ਝੰਡਾ ਇੱਕ ਹੈ ਤੇ ਝੰਡਾ ਇੱਕ ਹੀ ਰਹੇਗਾ,
ਜਿਹੜਾ ਇਹਦੇ ਰੰਗ ਚੋਰੀ ਕਰਨ ਦੀ ਕੋਸ਼ਿਸ਼ ਕਰੇਗਾ,
ਓਹਦੇ ਫਿਰ ਇਹਦਾ ਹੀ ਡੰਡਾ ਪਏਗਾ,
ਝੰਡੇ ਲਈ ਸੀ ਹੋਈਆਂ ਕੁਰਬਾਨੀਆਂ,
ਝੰਡੇ ਲਈ ਹੀ ਭਗਤ, ਕਰਤਾਰ,
ਆਜ਼ਾਦ ਵਾਰ ਦਿੱਤੀਆਂ ਜ਼ਿੰਦਗਾਨੀਆਂ,
ਝੰਡਾ ਜੇ ਹੁਣ ਹੋਰ ਚੱਕਿਆ ਤਾਂ,
ਸਭ ਕੁਰਬਾਨੀਆਂ ਦਾ ਅਪਮਾਨ ਹੋਏਗਾ,
ਇੱਕ ਝੰਡੇ ਥੱਲੇ ਸਾਰੇ ਇੱਕ ਮਹਿਫ਼ੂਜ਼ ਹਾਂ,
ਝੰਡੇ ਦੀ ਛਾਂ ਚੋਂ ਨਿੱਕਲੇ ਜੇ,
ਦੁਸ਼ਮਨਾਂ ਭਰ ਕੇ ਦੇਹ ਵਿਚ ਫੂਸ,
ਕੱਢਣਾ ਗਲੀ ਗਲੀ ਸਾਡਾ ਜਲੂਸ ਆ,
ਜਿਹੜਾ ਉੱਠ ਕੇ ਗਿਆ ਗੌਰ ਨਾਲ ਸੁਨ ਲੇ,
ਬੁਹਤ ਪਛਤਾਏਗਾ ਬੁਹਤ ਰੋਏਗਾ,
ਦੇਖ ਦੇ ਨਹੀਂ ਹੋਰ ਝੰਡੇ ਵਾਲਿਆਂ ਦਾ ਕਿ ਹਾਲ ਹੈ,
ਕੀਤੇ ਰੋਟੀ ਨਹੀਂ ਕੀਤੇ ਥੁੜੀ ਪਈ ਦਾਲ ਆ,
ਕਿੱਦਾਂ ਖਤਮ ਕਰ ਰਹੇ ਵੱਖ ਜਿਹਦਾ ਇੱਕ ਵੀ ਵਾਲ ਆ,
ਸੁਖੀ ਜੀਣਾ ਹੈ ਤਿਰੰਗਾ ਹਿੱਕ ਨਾਲ ਲਾਣਾ ਪਏਗਾ,
ਝੰਡਾ ਇੱਕ ਹੈ ਤੇ ਝੰਡਾ ਇੱਕ ਹੀ ਰਹੇਗਾ,
ਜਿਹੜਾ ਇਹਦੇ ਰੰਗ ਚੋਰੀ ਕਰਨ ਦੀ ਕੋਸ਼ਿਸ਼ ਕਰੇਗਾ,
ਓਹਦੇ ਫਿਰ ਇਹਦਾ ਹੀ ਡੰਡਾ ਪਏਗਾ!
No comments:
Post a Comment