ਇਹ ਕਿਹੜਾ ਹੈ ਜੀਹਨੂੰ ਅਲੱਗ ਪੰਜਾਬ ਚਾਹੀਦਾ?
ਸਿੱਟੋ ਇਹਨੂੰ ਸਤਲੁਜ ਦੇ ਵਿੱਚ ਤੇ ਕਹੋ,
ਜਾ ਦੇਖ ਕੇ ਆ, ਹੋ ਕੇ ਅੱਡ ਕਿੱਦਾਂ ਹੋ ਬਰਬਾਦ ਜਾਈਦਾ,
ਇਹ ਕਿਹੜਾ ਹੈ ਜੀਹਨੂੰ ਕਸ਼ਮੀਰ ਆਜ਼ਾਦ ਚਾਹੀਦਾ?
ਸਿੱਟੋ ਇਹਨੂੰ ਝੇਲਮ ਦੇ ਵਿੱਚ ਤੇ ਕਹੋ,
ਜਾ ਦੇਖ ਕੇ ਆ, ਹੋ ਕੇ ਅੱਡ ਕਿੱਦਾਂ ਹੋ ਖਰਾਬ ਜਾਈਦਾ,
ਇੱਕ ਵਾਰੀ ਲੋਕੀਂ ਬੇਵਕੂਫੀ ਕਰਕੇ ਦੇਖ ਚੁੱਕ ਨੇ,
ਸਬਕ ਲਈਦਾ ਹੁੰਦਾ ਪਿਛਲੀਆਂ ਗ਼ਲਤੀਆਂ ਨੋ,
ਗ਼ਲਤੀਆਂ ਨੋ ਵਾਰ ਵਾਰ ਨਹੀਂ ਦੋਹਰਾਈਦਾ,
ਭਾਰਤ ਮਾਂ ਦੇ ਘਰ ਦੋਨੋਂ ਪੁਤ੍ਤਰ ਚੰਗੇ ਹੋਂ,
ਰੱਜ ਕੇ ਖਾਣੇ ਓ, ਬੁਰੀ ਨਜ਼ਰ ਤੋਂ ਬਚੇ ਆਨੇ ਓ,
ਰੱਜ ਪੁੱਜੇ ਹੋ ਕੇ ਐਵੇਂ ਘਰੇ ਕਲੇਸ਼ ਨਹੀਓਂ ਪਾਈਦਾ,
ਇਹ ਕਿਹੜਾ ਹੈ ਜੀਹਨੂੰ ਅਲੱਗ ਪੰਜਾਬ ਚਾਹੀਦਾ?
ਇਹ ਕਿਹੜਾ ਹੈ ਜੀਹਨੂੰ ਕਸ਼ਮੀਰ ਆਜ਼ਾਦ ਚਾਹੀਦਾ?
No comments:
Post a Comment