ਬਿਨ ਮਾਪਿਆਂ ਦੀ ਕੁੜੀ ਬੜਾ ਰੋਂਦੀ ਹੈ,
ਹੱਸ ਤਾਂ ਲੈਂਦੀ ਹੈ ਪਰ ਖੁਸ਼ ਕਦੇ ਨਾ ਹੋਂਦੀ ਹੈ,
ਪੰਧ ਜ਼ਿੰਦਗੀ ਦਾ ਤੁਰੀ ਜਾਂਦੀ ਕੰਮ ਸਮਝ ਕੇ,
ਇੱਕ ਮਿੱਕ ਰਾਹ ਨਾਲ ਕਦੇ ਵੀ ਨਾ ਹੋਂਦੀ ਹੈ,
ਸਭ ਸੱਧਰਾਂ ਤੇ ਚਾਅ ਦਿਲ ਚ ਦੱਬ ਕੇ ਰੱਖਦੀ,
ਕਿਸੇ ਨੇ ਕਹਿ ਤਾ ਕੁੜੀ ਏਦਾਂ ਹੀ ਹੋਂਦੀ ਹੈ,
ਹਰ ਸ਼ਾਮ ਰਹਿੰਦੀ ਹੈ ਪਿਤਾ ਦੀ ਉਡੀਕ ਚ,
ਅੱਜ ਜਰੂਰ ਆਉਣਗੇ ਗੁੱਡੀ ਨੂੰ ਕਹਿੰਦੀ ਹੈ,
ਕਦੇ ਕਦੇ ਦੇਖਿਆ ਹੈ ਉਸਨੂੰ ਮਾਂ ਨਾਲ ਗੱਲ ਕਰਦੇ,
ਤੂੰ ਮੈਨੂੰ ਆਪਣੇ ਪਾਸ ਕਿਉਂ ਨਹੀਂ ਬੁਲਾਉਂਦੀ ਹੈ?
No comments:
Post a Comment