ਜਿੱਥੇ ਜਾਵੀਂ ਓੱਥੇ ਦਾ ਬਣ ਕੇ ਰਵੀਂ

 ਜਿੱਥੇ ਜਾਵੀਂ ਓੱਥੇ ਦਾ ਬਣ ਕੇ ਰਵੀਂ,

ਆਪਣਾ ਵੀ ਸੋਚੀਂ ਕਿਸੇ ਨੂੰ ਦੁੱਖ ਨਾ ਦੇਵੀਂ,


ਹਰ ਇੱਕ ਜਗਹ ਦਾਂ ਆਪਣਾ 

ਇਤਹਾਸ ਆਪਣਾ ਹਿਸਾਬ ਹੁੰਦਾ ਹੈ,

ਬਹੁਤ ਕੁੱਝ ਸਹੀ ਬਹੁਤ ਕੁੱਝ ਲਾਜਵਾਬ

ਤੇ ਕੁਝ ਕੁਝ ਖਰਾਬ ਹੁੰਦਾ ਹੈ,

ਗ਼ਲਤ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੀਂ,

ਜਿੱਥੇ ਜਾਵੀਂ ਓੱਥੇ ਦਾ ਬਣ ਕੇ ਰਵੀਂ,


ਬਣਾਏ ਜਿਹੜੇ ਓਹਨਾਂ ਕ਼ਾਇਦਾ ਕਾਨੂੰਨ,

ਨਿੱਤਨੇਮ, ਆਚਾਰ ਵਿਹਾਰ ਤੇ ਅਸੂਲ,

ਜਾਣੀਂ, ਸੋਚੀ, ਸਮਝੀ, ਪਰਖੀਂ ਤੇ

ਜਿੰਨੇ ਹੋ ਸਕੇ ਕਰੀਂ ਹੱਸ ਕੇ ਕਬੂਲ,

ਐਵੇਂ ਕਿਸੇ ਨਾਲ ਓਥੇ ਅੜੀ ਨਾ ਕਰੀਂ,

ਜਿੱਥੇ ਜਾਵੀਂ ਓੱਥੇ ਦਾ ਬਣ ਕੇ ਰਵੀਂ,


ਮਿਲੀਂ ਸਾਰਿਆਂ ਨੂੰ ਓਥੇ, ਜਿਵੇਂ

ਮਿਲਦਾ ਸੀ ਸੱਜਣ ਪਿਆਰਿਆਂ ਨੂੰ ਇਥੇ,

ਸਾਰੇ ਕਿਤੇ ਇਨਸਾਨ ਇਕੋ ਹੀ ਜਿਹੇ,

ਰੰਗ, ਨਸਲ, ਧਰਮਾਂ ਦੇ ਐਵੇਂ ਨੇ ਭੁਲੇਖੇ,

ਕਿਸੇ ਨਾਲ ਕੋਈ ਐਵੇਂ ਫਰਕ ਨਾ ਕਰੀਂ,

ਜਿੱਥੇ ਜਾਵੀਂ ਓੱਥੇ ਦਾ ਬਣ ਕੇ ਰਵੀਂ,


ਉੱਚਾ ਸੁੱਚਾ ਰੱਖੀਂ ਆਪਣਾ ਰਹਿਣ ਸਹਿਣ,

ਕੰਮ ਵਾਸਤੇ ਦੇਈਂ ਨੇ ਕਿਸੇ ਨੂੰ ਦੁਬਾਰਾ ਕਹਿਣ,

ਤੇਰੇ ਨਾਲ ਜੁੜਿਆਂ ਨਾਮ ਆਪਣੀ ਮਿੱਟੀ ਦਾਂ,

ਦੇਖੀਂ ਤੇਰੇ ਕਰਕੇ ਇਹਨੂੰ ਮਾੜਾ ਨਾ ਕਹਿਣ,

ਕੋਈ ਕੰਮ ਗਲਤੀ ਨਾਲ ਵੀ ਐਸਾ ਨਾ ਕਰੀਂ,

ਜਿੱਥੇ ਜਾਵੀਂ ਓੱਥੇ ਦਾ ਬਣ ਕੇ ਰਵੀਂ!

The universe dances in you

You dance in the universe,

the universe dances in you,

you are as old as it is,

and it is as old as you.


all a play of matter and energy,

taking forms when there is synergy,

combing, joining, integrating

and then again rupturing disintegrating

to give away to something new,

You dance in the universe,

the universe dances in you.


and if all matter could have memory,

maybe we will remember,

how once one was a flower on andes

and the wind caressing it gently,

and how once one was a deer in savannas

watching birds and drinking water

when a tiger butchered it mercilessly,

and then once again one more time

in a new form here it is you,

You dance in the universe,

the universe dances in you.


Even though we are what it is

and it is what we are

yet it keeps on hiding from us

it stretches both in time and form

how long and how far

and sometimes it seems like 

it is all a game it is playing

whispering to us tell me who are you?

ਖੋਜੀਆਂ ਜਿਹੜੀ ਖੋਜ ਕੀਤੀ ਆ

 ਖੋਜੀਆਂ ਜਿਹੜੀ ਖੋਜ ਕੀਤੀ ਆ,

ਦੁਨੀਆਂ ਓਸੇ ਤੇ ਹੀ ਮੌਜ ਕੀਤੀ ਆ,

ਇਹ ਤਾਂ ਵਹਿਮ ਭਰਮ ਹੀ ਨੇ ਸਾਡੇ,

ਕੇ ਕਿਸੇ ਦੇਵ ਸਾਡੀ ਜ਼ਿੰਦਗੀ ਆਸਾਨ ਕੀਤੀ ਆ,


Tesla ਜ਼ਿੰਦ ਸਾਰੀ ਲਾਈ ਹੈ 

ਘਰ ਘਰ ਬਿਜਲੀ ਆਈ ਆ,

Alva ਸੋ ਨਾਕਾਮੀ ਹੰਢਾਈ ਹੈ 

ਫਿਰ ਹਰ ਰਾਤ ਰੁਸ਼ਨਾਈ ਆ,

ਤੇ ਧੰਨ ਹੋਵੇ Jonas Salk 

ਜਿਸ ਤੋੜ ਪੋਲੀਓ ਦੀ ਦਿੱਤੀ ਆ,

ਖੋਜੀਆਂ ਜਿਹੜੀ ਖੋਜ ਕੀਤੀ ਆ,

ਦੁਨੀਆਂ ਓਸੇ ਤੇ ਹੀ ਮੌਜ ਕੀਤੀ ਆ,


ਦੂਰ ਡਰਦੇ ਦਾ ਹੋਇਆ ਆਸਾਨ ਸਫਰ

ਕੰਮ ਕਰਗੇ ਐਸਾ wright brother,

ਤੇ ਕਰਿਸ਼ਮਾ ਦੇਖੋ  Kapani ਦਾ, ਪਲਕ  

ਝਪਕਦੇ ਪੁਹੰਚ ਜਾਂਦੀ ਕੋਨੇ ਕੋਨੇ ਚ ਖ਼ਬਰ,

Borlaug ਨੇ ਕਰਕੇ ਦਾਣੇ ਹੀ ਦਾਣੇ,

ਦੁਨੀਆਂ ਸਾਰੀ ਨੂੰ ਦਾਤ ਰਿਜ਼ਕ ਦੀ ਦਿੱਤੀ ਆ,

ਖੋਜੀਆਂ ਜਿਹੜੀ ਖੋਜ ਕੀਤੀ ਆ,

ਦੁਨੀਆਂ ਓਸੇ ਤੇ ਹੀ ਮੌਜ ਕੀਤੀ ਆ,

 

ਅੱਜ ਦੇ ਸਮਿਆਂ ਚ ਨਹੀਂ ਕੋਈ

Elon, Hinton, Lecunn ਦਾ ਸਾਹਨੀ,

ਤੇ ਇਕ ਮੇਰੇ ਦੇਸ਼ ਭਾਰਤ ਦਾ ਪੁੱਤਰ,

ਨਾਮ ਜੀਹਦਾ ਹੈ Nandan Nilekani, 

ਇੱਕ ਨਵੇਂ ਨਵੇਕਲੇ ਯੁਗ ਵੱਲ ਨੂੰ,

ਦੁਨੀਆਂ ਇਹਨਾਂ ਤੋਰ ਦਿੱਤੀ ਹੈ,

ਖੋਜੀਆਂ ਜਿਹੜੀ ਖੋਜ ਕੀਤੀ ਆ,

ਦੁਨੀਆਂ ਓਸੇ ਤੇ ਹੀ ਮੌਜ ਕੀਤੀ ਆ!  

ਚਿੜੀਆਘਰ


ਚਿੜੀਆਘਰ ਇੱਕ ਦਿਨ ਅਸੀਂ ਘੁੱਮਣ ਗਏ ਸਾਂ,

ਸਫਾਰੀ ਦੀ ਟਿਕਟ ਲਈ line ਚ ਖੜੇ ਹੋਏ ਆਂ,


ਇਹਨੇ ਨੂੰ ਇੱਕ ਬੰਦਾ ਹੋਰ ਓਥੇ ਆ ਗਿਆ,

ਆ ਗਿਆ ਤੇ ਆ ਕੇ ਰੌਲਾ ਓਹਨੇ ਪਾ ਲਿਆ,


ਕਹਿੰਦਾ, ਪਰੇ ਹੋ ਜੋ ਟਿਕਟ ਪਿਹਲਾਂ ਮੈਂ ਲਊਂਗਾ,

ਜੋ ਕੋਈ ਖਹਿਆ ਮੇਰੇ ਨਾਲ ਓਹਨੂੰ ਮੂਧਾ ਪਾ ਲਊਂਗਾ,


ਸਾਰਿਆਂ ਨੇ ਅਸੀਂ ਓਹਨੂੰ ਬੜਾ ਸਮਝਾਇਆ,

ਟਿਕਟ ਲੈਣੀ ਤਾਂ ਪਿੱਛੇ line ਚ ਲੱਗ ਤਾਇਆ,


ਪਰ ਉਹ ਕਿਸੇ ਦੀ ਕੋਈ ਗੱਲ ਨਾ ਸੁਣੇ,

ਲੱਗਦਾ ਸੀ ਜੇ ਹੋਰ ਕਿਹਾ ਲੜ ਪਊਗਾ ਹੁਣੇ, 

 

ਡਰਦਿਆਂ ਨੇ ਫਿਰ ਸਾਰਿਆਂ ਨੇ ਇਹੋ ਕਿਹਾ,

ਜਾ ਭਾਈ ਜਾ ਤੂੰ ਸਾਰਿਆਂ ਤੋਂ ਮੂਹਰੇ ਹੋ ਜਾ, 


ਮੂਹਰੇ ਹੋਕੇ ਫਿਰ ਟਿਕਟਾਂ ਉਹ ਕੱਢਣ ਲੱਗਾ,

ticket console ਤੇ ਪੁੱਠੇ ਸਿੱਧੇ ਬਟਨ ਦੱਬਣ ਲੱਗਾ, 


ਕਦੇ Next Next ਦੱਬੇ ਕਦੇ back ਆ ਜਾਵੇ,

ਹੱਥ ਪੈਰ ਬੁਹਤ ਮਾਰੇ ਪਰ ਕੁਛ ਓਹਨੂੰ ਸਮਝ ਨਾ ਆਵੇ,


ਸਾਰਿਆਂ ਨਾਲ ਤਾਂ ਉਹ ਪਹਿਲਾਂ ਹੀਂ ਲੜ ਸੀ ਪਿਆ,

ਮਦਦ ਓਹਦੀ ਨੂੰ ਤਾਹੀਓਂ ਕੋਈ ਅੱਗੇ ਵੀ ਨਾ ਆਇਆ,


ਕੱਚਾ ਜਿਹਾ ਹੋ ਕੇ ਫਿਰ ਉਹ ਆਪ ਹੀ ਹੈ ਕਹਿੰਦਾ,

ਤੁਸੀਂ ਕਰਾ ਲੋ ਐਥੋਂ ਮੈਂ cash counter ਤੋਂ ਲੈ ਲੈਂਦਾ,


ਤੇ ਬਾਗ਼ ਵਿੱਚ ਫਿਰ ਉਹ ਜਦੋਂ ਕਿਸੇ ਨੂੰ ਵੀ ਮਿਲੇ,

ਅੱਖ ਓਹਦੀ ਕਿਸੇ ਦੀ ਅੱਖ ਨਾਲ ਨਾ ਰਲੇ,


ਸਿਰ ਜਾ ਸਿੱਟ ਕੇ ਫਿਰ ਉੱਥੇ ਤੁਰਿਆ ਫਿਰਦਾ ਰਿਹਾ,

ਭੇਤ ਓਹਦਾ ਖੁੱਲਣ ਦਾ ਜਿਵੇਂ ਓਹਨੂੰ ਡਰ ਸੀ ਖਾ ਰਿਹਾ, 


ਤੇ ਗੱਲ ਓਹਦੇ ਪਤਾ ਨੀ ਸਮਝ ਆਈ ਕੇ ਨਹੀਂ ਆਈ,

ਆਵੇਂ ਕਾਗਜ਼ੀ ਸ਼ੇਰ ਬਣਿਆ ਨਹੀਂ ਮਿਲਦੀ ਵਡਿਆਈ,


ਕੇ ਦੁਨੀਆਂ ਜੇ ਕਿਸੇ ਸੱਚੀ ਆਪਣੀ ਹੈ ਬਨਾਉਣੀ,

ਨਾਲ ਖਿਦਮਤ ਤੇ  ਮੋਹੱਬਤ ਪੈਂਦੀ ਹੈ ਇਹ ਕਮਾਉਣੀ,


ਦਬਕੇ ਨਾਲ ਬੰਦਾ ਕਿਸੇ ਨੂੰ ਦੱਬ ਜਰੂਰ ਸਕਦਾ,

ਪਰ ਦਿਲੋਂ ਕਿਸੇ ਨੂੰ ਆਪਣਾ ਨਹੀਓਂ ਕਰ ਸਕਦਾ! 

Rapido Scooty

 ਚੰਗਾ ਭਲਾ ਮੈਂ ਰੋਜ cab ਤੇ ਘਰ ਆਂਦਾ ਸੀ,

ਸਹੀ ਸਲਾਮਤ ਵਕਤ ਤੇ ਪੁਹੰਚ ਵੀ ਜਾਂਦਾ ਸੀ,

ਪਰ ਪਤਾ ਨੀ ਅੱਜ ਕੀ ਮੇਰੇ ਦਿਲ ਵਿੱਚ ਆਈ,

Rapido ਤੋਂ ਮੈਂ scooty book ਕਰਾਈ,


ਤੇ ਮੁੰਡਾ ਓਹਨਾਂ ਦਾ ਆ ਵੀ ਗਿਆ, ਬੜੇ ਅਦਬ

ਨਾਲ ਓਹਨੇ ਮੈਨੂੰ ਪਿੱਛੇ ਬੈਠਾ ਵੀ ਲਿਆ,

ਪਰ ਜਿੰਨੀ ਚਿਰ ਉਹ ਚਲਾਂਦਾ ਰਿਹਾ,

ਕਾਲਜਾ ਮੇਰਾ ਮੇਰੇ ਮੂੰਹ ਵਿੱਚ ਹੀ ਰਿਹਾ,


ਤੁਰਦਿਆਂ ਹੀਂ ਸੱਜੇ ਪਾਸੇ ਦੌੜ ਓਹਨੇ ਲਗਾਈ,

ਦੇਖਣ ਸਾਨੂੰ ਆਟੋਰਿਕਸ਼ਾ, ਦੁਕਾਨਾਂ ਵਾਲੇ ਭਾਈ,

ਤੇ ਪਹਿਲੀ ਵਾਰੀ ਜ਼ਿੰਦਗੀ ਚ ਮੇਰੇ ਦਿਲ ਵਿੱਚ ਆਈ,

ਮੈਂ ਕਿਹਾ ਫੜ ਲੈਣ ਸਾਨੂੰ ਪੁਲਸ ਵਾਲੇ ਭਾਈ,


ਪੁੱਲ ਦੇ ਥੱਲੇ ਫਿਰ ਅਸੀਂ ਜਾ ਪੁੱਜੇ ਆਂ,

ਮਾੜੀ ਕੁ ਜਾ ਕੇ brake ਓਹਨੇ ਆ ਲਈ,

ਤੇ ਮੇਰਾ ਜੀ ਕੀਤਾ ਕੇ ਇਥੇ ਹੀ ਉੱਤਰ ਜਾਂ,

ਦੇ ਦਾਂ ਇਹਨੂੰ ਜਿਹੜੇ ਇਹਦੇ ਬਣਦੇ ਪੱਚੀ ਸਤਾਈ,


ਪਰ ਮੱਤ ਬੰਦੇ ਦੀ ਜਦੋਂ ਹੋਵੇ ਪਈ ਮਾਰੀ,

ਜਾਂ ਫਿਰ ਕਿਸਮਤ ਚ ਹੀ ਲਿਖੀ ਹੋਵੇ ਕੋਈ ਖੁਆਰੀ,

ਫੈਂਸਲਾ ਫਿਰ ਮੈਂ, ਗ਼ਲਤ ਲਿਆ,

ਚੁੱਪ ਕਰਕੇ ਮੈਂ ਪਿੱਛੇ ਬੈਠਾ ਹੀ ਰਿਹਾ,


ਪੁੱਲ ਟੱਪ ਕੇ ਤੇ ਫਿਰ ਓਹਨੇ ਗਲੀਆਂ ਚ ਪਾ ਲੀ,

speed ਹੋਣੀ ਚਾਹਦੀ ਸੀ ਵੀਹ ਓਹਨੇ ਚਲਾਈ ਚਾਲੀ,

ਸੱਚ ਕਹਿਣਾ ਲਾਜ਼ਿਮ ਸੀ ਸਾਡਾ ਖੰਬੇ ਚ ਵੱਜਣਾ,

ਪਤਾ ਨੀ ਕਿਵੇਂ ਜੇ ਕੱਢ ਕੇ ਟੱਕਰ ਓਹਨੇ ਹੋਣੇ ਬਚਾ ਲੀ,


ਪੌਹੰਚੇ signal ਤੇ ਤਾਂ ਬੱਤੀ ਓਥੇ ਲਾਲ ਸੀ,

ਮਾਂ ਦੇ ਪੁੱਤ ਨੇ ਕੀਤਾ ਓਥੇ ਵੀ ਕਮਾਲ ਸੀ,

ਪਿੱਛੇ ਕਰਕੇ ਨਾਲ ਦੀ ਸੜਕ ਓਹਨੇ ਪਾ ਲੀ,

ਜਿੱਥੇ ਹੈ ਨੀ ਸੀ ਬੱਤੀ ਓਹਨੇ ਓਥੋਂ ਦੀ ਘੁਮਾ ਲੀ,


ਆਖ਼ਿਰੀ ਮੀਲ, ਓਹਨੇ ਕੱਢ ਦੇਣੇ ਸੀ ਮੇਰੇ ਆਖਰੀ ਸਾਹ,

ਪੂਰੇ Rush ਚ ਓਹਨੇ ਸੂਈ ਨਾ ਆਣ ਦਿੱਤੀ ਪੰਜਾਹ ਤੋਂ ਠਾਂ,

ਤੇ ਘਰ ਕੋਲੇ ਆ ਕੇ ਫਿਰ ਓਹਨੇ ਲਾਇਆ ਮੈਨੂੰ ਹੇਠਾਂ,

ਦਿਲ ਮੇਰਾ ਧੱਕ ਧੱਕ ਕਰਨੋਂ ਹਟਿਆ ਆਏ ਮੇਰੇ ਸਾਹ ਚ ਸਾਹ,


ਰੁਪਈਏ ਓਹਦੇ ਸੱਤਰ ਫਿਰ ਓਹਨੂੰ Gpay ਕੀਤੇ,

ਦੱਸ ਮੈਂ ਸ਼ੁਕਰਾਨੇ ਵੱਲੋਂ ਨਾਲ ਮੰਦਰ ਚੜਾ ਦਿੱਤੇ,

ਤੇ ਓਹ ਦਿਨ ਗਿਆ ਤੇ ਅੱਜ ਦਿਨ ਹੈ ਆਇਆ,

ਫਿਰ ਮੈਂ ਕਦੇ scooty ਤੇ ਪੈਰ ਨੀ ਪਾਇਆ!

ਦੁਖੀ ਆਸ਼ਿਕ਼

ਚੱਲੀ ਏਂ, ਤੇ ਹੁਣ ਜਾ,

ਮੈਨੂੰ ਐਵੇਂ ਹੁਣ ਤੰਗ ਨਾ ਕਰੀਂ,

ਮੈਂ ਤਾਂ ਆਪ ਕਿਤੇ ਹੋਰ 

ਮੰਗਣੀ ਕਰਾ ਲਈ ਆ,

ਤੇਰੇ ਕੋਲੋਂ ਹੋਕੇ ਬਰੀ,


ਮੈਂ ਤੈ ਕਹਿਣਾ,

ਤੂੰ ਮੇਰਾ ਨੰਬਰ delete ਕਰਦੇ,

ਐਵੇਂ ਪਤਾ ਲੱਗ ਗਿਆ ਤੇਰੇ ਘਰ ਦੇ ਨੂੰ,

ਤੇਰੇ ਤਾਂ ਪੈਣ ਗਿਆਂ ਹੀ,

ਮੈਨੂੰ ਵੀ ਸੁਣਾਓ ਖਰੀ ਖਰੀ,

ਚੱਲੀ ਏਂ, ਤੇ ਹੁਣ ਜਾ,

ਮੈਨੂੰ ਐਵੇਂ ਹੁਣ ਤੰਗ ਨਾ ਕਰੀਂ,


ਖਾਦਾ ਪੀਤਾ ਸਭ ਮਾਫ ਆ,

ਨੱਕੀ ਆਪਣਾ ਪੂਰਾ ਹਿਸਾਬ ਆ,

ਅੱਗੇ ਦੀਆਂ ਹੁਣ ਲੁੱਟੀ ਮੌਜਾਂ,

ਘੁੰਮ ਲਈ ਦੁਨੀਆਂ, ਤੇ ਦੇਖ ਲਈ

ਇਸ ਤੇ ਜੀ ਵੀ ਦੇਖਣ ਜੋਗਾ,

ਪਿੱਛੇ ਦੀ ਐਵੇਂ ਫ਼ਿਕਰ ਨਾ ਕਰੀਂ,

ਚੱਲੀ ਏਂ, ਤੇ ਹੁਣ ਜਾ,

ਮੈਨੂੰ ਐਵੇਂ ਹੁਣ ਤੰਗ ਨਾ ਕਰੀਂ,


sad ਸੂੜ ਐਵੇਂ song ਨਾ ਸੁਣੀਂ,

ਓਥੇ ਜਾ ਕੇ ਖੁਸ਼ ਖੁਸ਼ ਰਹੀਂ,

ਮੈਨੂੰ ਪਤਾ ਤੇਰੇ ਸੁਬਾਹ ਤੱਤਾ ਆ,

ਪਰ ਓਥੇ ਸਾਰਿਆ ਨੂੰ ਜੀ ਜੀ ਕਹੀਂ,

ਤੇ ਐਵੇਂ ਗੁੱਸੇ ਚ ਆ ਕੇ ਕਿਸੇ ਦਿਨ

ਓਥੇ ਕਿਸੇ ਨੂੰ ਐਵੇਂ ਕਹਿ ਨਾ ਦੇਈਂ,

ਮਰਦਾ ਸੀਂ ਮੇਰੇ ਤੇ Lucky ਤਾਂ,

ਛੱਡ ਕੇ ਓਹਨੂੰ ਮੈਂ ਤਾਂ ਗਲਤੀ ਕਰੀ,

ਜਿਹੜਾ ਕੁਛ ਵੀ ਇਹ ਹੋਇਆ,

ਸੱਚ ਜਾਣੀ ਸਭ ਠੀਕ ਹੀ ਹੋਇਆ,

ਜਿਹੜੀ ਖਿਚੜੀ ਬਣਾ ਗਈ ਆ,

ਉਸ ਚ ਹੁਣ ਗੁਜ਼ਾਰਾਂ ਤੂੰ ਕਰੀਂ,


ਚੱਲੀ ਏਂ, ਤੇ ਹੁਣ ਜਾ,

ਮੈਨੂੰ ਐਵੇਂ ਹੁਣ ਤੰਗ ਨਾ ਕਰੀਂ।

Daily Standup

ਇਧਰ ਉਧਰ, ਓਧਰ ਇਧਰ,

ਪਤਾ ਨੀ ਕਿੱਧਰ ਕਿੱਧਰ,

ਦੀਆਂ ਗੱਲਾਂ ਦੇ ਸੋਚੀ ਪਏ ਆਂ,

ਸੋਚ ਸੋਚ ਕੇ ਇੱਕਲੇ ਜਦੋਂ ਥੱਕ ਗਏ ਆਂ,

ਫਿਰ ਇੱਕ ਦੂਜੇ ਨਾਲ ਕਰਨ ਲੱਗ ਪਏ ਆਂ,


ਗੱਲ ਦੋਹਾਂ ਦੀ ਵਿੱਚ ਹੀ 

ਸੱਚੀ ਕੋਈ ਤੱਤ ਨਹੀਂ ਸੀ,

ਫਿਰ ਵੀ ਇੱਕ ਦੂਜੇ ਨੂੰ ਹਾਂ ਹਾਂ ਕਰਦੇ,

ਤਿੰਨ ਚਾਰ ਘੰਟੇ ਲੱਗੇ ਰਹੇ ਆਂ,


ਮਤਾ ਫਿਰ ਅਸੀਂ ਇਹ ਪਕਾਇਆ ਸੀ,

ਰੋਟੀ ਖਾ ਕੇ, ਹੁਣ ਪੱਕਾ ਕੰਮ ਕਰਾਂਗੇ,

ਪਰ ਖਾਂਦੇ ਖਾਂਦੇ ਫਿਰ ਅਸੀਂ ਲੱਗ ਪਏ ਆਂ,


ਤੇ ਖਾ ਕੇ ਰੋਟੀ ਗੇੜਾ ਕੱਢਣ ਗਏ,

ਤੁਰਦੇ ਤੁਰਦੇ ਗੱਲ ਕਰਦੇ ਪਤਾ ਹੀ ਨਾ ਲੱਗਿਆ,

ਚਾਰ ਪੰਜ ਕਿਲੋਮੀਟਰ ਕਦ ਲੰਘ ਗਏ ,

ਤਿੰਨ ਚਾਰ ਮਹੱਲੇ ਪਿੱਛੇ ਛੱਡ ਆਏ ਆਂ,


ਫਿਰ ਲੈ ਕੇ ਆਟੋ ਵਾਪਸ ਆਏ,

ਕੇਤਲੀ ਚੋਂ ਮੈਂ ਚਾਹ ਦੇ ਦੋ ਕੱਪ ਪਾਏ,

ਦੋ ਚਾਰ ਜਾਣੇ ਸਾਡੇ ਕੋਲ ਹੋਰ ਆਕੇ ਬਹਿਗੇ,

ਫਿਰ ਅਸੀਂ ਓਹਨਾਂ ਦੇ ਨਾਲ ਲੱਗ ਗਏ ਆਂ,


ਬੱਸ ਇਦਾਂ ਹੀ ਲੰਘ ਗਿਆ ਕੱਲ ਦਿਨ ਸਾਰਾ,

ਤੁਹਾਨੂੰ ਹੁਣ ਕਿ ਦੱਸੀਏ, ਸਾਨੂੰ ਤਾਂ ਹਾਲੇ ਤੀਕ

ਆਪ ਸਮਝ ਨਹੀਂ ਆਈ, ਕੱਲ ਅਸੀਂ ਕਿ ਕਰ ਰਹੇ ਸਾਂ!