zindagi hai, isse badke aur kuch nahin hai

 Kyon dil dukhaayein ye nahin wo nahin hai,

zindagi hai, isse badke aur kuch nahin hai.

ਅਰਸਤੂ

ਆਪਣੇ ਸਮੇਂ ਦਾ ਤੂੰ ਸਭ ਤੋਂ ਵੱਡਾ ਇਨਸਾਨ ਸੀ,

ਪੂਰੀ ਦੁਨੀਆ ’ਚ ਤੇਰਾ ਕਿਤੇ ਕੋਈ ਵੀ ਨਾ ਹਾਣ ਸੀ,


ਤੇਰੇ ਹੀ ਮੱਥੇ 'ਚ ਉੱਗਿਆ ਸੀ ਸੂਰਜ ਉਹ,

ਚੱਲਿਆ ਜਿਸਦੀ ਰੌਸ਼ਨੀ ਹੇਠ ਹਰ ਸਾਇੰਸਦਾਨ ਸੀ,


ਤੂੰ ਸਵਾਲ ਹੀ ਸਵਾਲ ਹਰ ਚੀਜ਼ ਤੇ ਚੁੱਕਦਾ ਰਿਹਾ,

ਨੀਹਾਂ ਤੇ ਨੀਹਾਂ ਹਰ ਵਿਸ਼ੇ ਦੀਆਂ ਪੁੱਟਦਾ ਰਿਹਾ,


ਤੂੰ ਚਾਨਣ ਚ ਪ੍ਰਤੱਖ ਦੀ ਪੜਤਾਲ ਕਰਦਾ ਸੀ,

ਤੂੰ ਹਨੇਰੇ ਚ ਅਪ੍ਰਤੱਖ ਦੇ ਖਿਆਲ ਤੇ ਖਿਆਲ ਕਰਦਾ ਸੀ,


ਤੂੰ ਤਰਕ ਨੂੰ ਗੁੜ੍ਹਤੀ ਦਿੱਤੀ, ਭੌਤਕੀ ਨੂੰ ਨਵੀਂ ਦਿਸ਼ਾ ਦਿੱਤੀ,

ਜੀਵਾਂ ਨੂੰ ਗੋਹ ਨਾਲ ਤੱਕਿਆ, ਨੀਤੀ ਦਾ ਸਿੱਧਾਂਤ ਰੱਖਿਆ,


ਤੂੰ ਬੋਲੀ ਦਾ ਸ਼ਿੰਗਾਰ ਰਚਿਆ, ਤੂੰ ਕਹਾਣੀ ਕਵਿਤਾ

ਕਥਨ ਨੂੰ ਸਿਖਰ ਤੇ ਲਈ ਜਾਣ ਲਈ ਮਹਾਵਾਕ ਰਚਿਆ,


ਇੰਝ ਲਗਦਾ ਹੈ ਕਾਇਨਾਤ ਤੇ ਹਰ ਜ਼ਰਰੇ ਤੇ ਤੇਰੀ ਨਜ਼ਰ ਸੀ,

ਸੱਭ ਚੀਜ਼ ਦਾ ਵਿਧਾ ਹੋਣੀ ਚਾਹੀਦਾ ਏਹਦੋਂ ਘੱਟ ਨਾ ਸਬਰ ਸੀ,


ਤੇ ਅੰਤ ਕਿੰਨੀਆਂ ਰਾਹਾਂ ਤੇ ਪੈਰਾਂ ਦੇ ਨਿਸ਼ਾਨ ਛੱਡ ਗਿਆ,

ਗਿਆਨ ਦਾ ਗਿਆਨ ਕਿਵੇਂ ਹੋਵੇ ਦੌਲਤ ਪਾਸ ਜਹਾਨ ਛੱਡ ਗਿਆ!