ਅੰਨ ਭਗਵਾਨ - Norman Borlaug

ਅੰਨ ਭਗਵਾਨ ਹੈ, 

ਅੰਨ ਜੀਵਨਦਾਨ ਹੈ,

ਅੰਨ ਦੁਨੀਆਂ ਲਈ, 

ਸਭ ਤੋਂ ਵੱਡਾ ਵਰਦਾਨ ਹੈ,


ਅੰਨ ਹੈ, ਤਾਂ ਮੰਨ ਖਿੜੇ ਹੈ,

ਅੰਨ ਨਹੀਂ, ਤਾਂ ਲੋਕ ਆਪਸ ਚ ਭਿੜੇ ਹੈ,

ਅੰਨ ਹੈ ਉਹ ਦੀਵਾਰ 

ਜੀਹਦੇ ਇੱਕ ਪਾਸੇ ਇਨਸਾਨ

ਤੇ ਦੂਜੇ ਪਾਸੇ ਸ਼ੈਤਾਨ ਹੈ,  


ਤੇ ਪਾਰ ਸਮੁੰਦਰੋਂ, 


ਤੂੰ ਅੰਨ ਦੇਵ ਬਣ ਆਇਆ,

ਭਾਗ ਸਾਡੀ ਧਰਤੀ ਨੂੰ ਲਾਇਆ,

ਸਿੱਟ ਦਿੱਤੇ ਬੀਜ ਖੁਸ਼ਹਾਲੀ ਦੇ ਮਿੱਟੀਆਂ ਚ

ਰੰਗ ਸਾਡੀ ਵਿਸਾਖ਼ੀਆਂ ਨੂੰ ਚੜਾਇਆ,


ਸਾਡੇ ਮੰਗਦੇ ਸੀ ਹੱਥ ਦੁਨੀਆਂ ਤੋਂ,

ਤੂੰ ਸਾਨੂੰ ਦੇਵਨਹਾਰ ਬਣਾਇਆ,

ਬੜਾ ਔਖਾ ਹੁੰਦਾ ਮੁਥਾਜ ਹੋ ਕੇ ਜੀਣਾ,

ਤੂੰ ਇੱਜਤ ਨਾਲ ਜੀਣ ਦੇ ਕਾਬਿਲ ਬਣਾਇਆ,



ਬੇਸ਼ੱਕ,


ਤੇਰੇ ਨਾਮ ਤੇ ਮੇਲੇ ਨਹੀਂ ਲੱਗਦੇ ਨੇ,

ਭਾਰੀ ਕੋਈ ਦੀਵਾਨ ਨਹੀਓਂ ਸੱਜਦੇ ਨੇ,

ਪਰ ਇਹ ਲੋਕ ਅਨਭੋਲ, 

ਕਿਹੜਾ ਇਹ ਨਾਸਮਝ ਅੱਜ ਦੇ ਨੇ, 


ਵਕ਼ਤ ਦੇ ਪੰਨਿਆਂ ਤੇ ਪਰ ਰਹਿ ਜਾਂਦਾ 

ਦੁਨੀਆਂ ਸਵਾਰਣ ਵਾਲਿਆਂ ਦਾ ਨਾਮ ਹੈ,

ਹਵਾਵਾਂ ਨੰਗ ਦੀਆਂ ਜਦੋਂ ਛੋ ਸਿੱਟਿਆਂ ਨੂੰ,

ਪੜ ਦੀਆਂ ਤੇਰਾ ਕਲਮਾਂ ਹਰ ਸ਼ਾਮ ਹੈ!