ਕਿੱਥੇ ਜਾ ਰਹੇ ਹਾਂ, ਓ ਕਿੱਥੇ ਜਾ ਰਹੇ ਹਾਂ

 ਕਿੱਥੇ ਜਾ ਰਹੇ ਹਾਂ, ਓ ਕਿੱਥੇ ਜਾ ਰਹੇ ਹਾਂ,

ਉਹ ਦੇਖ ਸਿਆਣੇ ਖੜੇ ਸਮਝਾ ਰਹੇ ਆ,


ਇਸ਼ਕ ਦੀ ਗਲੀਆਂ ਚੰਨਾ ਵਲਵਲੀਆਂ,

ਦੂਰੋਂ ਦੂਰੋਂ ਲੱਗਦੀਆਂ ਇਹ ਮਲਮਲੀਆਂ,

ਇਤਰ ਨਹਾਈਆਂ ਸਜੀਆਂ ਫੁਲ ਕਲੀਆਂ,  

ਪੈਰ ਖੰਜਰਾਂ ਤੇ ਆਪ ਧਰਨ ਜਾ ਰਹੇ ਹਾਂ,

ਕਿੱਥੇ ਜਾ ਰਹੇ ਹਾਂ, ਓ ਕਿੱਥੇ ਜਾ ਰਹੇ ਹਾਂ...


ਇਹਨਾਂ ਗਲੀਆਂ ਚ ਕੈਦੋਂ ਚੋਰ ਵਸਦੇ ਨੇ,

ਪੁੰਨੁ ਗੁੰਮਿਆ ਜਿੱਥੇ ਭੰਬੋਰ ਦੇ ਰਸਤੇ ਨੇ,

ਮਾਰ ਮਿਰਜ਼ੇ ਨੂੰ ਐਥੇ ਸ਼ਰੀਕ ਹੱਸਦੇ ਨੇ,

ਓਹੀ ਗਲੀ ਮਹੱਲੇ ਘਰ ਲੱਭੀ ਜਾ ਰਹੇ ਹਾਂ,

ਕਿੱਥੇ ਜਾ ਰਹੇ ਹਾਂ, ਓ ਕਿੱਥੇ ਜਾ ਰਹੇ ਹਾਂ...


ਚਲ ਲੁਕ ਜਾਈਏ, ਚਲ ਛੁੱਪ ਜਾਈਏ,

ਆਸਮਾਨ ਤੇ ਜਾ ਚੰਨ ਤਾਰੇ ਬਣ ਜਾਈਏ,

ਬੱਦਲਾਂ ਨੂੰ ਜਾ ਆਪਣਾ ਹਾਣੀ ਬਣਾਈਏ,

ਸਤਰੰਗੀ ਦੇ ਮੈਨੂੰ ਏਹੀ ਸੁਨੇਹੇ ਆ ਰਹੇ ਆ,

ਕਿੱਥੇ ਜਾ ਰਹੇ ਹਾਂ, ਓ ਕਿੱਥੇ ਜਾ ਰਹੇ ਹਾਂ...

No comments:

Post a Comment