱਲ ਖਿੜਦੇ ਦਿਸਦੇ,

ਕਦੇ ਉਮੀਦਾਂ ਤੇ ਲਗਦਾ ਚੜਦਾ ਤੂਫਾਨ ਜਾ,


ਸੱਤ ਵਰੇ ਲਾ ਦਿੱਤੇ ਓਹਨੇ ਪੂਰੇ

ਏਦਾਂ ਹੀ ਆਪਣੇ ਨਾਲ ਧੱਕੋਂ ਮੁੱਕੀ ਹੁੰਦੀ,

ਖਿਆਲਾਂ ਤੇ ਅੰਕਾਂ ਤੇ ਮੈਦਾਨ ਚ

ਜਿੱਤ ਹਾਰ ਨਾਲ ਹੱਥੋਂ ਹੱਥੀ ਹੁੰਦੇ,

ਤੇ ਕਰ ਮਾਰਿਆ ਕੰਮ ਅੰਤ

ਸੁਫ਼ਨਾ ਜਿਹੜਾ ਸੀ ਚਾਰ ਸੌ ਸਾਲ ਤੋਂ

ਹਰ ਵੱਡੇ ਇਨਸਾਨ ਦਾ,


ਪਾਣੀਆਂ ਦੇ ਕੰਢੇ ਕੰਢੇ

ਤੁਰੇ ਮੁੰਡਾ ਇੰਗਲਿਸਤਾਨ ਦਾ,

ਦਿਲ ਵਿੱਚ ਲਈ ਫਿਰੇ ਖਿਆਲ

ਸੱਚ ਹਾਂ ਮੈਂ ਜਾਣਦਾ!