ਹੇ ਰੋਸ਼ਨੀ ਦੇ ਪਿਤਾ, ਹੇ ਐਲਵਾ

ਜਗਮਗ ਜਗਮਗ ਰੋਸ਼ਨੀ 

ਅੱਜ ਜਿੱਥੇ ਵੀ ਜਗਦੀ ਹੈ,

ਸ਼ਾਮ ਨੂੰ, ਰਾਤ ਨੂੰ ਮਹਿਫ਼ਿਲ 

ਜਿਹੜੀ ਕੀਤੇ ਵੀ ਸਜਦੀ ਹੈ,

ਇਹ ਸਭ ਤੇਰੀ ਹੀ ਦੇਣ ਹੈ, 

ਹੇ ਰੋਸ਼ਨੀ ਦੇ ਪਿਤਾ, ਹੇ ਐਲਵਾ!

   

ਤੂੰ ਬੰਦੇ ਨੂੰ ਹਨੇਰਿਆਂ ਚੋਂ ਕੱਢ,

ਚਾਨਣਾਂ ਦੇ ਰਾਹ ਪਾ ਦਿੱਤਾ,

ਤੂੰ ਚੰਨ ਤੇ ਤਾਰਿਆਂ ਨੂੰ ਦੇਖਦੇ,

ਹਰ ਬੰਦੇ ਦੇ ਘਰ ਚਾਨਣ ਪੁਹੰਚਾ ਦਿੱਤਾ,

ਤੂੰ ਰਾਤਾਂ ਨੂੰ ਵੀ ਜੀਣ ਦੇ ਯੋਗ ਬਣਾ ਦਿੱਤਾ,  

ਹੇ ਰੋਸ਼ਨੀ ਦੇ ਪਿਤਾ, ਹੇ ਐਲਵਾ!   


ਰਾਤ ਨੂੰ ਧਰਤੀ ਨੂੰ ਜੱਦ ਤਾਰੇ ਵੇਖਦੇ ਨੇ,

ਨਿੱਕੇ-2 ਲਾਟੂ ਜਗਦੇ ਲੱਖ ਹਜ਼ਾਰ ਏ ਦੇਖਦੇ ਨੇ,

ਤਾਂ ਉਹ ਇੱਕ ਦੂਜੇ ਨੂੰ ਗੱਲਾਂ-2 ਚ ਆਖਦੇ ਨੇ,

ਦੇਖ ਤਾਰਿਆਂ ਧਰਤ ਤੇ ਆਪਣੇ ਭਰਾ ਵਸਦੇ ਨੇ,

ਕੁਦਰਤ ਦੀ ਐਡੀ ਵੱਡੀ ਕਾਇਨਾਤ ਵਿੱਚ, 

ਤੂੰ ਧਰਤੀ ਦਾ ਕਿੱਡਾ ਮਾਨ ਵਧਾ ਦਿੱਤਾ,

ਹੇ ਰੋਸ਼ਨੀ ਦੇ ਪਿਤਾ, ਹੇ ਐਲਵਾ!    


ਖੌਰੇ ਕਿੰਨੇ ਕੁ ਲੋਕ ਤੈਨੂੰ ਅੱਜ

ਦੁਨੀਆਂ ਦੇ ਰੋਜ ਯਾਦ ਕਰਦੇ ਆ,

ਝੂਠੇ ਪੱਥਰਾਂ ਦੇ ਰੱਬ ਨੂੰ ਛੱਡ,

ਤੇਰੀ ਰੋਸ਼ਨੀ ਦੇ ਰਾਹ ਚਲਦੇ ਆ,   

ਪਰ ਮੈਂ ਜਦ ਕੀਤੇ ਵੀ ਬਹਾਂਗਾ,

ਇਸ਼ਟ, ਦੇਵ ਆਪਣਾ ਤੈਨੂੰ ਹੀ ਕਹਾਂਗਾ, 

ਹੇ ਰੋਸ਼ਨੀ ਦੇ ਪਿਤਾ, ਹੇ ਐਲਵਾ!

ਦੱਸੋ ਮੇਰੇ ਮਿਤਰੋ, ਹੁਣ ਆਪਾਂ ਕੀ ਕਰੀਏ

A high level meeting is going on in Apple headquarters regarding the next release of the Iphone. One of the senior executives says this to set the agenda of the meeting.

ਛੋਟਾ ਕਰੀਏ,

ਕੇ ਵੱਡਾ ਕਰੀਏ,

ਪਤਲਾ ਕਰੀਏ,

ਕੇ ਮੋਟਾ ਕਰੀਏ,

ਦੱਸੋ ਮੇਰੇ ਮਿਤਰੋ,

ਹੁਣ ਆਪਾਂ ਕੀ ਕਰੀਏ!


ਕਰਨ ਕਰਾਉਣ ਨੂੰ ਵੈਸੇ,

ਹੁਣ ਕੁੱਝ ਰਹਿ ਨੀ ਗਿਆ,

ਕੱਢਣ ਪਾਉਣ ਨੂੰ ਵੈਸੇ,

ਹੁਣ ਕੁੱਝ ਰਹਿ ਨੀ ਗਿਆ,

ਤੀਜੇ ਚੋਥੇ ਐਡੀਸ਼ਨ ਤੋਂ ਹੀ,

ਵੈਸੇ ਤਾਂ ਓਵੇਂ ਹੀ ਚੱਲ ਰਿਹਾ,

ਪਰ ਫਿਰ ਵੀ ਆਪਾਂ,

ਲੋਕਾਂ ਨੂੰ ਹੁਣ ਕਿਵੇਂ ਵਲੀਏ,

ਦੱਸੋ ਮੇਰੇ ਮਿਤਰੋ,

ਹੁਣ ਆਪਾਂ ਕੀ ਕਰੀਏ!


ਪਿਛਲੇ ਸਾਲ ਤਾਂ ਆਪਾਂ,

ਨਵੇਂ ਰੰਗਾਂ ਵਾਲੇ ਫੋਨ

ਕੱਢ ਕੇ ਬਚ ਗੇ,

ਪਾਗਲ ਲੋਕਾਂ ਨੇ,

ਕਾਲੇ ਅੱਧ ਭਾ ਤੇ ਵੇਚ ਕੇ,

ਲਾਲ ਪੂਰੇ ਮੁੱਲ ਤੇ ਚੱਕ ਲੇ,  

ਹੁਣ ਦੀ ਵਾਰੀ ਆਪਾਂ 

ਜੇਬ ਕਿਵੇਂ ਭਰੀਏ,

ਦੱਸੋ ਮੇਰੇ ਮਿਤਰੋ,

ਹੁਣ ਆਪਾਂ ਕੀ ਕਰੀਏ!


ਧੱਕੇ ਨਾਲ ਲੋਕਾਂ ਦੇ 

ਫੋਨ slow ਨਹੀਂ ਕਰਨੇ,

ਬੜੀ ਬਦਨਾਮੀ ਹੁੰਦੀ ਆ,

ਨਾਲੇ ਜੁਰਮਾਨੇ ਪੈਂਦੇ ਭਰਨੇ,

ਕੋਈ ਹੋਰ ਦੱਸੋ ਹੱਲ,

ਲੋਕਾਂ ਨੂੰ ਕਿਵੇਂ ਕਮਲਾ ਕਰੀਏ,

ਦੱਸੋ ਮੇਰੇ ਮਿਤਰੋ,

ਹੁਣ ਆਪਾਂ ਕੀ ਕਰੀਏ!

ਉੱਡਦੀ ਉੱਡਦੀ ਆਂਦੀ ਆ, ਨੀ ਉੱਡਦੀ ਉੱਡਦੀ ਜਾਂਦੀ ਆ

ਉੱਡਦੀ ਉੱਡਦੀ ਆਂਦੀ ਆ, ਨੀ ਉੱਡਦੀ ਉੱਡਦੀ ਜਾਂਦੀ ਆ, ਪੰਦ੍ਰਹ ਮਿੰਟਾਂ ਚ ਕੰਮ ਮਕਾ ਕੇ, ਭੈਣੇ ਉਹ ਦੀ ਉਹ ਜਾਂਦੀ ਆ, ਜੇ ਮੈਂ ਕਹਿਣੀ ਕੰਮ ਥੋੜਾ ਹੋਲੀ ਹੋਲੀ ਕਰਿਆ ਕਰ, ਕੱਪੜਿਆਂ ਨੂੰ ਕੁੜੀਏ ਥੋੜਾ ਚੱਜ ਨਾਲ ਮਲਿਆ ਕਰ. ਮੂੰਹ ਵਿੰਗਾ ਕਰਦੀ ਏ, ਨੀ ਗੱਲ ਨੂੰ ਮੇਰੇ ਆਂਦੀ ਆ, ਉੱਡਦੀ ਉੱਡਦੀ ਆਂਦੀ ਆ, ਨੀ ਉੱਡਦੀ ਉੱਡਦੀ ਜਾਂਦੀ ਆ, ਤੇ ਕੋਈ ਦਿਨ ਹੀ ਹੋਣਾ, ਭਾਂਡਾ ਕੋਈ ਇਹਨੇ ਥਿੰਦਿਆਂ ਨਾ ਛੱਡਿਆ ਹੋਵੇ, ਇਹਨੇ ਮਾਂਜਿਆਂ ਹੋਵੇ, ਤੇ ਮੈਂ ਫਿਰ, ਮਾਂਜਣ ਵਾਲਿਆਂ ਚ ਨਾ ਕੱਡਿਆ ਹੋਵੇ, ਲੱਖ ਵਾਰੀ ਮੈਂ ਇਹਨੂੰ ਸਮਝਾਇਆ, ਪਰ ਜਰਾ ਸੂ ਇਹਨੂੰ ਨਾ ਆਂਦੀ ਆ, ਉੱਡਦੀ ਉੱਡਦੀ ਆਂਦੀ ਆ, ਨੀ ਉੱਡਦੀ ਉੱਡਦੀ ਜਾਂਦੀ ਆ, ਤੇ ਪੋਚਾ ਲਾਉਂਦੀ ਹੈ ਕੇ ਭੈਣੇ, ਪਾਣੀ ਹੱਟੀ ਮੁੜੇ ਛਿੜਕਾਉਂਦੀ ਆ, ਓਵੇਂ ਈ ਗਿੱਲਾ ਗਿੱਲਾ, ਢਿੱਲਾ ਢਿੱਲਾ, ਲਿੱਚ ਗੱਲਿਚਾ ਜਾ, ਨਾ ਚੱਜ ਨਾਲ ਨਚੋੜ ਦੀ ਆ ਨਾ ਕੱਸ ਕੇ ਹੱਥ ਚਲਾਉਂਦੀ ਆ, ਉੱਡਦੀ ਉੱਡਦੀ ਆਂਦੀ ਆ, ਨੀ ਉੱਡਦੀ ਉੱਡਦੀ ਜਾਂਦੀ ਆ, ਤੇ ਜੇ ਮੈਂ ਇਹਨੂੰ ਹਟਾਉਣੀ ਆ, ਹੋਰ ਕੋਈ ਕੰਮ ਤਾਂ ਨਾ ਆਉਂਦੀ ਆ, ਪਤਾ ਨੀ ਕੀ ਇਹ ਬਾਕੀਆਂ ਨੂੰ, ਪੁੱਠੀਆਂ ਪੱਟੀਆਂ ਪੜਾਉਂਦੀ ਆ, ਕੀ ਹੋਰਾਂ ਨੂੰ ਲੂਤੀਆਂ ਇਹ ਲਾਉਂਦੀ ਆ, ਉੱਡਦੀ ਉੱਡਦੀ ਆਂਦੀ ਆ, ਨੀ ਉੱਡਦੀ ਉੱਡਦੀ ਜਾਂਦੀ ਆ, ਮੈਂ ਤੈਂ ਭੈਣੇ ਅੱਕ ਗਈ ਆਂ, ਇਹਦੇ ਨਾਲ ਲਾ ਮੱਥਾ ਖੱਪ ਗਈ ਆਂ, ਤੂੰਹੀਓਂ ਕੋਈ ਹਾਲ ਦੱਸ ਨੀ, ਮੈਨੂੰ ਤਾਂ ਕੋਈ ਸਮਝ ਨਾ ਆਂਦੀ ਆ, ਉੱਡਦੀ ਉੱਡਦੀ ਆਂਦੀ ਆ, ਨੀ ਉੱਡਦੀ ਉੱਡਦੀ ਜਾਂਦੀ ਆ!

ਹੇ ਮਧੂਸੂਦਨ, ਹੇ ਮੋਹਨ ਮੁਰਾਰੀ

 ਹੇ ਮਧੂਸੂਦਨ, ਹੇ ਮੋਹਨ ਮੁਰਾਰੀ,

ਮੈਂ ਤਾਂ ਹਾਂ ਗੁਣੇਗਰ, ਨਰਕਾਂ ਦਾ ਅਧਿਕਾਰੀ,

ਠੀਕ ਹੈ ਜੇ ਮੇਰੀ ਤੂੰ ਸੁੱਧ ਨਹੀਂ ਲੈਂਦਾ,

ਠੀਕ ਹੈ ਜੇ ਮੇਰੇ ਵੱਲ ਕਦੇ ਤੂੰ ਝਾਤ ਨਾ ਮਾਰੀ,

ਹੇ ਮਧੂਸੂਦਨ, ਹੇ ਮੋਹਨ ਮੁਰਾਰੀ


ਪਰ ਉਹ ਤਾਂ ਤੇਰੀ ਭਗਤ ਹੈ ਸੱਚੀ,

ਰੋਜ ਉਹ ਸਭ ਤੋਂ ਪਹਿਲਾਂ ਭੋਗ ਤੈਨੂੰ ਲਾਵੇ,

ਰੋਜ ਤੇਰੇ ਉਹ ਸਰੂਪ ਨੂੰ ਸਜਾਵੇ,

ਰੋਜ ਤੇਰੀ ਉਹ ਮੰਗਲ ਆਰਤੀ ਗਾਵੇ,

ਤੂੰ ਵੀਂ ਕਰਿਆ ਕਰ ਭਗਤੀ ਅਰਾਧਣਾ,

ਮੈਨੂੰ ਵੀ ਉਹ ਲੱਖ ਲੱਖ ਵਾਰ ਸਮਝਾਵੇ,

ਫਿਰ ਕਿਉਂ ਭੋਗੇ ਦੁੱਖ ਉਹ ਵਿਚਾਰੀ,

ਹੇ ਮਧੂਸੂਦਨ, ਹੇ ਮੋਹਨ ਮੁਰਾਰੀ,


ਕਦੇ ਉਹ ਰਾਧਾ ਬਣ ਤੈਨੰ ਚਾਹਵੇ,

ਤੱਕ ਤੱਕ ਰਾਹ ਤੇਰੀ ਅੱਖੀਆਂ ਸੁਜਾਵੇ,

ਜਮੁਣਾ ਉਹ ਇੱਕ ਹੰਜੂਆਂ ਦੀ,

ਰੋਜ ਤੇਰੀ ਮਥੁਰਾ ਤੀਕ ਵਹਾਵੇ,

ਕਦੇ ਉਹ ਮੀਰਾ ਬਣ ਤੇਰੇ ਲਈ ਗਾਵੇ,

ਪਾਗ਼ਲ, ਪ੍ਰੇਮ ਦੀਵਾਨੀ ਜੱਗ ਤੇ ਕਹਾਵੇ,

ਫਿਰ ਵੀ ਤੈਨੂੰ ਕਿਉਂ ਉਹ ਨਜ਼ਰ ਨਾ ਆਵੇ,

ਤਨ ਮਨ ਧਨ ਜੋ ਤੇਰੇ ਤੇ ਬੈਠੀ ਹੈ ਵਾਰੀ,

ਹੇ ਮਧੂਸੂਦਨ, ਹੇ ਮੋਹਨ ਮੁਰਾਰੀ,


ਹੇ ਗਿਰਿਧਰ ਨਾਗਰ, ਹੇ ਗੋਪਾਲ,

ਹੇ ਮਾਖਣ ਚੋਰ, ਹੇ ਨੰਦ ਲਾਲ,

ਕਿਰਪਾ ਕਰੋ ਕੋਈ ਉਸ ਤੇ,

ਕੱਟੋ ਓਹਦਾ ਕਾਲ, ਕਰੋ ਓਹਨੂੰ ਬਹਾਲ,

ਤੇਰੀ ਓਟ ਥੱਲੇ ਕਿਉਂ ਰਹੇ ਕੋਈ ਦੁਖਿਆਰੀ,

ਹੇ ਮਧੂਸੂਦਨ, ਹੇ ਮੋਹਨ ਮੁਰਾਰੀ!

Love not those, who don't love you back

Love not those,

who don't love you back,

I had once a one sided thing,

it hurts, and hurts real bad.


You keep on pouring,

your days, your nights,

your heart, your soul, 

and your mind,

just for a smile,

or for few words 

genuine and kind,

but often in return  

you get nothing back,

Love not those,

who don't love you back,


It's better to have

few good mates,

then yearning to get into

the company of 

those, who treat

you with distaste,

and even if left alone 

it's better to wait,

life has enough 

for everybody 

in its pack,

Love not those,

who don't love you back,


And always take very good

care of yourself,

life is precious

never ever drag yourself 

through spells of hell,

learn how to walk off,

learn how to move on,

to stay on course,

and be on the right track,

Love not those,

who don't love you back.

ਅਜਬ ਸੀ, ਕਮਾਲ ਸੀ, ਬੇਮਿਸਾਲ ਸੀ (Dedicated to Steve Jobs)

 ਅਜਬ ਸੀ, ਕਮਾਲ ਸੀ, ਬੇਮਿਸਾਲ ਸੀ,

ਦੁਨੀਆਂ ਓਹਨੇ ਕੀਤੀ, ਕਈ ਵਾਰੀ ਨਿਹਾਲ ਸੀ,

ਸੋਚ ਓਹਦੀ ਸਦਾ ਹੀ, ਸਮਇਆਂ ਤੋਂ ਅੱਗੇ,

ਜਦੋਂ ਵੀ ਮਾਰਦਾ, ਮਾਰਦਾ ਉੱਚੀ ਲੰਮੀ ਛਾਲ ਸੀ,

ਅਜਬ ਸੀ, ਕਮਾਲ ਸੀ, ਬੇਮਿਸਾਲ ਸੀ...


ਖਿਆਲਾਂ ਦੇ ਅੰਬਰ ਤੇ,ਜਦ ਕਦੀ ਉਹ ਉੱਡਦਾ,

ਆਸਮਾਨ ਤੋਂ ਸਦਾ ਉਹ ਤਾਰਾ ਇੱਕ ਪੁੱਟਦਾ,

ਬਦਲ ਛੱਡਦਾ ਪੁਰਾਣੇ ਸਾਰੇ ਤੌਰ ਤਰੀਕੇ,

ਨਵੀਂ ਇੱਕ ਦੇ ਦਿੰਦਾ ਦੁਨੀਆਂ ਨੂੰ ਚਾਲ ਸੀ,

ਅਜਬ ਸੀ, ਕਮਾਲ ਸੀ, ਬੇਮਿਸਾਲ ਸੀ...


ਕਦੀ ਵੀ ਉਹ ਵਕਤ ਦੇ ਨਾਲ ਨਾ ਵਹਿੰਦਾ ,

ਦੁਨੀਆਂ ਦੀ ਹਾਂ ਚ ਐਵੇਂ ਹਾਂ ਨਾ ਕਹਿੰਦਾ,

ਸਦਾ ਹੀ ਮੁੱਖ ਰੱਖੀ ਓਹਨੇ ਆਪਣੀ ਸੋਚ,

ਤੇ ਸਦਾ ਹੀ ਵੱਖਰਾ ਓਹਦਾ ਸਵਾਲ ਸੀ,

ਅਜਬ ਸੀ, ਕਮਾਲ ਸੀ, ਬੇਮਿਸਾਲ ਸੀ...


ਕੁਛ ਇਸ ਤਰਾਂ ਸੀ ਓਹਦੇ ਕੰਮ ਦੀ ਕਾਰੀਗਰੀ,

ਦੇਖੋ ਤਾਂ ਲੱਗਦਾ ਸੀ ਹੈ ਕੋਈ ਇਹ ਜਾਦੂਗਰੀ,

ਡੁੱਬ ਜਾਂਦਾ ਹੈ ਦੇਖਣ ਵਾਲਾ ਇਸ ਤਰਾ,

ਡੁੱਬ ਜਾਂਦਾ ਵਿੱਚ ਕੋਈ ਜਿਵੇਂ ਮਾਇਆ ਜਾਲ ਈ,

ਅਜਬ ਸੀ, ਕਮਾਲ ਸੀ, ਬੇਮਿਸਾਲ ਸੀ...


ਯੁਗਾਂ ਵਿੱਚ ਹੁੰਦਾ ਕੋਈ ਇੱਕ ਮਹਾਪੁਰਸ਼,

ਜਿਹੜਾ ਇੱਕ ਕਰ ਦਿੰਦਾ ਅਰਸ਼ ਫ਼ਰਸ਼,

ਤੇ ਸਦਾ ਹੀ ਰਹਿੰਦਾ ਨੇ ਉਹ ਜੱਗ ਤੇ ਸੋਚ ਬਣ ਕੇ,

ਭਾਵੇਂ ਸਰੀਰ ਰਹਿੰਦੇ ਓਹਨਾ ਦੇ ਸਾਡੇ ਨਾਲ ਨੀ,

ਅਜਬ ਸੀ, ਕਮਾਲ ਸੀ, ਬੇਮਿਸਾਲ ਸੀ... 

ਡੂਮਣੇ (Honeybees)

ਦਿਨ ਐਂਤਵਾਰ ਸੀ, ਸਾਰੇ ਕੱਠੇ ਹੋਏ ਯਾਰ ਸੀ,

ਖੇਡਦੇ ਗੇਂਦ ਬੱਲਾ, ਗਲੀ ਦੇ ਇਸ ਪਾਰ ਸੀ,

ਨੋਨੀ ਨੇ ਖਿਚਤੀ ਲੀਕ ਇੱਕ ਵਿਚਕਾਰ ਸੀ,

ਉੱਡਦੀ ਗਈ ਤਾਂ ਛੇ, ਰਿੜਦੀ ਗਈ ਤਾਂ ਚਾਰ ਸੀ! 


ਖੇਡਦਿਆਂ ਖੇੜਦਿਆਂ ਘਤੁੱਤ ਸਾਨੂੰ ਸੁੱਜ ਪਈ,

ਡੂਮਨਿਆਂ ਨਾਲ ਲੱਦੀ ਨਿੱਮ ਕਿਸੇ ਨੂੰ ਵਿਖ ਪਈ,

ਗੇਂਦ ਬੱਲਾ ਛੱਡ ਸਾਰੇ ਹੇਠ ਓਹਦੇ ਆਏ ਸਾਂ ,

ਕੇਹੜਾ ਲਾਉਂਦਾ ਨਿਸ਼ਾਨਾ ਖੇਡ ਇਹ ਬਣਾਏ ਸਾਂ !


ਗੇਂਦ ਇੱਕ ਇੱਕ ਕਰ ਵਾਰੋ ਵਾਰੀ  ਸਾਰਿਆਂ ਨੇ ਸੁੱਟੀ ਆ,

ਕੀ ਪਤਾ ਸੀ ਸਾਨੂੰ ਕਮਲਿਆਂ ਨੂੰ ਕਿਸਮਤ ਸਾਡੀ ਫੁੱਟੀ ਆ,

ਨਿਸ਼ਾਨਾ ਆਖ਼ਰ ਨੋਨੀ ਦਾ ਛੱਤੇ ਦੇ ਵਿਚਕਾਰ ਜਾ ਲੱਗਿਆ,

ਖੁਸ਼ੀ ਵਿੱਚ ਸਾਰਿਆਂ ਨੇ ਮੋਢਿਆਂ ਉਹਨੂੰ ਚੱਕਿਆ!


ਇਹਨੇ ਚ ਉੱਡ ਪਈ ਡੂਮਨਿਆਂ ਦੀ ਡਾਰ ਸੀ,

lucky ਸਾਡਾ ਦੋਸਤ ਪਹਿਲਾ ਓਹਨਾ ਦਾ ਸ਼ਿਕਾਰ ਸੀ,

ਤਿੰਨ ਚਾਰ ਓਹਦੀ ਧੌਣ ਤੇ ਆ ਲੜੇ ਆ,

ਚੀਕ ਓਹਨੇ ਮਾਰੀ ਤੇ ਸਾਰੇ ਅਸੀਂ ਡਰੇ ਆਂ,  


ਸਿੱਟ ਨੋਨੀ ਨੂੰ ਓਥੇ ਈ ਫਿਰ ਅਸੀਂ ਭੱਜੇ ਆਂ,

ਡੂਮਣੇ ਪਿੱਛੇ ਪਿੱਛੇ ਤੇ ਅਸੀਂ ਅੱਗੇ ਅੱਗੇ ਆਂ,

ਛੱਡਇਆ ਓਹਨਾ ਨੇ ਸਾਡੇ ਚੋਂ ਇੱਕ ਵੀ ਸੁੱਕਾ ਨਹੀਂ,

ਕਿਸੇ ਦੀ ਅੱਖ, ਕਿਸੇ ਦੇ ਗੱਲ, ਕਿਸੇ ਦੀ ਬਾਂਹ,

ਸੁੱਜਿਆ ਸੁੱਜਿਆ ਜਾ ਫਿਰੇ ਅਗਲੇ ਦਿਨ ਹਰ ਕੋਈ!


ਤੇ ਬੁੜੀਆਂ ਦੀ ਜਾਣ ਨੂੰ ਅੱਡ ਪਿਆ ਕਜੀਆ ਸੀ,

ਛੱਡ ਛੱਡ ਮੰਜੀਆਂ ਉਹ ਵੀ ਗਲੀ ਚੋਂ ਭੱਜੀਆਂ ਸੀ,

ਬੂਹੇ ਕੁੰਡੇ ਲਾਉਂਦਿਆਂ ਬਾਰੀਆਂ ਉਹ ਢੋਂਦੀਆਂ,

ਨਾਲੇ ਮਣ ਮਣ ਸਾਨੂੰ ਗਾਲਾਂ ਉਹ ਸੁਣਾਉਂਦੀਆਂ, 


ਤੇ ਲੰਗਣਾ ਟੱਪਣਾ ਗਲੀ ਚੋਂ ਹੋਇਆ ਦੁਸ਼ਵਾਰ ਸੀ,

ਜਿਹੜਾ ਵੀ ਮਿਲਦਾ ਸੁਣਾਉਂਦਾ ਗੱਲਾਂ ਚਾਰ ਸੀ,

ਮਿਹਨਾਂ ਕੁ ਫੇਰ ਅਸੀਂ ਸਾਰੇ ਰਹੇ ਘਰੋਂ ਘਰੀਂ ਆ,

ਕੱਠੇ ਹੋਏ ਇੱਕ ਦਿਨ ਵੀ ਨਾ ਮਿੱਤਰ ਯਾਰ ਸੀ,


ਦਿਨ ਐਂਤਵਾਰ ਸੀ, ਸਾਰੇ ਕੱਠੇ ਹੋਏ ਯਾਰ ਸੀ,

ਖੇਡਦੇ ਗੇਂਦ ਬੱਲਾ, ਗਲੀ ਦੇ ਇਸ ਪਾਰ ਸੀ,

ਨੋਨੀ ਨੇ ਖਿਚਤੀ ਲੀਕ ਇੱਕ ਵਿਚਕਾਰ ਸੀ,

ਉੱਡਦੀ ਗਈ ਤਾਂ ਛੇ, ਰਿੜਦੀ ਗਈ ਤਾਂ ਚਾਰ ਸੀ!