Customer को madam जी, काम भी करने दो

My take on unwanted sales and loan calls


Customer को madam जी,

काम भी करने दो,

loan तो दे दिया है आपने,

कमा के अब भुगतान भी करने दो! 


और और बस देते जाओगे,

खुद भी फसोगे,

हमें भी मरवाओगे,

थोड़ा कभी हमें आराम भी करने दो,

Customer को madam जी,

काम भी करने दो,


NPA का संकट देश में 

कितना गहरा है,

पड़ते हैं के ये आंकड़ा 

सच में दस प्रीतिशत 

से भी ज्यादा है,

कुछ तो आप भी हालत सुधरने दो,

Customer को madam जी,

काम भी करने दो,


जरूरत होगी तो 

खुद आ जाएँगे,

कितना क्यों चाहिए 

आपको बताएंगे,

नए दिल में कोई,

अरमान तो उभरने दो,

Customer को madam जी,

काम भी करने दो!

ਚੰਗੀ ਤੂੰ ਭਰਾਵਾ ਸਾਨੂੰ ਪ੍ਰਾਪਰਟੀ ਦਵਾਈ ਆ...

ਚੰਗੀ ਤੂੰ ਭਰਾਵਾ ਸਾਨੂੰ ਪ੍ਰਾਪਰਟੀ ਦਵਾਈ ਆ... 


ਇੱਕ ਬੰਦਾ ਪ੍ਰਾਪਰਟੀ ਏਜੇਂਟ ਨਾਲ ਲੜੀ ਜਾ ਰਿਹਾ ਹੈ ਤੇ ਕਹਿੰਦਾ ਆ


ਚੰਗੀ ਤੂੰ ਭਰਾਵਾ ਸਾਨੂੰ 

ਪ੍ਰਾਪਰਟੀ ਦਵਾਈ ਆ,

ਨਾ ਧੁੱਪ ਐਥੇ ਲੱਗਦੀ,

ਨਾ ਹਵਾ ਕਦੇ ਆਈ ਆ,

ਵੇ ਪੁੱਤ ਮੈਨੂੰ ਕੀਤੇ ਲੈ ਜੋ,

ਮੈਨੂੰ ਸਾਹ ਨੀ ਆਉਂਦਾ,

ਕਹਿੰਦੀ ਰਹਿੰਦੀ ਸਾਡੀ 

ਸਾਰਾ ਦਿਨ ਝਾਈ ਆ,

ਚੰਗੀ ਤੂੰ ਭਰਾਵਾ ਸਾਨੂੰ 

ਪ੍ਰਾਪਰਟੀ ਦਵਾਈ ਆ...


ਸਾਰੀ ਸਾਰੀ ਰਾਤ ਐਥੇ

ਗਲੀ ਚ ਕੁੱਤੇ ਰਹਿੰਦੇ ਭੌਂਕਦੇ,

ਕਦੀ ਕਦੀ ਤਾਂ ਡੀਨਚੂ ਡੀਨਚੂ 

ਕਰਦੇ ਖੋਤੇ ਵੀ ਆ ਜਾਂਦੇ 

ਨੇ ਐਥੇ ਫੁਹਾਰਾ ਚੋਂਕ ਦੇ,

peaceful ਤੇ ਸ਼ਾਂਤ area 

ਵਾਲੀ ਤੇਰੀ ਗੱਲ ਚ

ਨਿਕੱਲੀ ਜਰਾ ਵੀ ਨਾ ਸਚਾਈ ਆ,

ਚੰਗੀ ਤੂੰ ਭਰਾਵਾ ਸਾਨੂੰ 

ਪ੍ਰਾਪਰਟੀ ਦਵਾਈ ਆ... 


ਚੂਹਿਆਂ ਨੇ ਭਰਾਵਾਂ,

ਹਨੇਰ ਅੱਡ ਮਚਾਇਆ ਆ,

ਆਟਾ, ਆਲੂ, ਗੰਢੇ,

ਜਿਹੜੀ ਚੀਜ਼ ਮਿਲਦੀ ਪਤੰਦਰਾ ਨੂੰ,

ਟੁੱਕ ਟੁੱਕ ਜਾਣ ਸਾਡੀ ਨੂੰ 

ਕਜੀਆ ਪਾਇਆ ਆ,

ਪਜਾਮਾ ਮੇਰਾ ਵੀ ਪਰਸੋਂ ਸਾਰਾ ਟੁੱਕ ਗੇ,

ਮੁੰਡੇ ਦੀ ਨਿੱਕਰ ਪਾ ਕੇ ਰਾਤ ਮੈਂ ਨੰਗਾਈ ਆ,

ਚੰਗੀ ਤੂੰ ਭਰਾਵਾ ਸਾਨੂੰ 

ਪ੍ਰਾਪਰਟੀ ਦਵਾਈ ਆ... 


ਨਾਲੀਆਂ ਤੇ ਸੀਵਰੇਜ ਦਾ 

ਗਲੀ ਚ ਐਨਾ ਬੁਰਾ ਹਾਲ ਆ,

ਮੀਂਹ ਜਿੱਦਣ ਆ ਜਾਵੇ,

ਘਰ ਆਪਣੇ ਵੜਦੇ ਮਾਰ ਕੇ ਅਸੀਂ ਛਾਲ ਆ,

ਲੱਤ ਮੇਰੇ ਛੋਟੇ ਮੁੰਡੇ ਨੇ,

ਐਨਾ ਪੰਗਿਆਂ ਚ ਈ ਤੁੜਾਈ ਆ,

ਚੰਗੀ ਤੂੰ ਭਰਾਵਾ ਸਾਨੂੰ 

ਪ੍ਰਾਪਰਟੀ ਦਵਾਈ ਆ... 


ਹੋਰ ਕੁਛ ਨਹੀਂ ਤਾਂ,

ਚੱਜ ਦਾ ਗੁਆਂਢ ਹੀ ਦਵਾ ਦਿੰਦਾ,

ਚਾਰ ਚੰਗੇ ਬੰਦਿਆਂ ਨਾਲ

ਸਾਂਝ ਹੀ ਪਵਾ ਦਿੰਦਾ,

ਦੋਵੇਂ ਪਾਸਿਯੋਂ ਹੀ ਗੁਆਂਢ ਹੈਗਾ ਗੰਦਾ,

ਗੱਲਾਂ ਕੱਢਦੇ ਤੇ ਨਾਲੇ ਕਰਦੇ ਲੜਾਈ ਆ,

ਚੰਗੀ ਤੂੰ ਭਰਾਵਾ ਸਾਨੂੰ 

ਪ੍ਰਾਪਰਟੀ ਦਵਾਈ ਆ...  


ਕੰਮ ਛੱਡਦੇ ਦੇ ਭਰਾਵਾ ਤੂੰ ਇਹ 

ਤੇ ਕੰਮ ਕੋਈ ਹੋਰ ਫੜ ਲੈ,

ਐਵੇਂ ਲੋਕਾਂ ਦੀਆਂ ਬਦ ਦੁਆਵਾਂ ਨਾ ਲੈ,

ਕਿਸੇ ਨੇ ਫੜ ਕੇ ਤੈਨੂੰ ਕਿਸੇ ਦਿਨ ਆ ਝੰਬ ਦੇਣਾ,

ਅਸੀਂ ਤਾਂ ਚੱਲ ਗੱਲ ਕਰਦੇ ਨਾਲ ਨਰਮਾਈ ਆ,

ਚੰਗੀ ਤੂੰ ਭਰਾਵਾ ਸਾਨੂੰ 

ਪ੍ਰਾਪਰਟੀ ਦਵਾਈ ਆ...  

ਹਿੰਗ ਲਗੇ ਨਾ ਫਟਕੜੀ, ਰੰਗ ਵੀ ਚੋਖਾ

ਹਿੰਗ ਲਗੇ ਨਾ ਫਟਕੜੀ, ਰੰਗ ਵੀ ਚੋਖਾ

(ਲਾਲਾ ਜੀ Hyundai ਕਾਰ ਸ਼ੋਰੂਮ ਤੇ)


ਲਾਲਾ ਜੀ 

ਉੱਠ ਖਾਂ ਪੁੱਤਰਾ,

ਚੀਜ਼ ਕੋਈ ਸੋਹਣੀ ਜੀ ਵਖਾ,

ਟੋਹਰ ਜਾਵੇ ਬਣ ਤੇ ਨਜਾਰਾ ਜਾਵੇ ਆ!


ਸੇਲ੍ਸ ਮੈਨ

ਗੱਲ ਕਿਹੜੀ ਲਾਲਾ ਜੀ,

ਹੁਣੇ ਦਿਖਾ ਦਿੰਨੇ ਆ,

ਟੋਹਰ ਤੁਹਾਡੀ ਨੂੰ,

ਚਾਰ ਚੰਨ ਲਾ ਦਿੰਨੇ ਆ, 

ਆ ਦੇਖੋ ਗੱਡੀ Creta

ਇਸੇ ਸਾਲ ਨਵੀਂ ਆਈ ਆ,

ਖਾਸ ਥੋੜੇ ਵਾਸਤੇ ਕੰਪਨੀ ਨੇ ਬਣਾਈ ਆ,

ਡਰਾਈਵਰ ਤੁਸੀਂ ਰੱਖ ਲਵੋ,

ਤੇ ਆਰਾਮ ਨਾਲ ਪਿੱਛੇ ਬਹਿ ਜਾਵੋ,

ਮੋਗੇ ਤੋਂ ਭਾਵੇਂ ਰੋਜ ਚੰਡੀਗੜ ਗੇੜਾ ਲਾ ਆਵੋ,

ਪਤਾ ਇਹ ਨੀ ਲੱਗਣਾ,

ਕਿਹੜੇ ਵੇਲੇ ਘਰੋਂ ਤੁਰੇ ਓ,

ਪਤਾ ਇਹ ਨੀ ਲੱਗਣਾ,

ਕਿਹੜੇ ਵੇਲੇ ਘਰ ਮੁੜੇ ਓ,


ਲਾਲਾ ਜੀ 

ਗੱਲ ਤੇਰੀ ਪੁੱਤਰਾ ਦਿਲ ਨੂੰ ਤਾਂ ਜੱਚਦੀ ਆ ,

ਪਰ ਗੱਡੀ ਇਹ ਸਤਾਰਾਂ ਲੱਖ ਦੀ ਆ,

ਏਨੀ ਅਸੀਂ  ਰਕਮ ਨਹੀਂਓ ਖੋਰਨੀ,

ਰਕਮ ਤਾਂ ਜਾਓ ਨਾਲੇ ਵਿਆਜ ਵੀ ਜਾਓ,

ਛੱਡ ਰਹਿਣ ਦੇ, ਤੂੰ ਚੀਜ਼ ਕੋਈ ਬਸ

ਟਿਕਾਊ ਜੀ ਵਿਖਾ, ਟੋਰਾਂ ਟੁਰਾਂ ਨੂੰ ਛੱਡ ਪਰਾਂ!       


ਸੇਲ੍ਸ ਮੈਨ

ਸਿਆਣੇ ਕਹਿੰਦੀ ਲਾਲਾ ਜੀ

ਦਿਲ ਦੀ ਗੱਲ ਕਹੀ ਹੁੰਦੀ ਚੰਗੀ ਆ,

ਤੇ ਕੀ ਫਾਇਦਾ ਚੀਜ਼ ਐਵੇਂ ਲੈਣ ਦਾ,

ਲੈਕੇ ਜੀਹਨੂੰ ਹੁੰਦੀ ਤੰਗੀ  ਆ,

ਤੁਸੀਂ ਛੱਡੋ ਇਹਨੂੰ ਚੀਜ਼ ਤੁਹਾਨੂੰ

ਹੋਰ ਮੈਂ ਵਖਾਣਾ ਆ,

ਥੋੜੀ ਰਕਮ ਵਿੱਚ ਈ, 

ਕੰਮ ਵਧੀਆ ਬਨਾਨਾ ਆ,

ਆ ਦੇਖੋ ਗੱਡੀ Grand i10,

ਸਾਰੇ ਇਹਦੇ ਵਿੱਚ  ਹੈ ਨੇ function,

ਭਾਵੇਂ ਇਹਨੂੰ ZT Road  ਤੇ

ਭਜਾ ਲਵੋ, ਭਾਵੇਂ ਮਾਤਾ ਦੀ 

ਚੜਾਈ ਚੜਾ ਲਵੋ, 

ਸੋਚੇ ਨਾ ਬਸ ਲਾਲਾ ਜੀ,

ਚੈੱਕ ਕੱਟੋ ਤੇ ਗੱਡੀ ਫਟਾ ਫਟ ਕੜਾ ਲਵੋ! 


ਲਾਲਾ ਜੀ

ਨਹੀਂ ਪੁੱਤਰਾ, ਜੀ ਜਰਾ 

ਇਹਦੇ ਤੋਂ ਵੀ ਚਲਦਾ ਏ,

ਅੱਠ ਲੱਖ ਵੀ ਜਰਾ

ਲਾਇਆ ਖਲਦਾ ਏ,

ਖਰਚਾ ਈ ਖਰਚਾ ਤੇ 

ਆਉਣਾ ਇਸ ਤੋਂ ਕੁਛ ਹੈ ਨਹੀਂ,

ਤੂੰ ਹਲ ਕੋਈ ਹੋਰ ਦੱਸ,

ਖਰਚਾ ਵੀ ਨਾ ਹੋਵੇ,

ਤੇ ਕੰਮ ਵੀ ਚਲ ਜਾਵੇ,

ਲੋੜ ਪਵੇ ਕਦੇ ਜਦੋਂ ਦੱਸੀ ਪੰਦਰਵੀ,

ਮੰਡੀ ਤੱਕ ਆਉਣ ਜਾਂ ਦਾ ਸਰ ਜਾਵੇ!


ਸੇਲ੍ਸ ਮੈਨ

ਮੇਰੀ ਤਾਂ ਫਿਰ ਲਾਲਾ ਜੀ 

ਇਹੀਓ ਸਲਾਹ ਏ,

Auto ਲੈ ਕੇ stand ਤੇ ਪਾ ਦਵੋ,

ਮਿਹਨੇ ਦੀ ਮਿਹਨੇ ਕਮਾਈ 

ਵੀ ਕਰ ਕੇ ਦਈ ਜਾਉ,

ਜਦੋਂ ਕਦੇ ਲੋੜ ਪਾਵੇ 

ਤੁਹਾਨੂੰ ਮੰਡੀ ਵੀ ਛੱਡ ਆਉ!

गधा नहीं बनना है

मेहनत तो हमको करनी है,

दिल भी देना है,

जान भी झोंकनी है,

लेकिन गधा नहीं बनना है,


सिर्फ पैसे ही नहीं कमाने है,

भार ढोकर,

ताकिं सर पे छत्त रहे,

और खाने को मिलता रहे, 


हमें कुछ नया करना है,

हमें कुछ बड़ा करना है,

आसमान पे एक और सितारा जड़ना है, 

जो मरने के बाद कब्र से देख सकें,


पेट की भूख,

तन के आराम से ज्यादा,

हमारे लिए सपने जरूरी हैं,


आपको समझ नहीं आती है,

क्या करें, कैसे कहें,

हमको काम से ही 

मोक्ष प्राप्त करना है!

ਜ਼ਿੰਦਗੀ ਕਦੇ ਕਦੇ ਤਾਂ ਲਗਦਾ ਹੈ

ਜ਼ਿੰਦਗੀ ਕਦੇ ਕਦੇ ਤਾਂ ਲਗਦਾ ਹੈ,

ਮੁੱਠ ਕੁ ਅਮੀਰ ਯਾ ਬੋਹਤ ਹੀ

ਸਮਜ਼ਦਾਰ ਲੋਕਾਂ ਦੀ ਬਾਂਦੀ ਹੈ,

ਬਾਕੀ ਤਾਂ ਸਭ ਨੂੰ ਇੰਝ ਹੀ,

ਕੁੱਟਦੀ, ਮਾਰਦੀ ਤੇ ਭਜਾਂਦੀ ਹੈ,


ਕਿੰਨੇ ਕੂ ਮਨੁੱਖ ਹੋਣਗੇ ਇਸ ਧਰਤੀ ਤੇ,

ਜੌ ਕਹਿ ਸਕਦੇ ਹੋਣਗੇ,

ਕੇ ਓਹ ਪੂਰੀ ਤਰਾ ਖੁਸ਼ ਨੇ ਜ਼ਿੰਦਗੀ ਤੋਂ,

ਕੇ ਓਹ ਆਪਣੀ ਮਰਜ਼ੀ ਤੇ 

ਮਤਲਬ ਦੀ ਜ਼ਿੰਦਗੀ ਹੰਡਾ ਰਹੇ ਨੇ,

ਜਿੱਥੋਂ ਤੀਕ ਮੇਰੀ ਨਜ਼ਰ ਜਾਂਦੀ ਹੈ,


ਮੈਂ ਦੇਖਦਾ ਹਾਂ ਹਰ ਬੰਦਾ ਹੈ ਘਿਰਿਆ

ਹੋਇਆ, ਅਜੀਬ ਜਿਹੇ ਝਮੇਲੇ

ਮੁਸ਼ਕਿਲਾਂ ਤੇ ਜਿੰਮੇਵਾਰੀਆਂ ਚ,

ਰੁਜੇਂਵੇ ਤੇ ਦੌੜ ਭੱਜ ਹੀ ਜਿਸ ਵਿੱਚ,

ਬੰਦੇ ਦੇ ਬੱਸ ਸਾਥੀ ਨੇ,

ਜੌ ਬਚਾਈ ਰੱਖਦੇ ਨੇ ਉਸਨੂੰ, 

ਕੋਈ ਵੀ ਸਵਾਲ ਕਰਨ ਤੋਂ,

ਯਾਂ ਜ਼ਿੰਦਗੀ ਦੀ ਪੜਤਾਲ ਕਰਨ ਤੋਂ,


ਸ਼ਾਇਦ ਮੇਰੀ ਵੀ ਉਲਜਣ 

ਦਾ ਹੱਲ ਇਹ ਹੀ ਹੈ,

ਕੇ ਬੱਸ ਰੁੱਝੇ ਰਹੀਏ ਕੀਤੇ ਨਾ ਕੀਤੇ,

ਬੁਹਤਾ ਸੋਚੀਏ ਨਾ ਆਪੇ ਹਾਲੇ

ਕੇ ਕਿਧਰ ਨੂੰ ਜਾਣਾ, ਕੀ ਕਰਨਾ,


ਭਾਵੇਂ ਇਸ ਤੋਂ ਔਖਾ ਮੇਰੇ ਲਈ

ਸ਼ਾਇਦ ਹੋਰ ਕੁੱਝ ਵੀ ਨਹੀਂ ਹੈ,

ਭਾਵੇਂ ਦਮ ਜਾ ਘੁੱਟਦਾ ਹੈ,

ਬਿਨਾਂ ਸੋਚੇ ਦਿਨ ਹੰਡਾਣ ਚ,

ਜਿਵੇਂ ਕੇ ਬੇਹੱਦ ਤੰਗ ਜਗਹ

ਚ ਕਿਸੇ ਨੇ ਮੈਨੂੰ ਬੰਦ ਕਰ ਦਿੱਤਾ ਹੋਵੇ!

ਭੰਬੀਰੀਆਂ

 ਅੱਖਾਂ ਵਿੱਚ ਖ਼ਾਬ,

ਪੈਰਾਂ ਚ ਜ਼ੰਜੀਰੀਆਂ,

ਹਾਲੇ ਤਾਂ ਘੁੱਮਦੇ ਹਾਂ,

ਵਾਂਗ ਅਸੀਂ ਭੰਬੀਰੀਆਂ,


ਲੱਖ ਕੋਸ਼ਿਸ਼ਾਂ 

ਕੀਤੇ ਵੀ ਨਾ ਪੁੱਜ ਪਾਣੇ ਆ,

ਘੁੰਮ ਘੁਮਾ ਕੇ,

ਓਥੇ ਹੀ ਡਿੱਗ ਜਾਣੇ ਹਾਂ,


ਹਾਲੇ ਬੁਹਤ ਸਾਰੇ 

ਦਮਾਂ ਦੀ ਥੋੜ ਹੈ,

ਹਾਲੇ ਬੁਹਤ ਸਾਰੇ,

ਦਮ ਕਮਾਉਣ ਦੀ ਲੌੜ ਹੈ,


ਇਸ ਤੋਂ ਪਹਿਲਾਂ ਕੇ,

ਨਰਮਾਂ  ਤੇ ਕਣਕਾਂ,

ਚੁਗਣੀਆਂ ਛੱਡ ਕੇ,

ਸੁਫਨਿਆਂ ਦੀ ਉਡਾਣ

ਭਰ ਸਕੀਏ!

ਬੋਲੀ (Language)

ਬੋਲੀ ਖੁਸ਼ਬੂ, ਬੋਲੀ ਮਹਿਕ ਹੈ,

ਬੋਲੀ ਮਿਸ਼ਰੀ, ਬੋਲੀ ਸ਼ਹਦ ਹੈ,

ਹਰ ਇੱਕ ਦੀ ਹੈ ਆਪਣੀ ਲੱਜਤ,

ਹਰ ਇੱਕ ਦੀ ਆਪਣੀ ਬਾਤ ਹੈ,


ਤੇ ਅੱਜ ਇਹ ਦਿਲ ਵਿੱਚ ਸਵਾਲ ਆਇਆ,

ਕਿਹੜੀ ਬੋਲੀ ਦਾ ਕੀ ਹੋਇਆ,

ਕਿਹੜੀ ਬੋਲੀ ਦਾ ਕੀ ਹੋਏਗਾ,

ਕਿਹੜੀ ਬੋਲੀ ਕਿਤਾਬਾਂ ਚ ਬੰਦ ਹੋ ਜਾਏਗੀ,

ਕਿਹੜੀ ਬੋਲੀ ਦਾ ਹਰ ਥਾਂ ਨਾ ਹੋਏਗਾ,


ਰੂਮੀ ਦੀਆਂ ਗਜ਼ਲਾਂ ਪੜਦਾ ਹਾਂ,

ਤਾਂ ਲਗਦਾ ਫ਼ਾਰਸੀ ਵਿੱਚ ਹੀ

ਬੱਸ ਸਭ ਗੱਲ ਬਾਤ ਹੈ,

ਇਹਨੇ ਮਿੱਠੇ ਤੇ ਦਿਲ ਲਬਰੇਜ਼ ਲਫਜ਼ ਨੇ,

ਰੌਸ਼ਨ ਹੋ ਉੱਠਦੇ ਦਿਨ ਰਾਤ ਹੈ,


ਭਗਵਦ ਗੀਤਾ ਜਿਹੀ ਕਿਤਾਬ ਨਾ ਕੋਈ,

ਸੰਸਕ੍ਰਿਤ ਵਿੱਚ ਜੋ ਵੇਦ ਵਿਆਸ ਸੰਜੋਈ,

ਜ਼ਿੰਦਗੀ ਦੀ ਹਰ ਰਮਜ਼ ਬੈਠੀ ਹੈ ਲੁਕੋਈ,


ਪਾਲੀ ਵਿੱਚ ਗੌਤਮ ਦੇ ਬੋਲਾਂ ਦਾ,

ਧੰਮਪਦ ਗਿਆ ਰਚਿਆ ਸੀ,

ਜੀਵਨ ਦੇ ਦੁੱਖਾਂ ਤੋਂ ਛੁੱਟਣ ਦੀ,

ਜਿਸ ਵਿੱਚ ਸਭ ਵਿਥਿਆ ਈ,


ਤੇ ਅਰਸਤੂ ਤੇ ਸੁਕਰਾਤ ਜਿਹਨਾਂ

ਨੇ ਗ੍ਰੀਕ ਵਿੱਚ ਸੱਭ ਕੁਝ ਲਿਖਿਆ ਸੀ,

ਜਿਹਨਾਂ ਦੇ ਵਿਚਾਰਾਂ ਤੋਂ ਸੇਧ ਲਈ,

ਦੁਨੀਆ ਅੱਜ ਤੱਕ ਅੱਗੇ ਵਧ ਰਹੀ,


ਏਨੇ ਮਹਾਨ ਕੰਮ,

ਤੇ ਏਨੇ ਉੱਚ ਵਿਚਾਰ,

ਪਰ ਫਿਰ ਵੀ ਬੋਲੀ ਇਹਨਾਂ ਦਾ,

ਕਿਉਂ ਖਤਮ ਹੋਇਆ ਪਰਚਾਰ ਪਰਸਾਰ,


ਸੋਚਿਆ, ਸਮਜਿਆ ਤੇ ਪੜ੍ਹਿਆ ਹੈ,

ਤਾਂ ਇਹ ਹੀ ਸਮਝ ਹੈ ਆਇਆ,


ਬੋਲੀ ਜਸ਼ਨ ਹੈ, ਬੋਲੀ ਤਿਓਹਾਰ ਹੈ,

ਭਾਵੇਂ ਹਰ ਬੋਲੀ ਨਾਲ ਮੈਨੂੰ ਪਿਆਰ ਹੈ,

ਪਰ ਸੱਚ ਤਾਂ ਇਹ ਵੀ ਹੈ ਯਾਰੋ,

ਬੋਲੀ ਵਣਜ ਹੈ, ਬੋਲੀ ਵਿਓਪਾਰ ਹੈ,

ਬੋਲੀ ਬੇੜੀ ਹੈ, ਬੋਲੀ ਹਥਿਆਰ ਹੈ,

ਜਿਸ ਨਾਲ ਸਭ ਨੇ ਜਿੰਦਗੀ ਦੀ ਜੰਗ ਹੈ ਲੜਨੀ,

ਜਿਸ ਨਾਲ ਸਭ ਨੇ ਜਾਣਾ ਪਾਰ ਹੈ,


ਤੇ ਬੋਲੀ ਆਖਿਰ ਓਹੀ ਵੱਧਦੀ-ਫੁੱਲਦੀ,

ਤੇ ਬੋਲੀ ਆਖਿਰ ਓਹੀ ਪਸਰਦੀ,

ਜਿਸ ਥੀਂ ਰਿਜ਼ਕ ਰਜ਼ਾਕ ਹੈ ਜੁੜਦਾ,

ਜਿਸ ਨਾਲ ਕਾਰੋਬਾਰ ਹੈ ਚਲਦਾ,

ਭਾਵੇਂ ਸਦਾ ਸਦਾ ਲਈ ਹੁੰਦੇ,

ਉੱਚ ਤੇ ਮਹਾਨ ਵਿਚਾਰ ਆ!