ਚਿਣਗ ਲੱਗ ਗਈ ਹੈ

 ਚਿਣਗ ਲੱਗ ਗਈ ਹੈ 

 ਹੁਣ ਇਹਨੂੰ ਕਿਵੇਂ ਬੂਜਾਈਏ, 

 ਚੰਗਾ ਨਹੀਓਂ ਇਹ ਕੰਮ 

 ਗੱਲ ਤੇਰੀ ਸਹੀ ਮਾਈ ਏ! 


 ਇਹ ਚੱਟਿਆ ਹੈ ਲਫਜ਼ਾਂ ਦਾ 

 ਸ਼ਹਿਦ ਜਦੋਂ ਦਾ, ਹੋਰ ਕੁੱਝ 

 ਚੰਗਾ ਹੀ ਨਹੀਂ ਲਗਦਾ, 

 ਚੱਲ ਜੇ ਇਹਨੂੰ ਛੱਡ ਵੀ 

 ਦਈਏ, ਫਿਰ ਹੋਰ ਕਿਹੜੇ 

 ਪਾਸੇ ਦੱਸ ਅਸੀਂ ਜਾਈਏ! 


 ਇੱਕ ਇਸੇ ਤਾਂ ਸਾਥ ਰਿਹਾ 

 ਹੈ ਹਰ ਪਲ, ਹਰ ਵੇਲੇ, 

 ਹਰ ਜਿੱਤ, ਹਰ ਹਾਰ ਵੇਲੇ, 

 ਪਿਆਰ ਵੇਲੇ, ਇਨਕਾਰ ਵੇਲੇ, 

 ਦੁਤਕਾਰ ਵੇਲੇ, ਫਟਕਾਰ ਵੇਲੇ, 

 ਦੱਸ ਹੋਰ ਕੀਹਦੇ ਗਲ 

 ਹਾਰ ਬਾਹਾਂ ਦੇ ਪਾਈਏ! 


 ਇੱਕ ਇਹੀ ਤਾਂ ਪਉੜੀ ਹੈ ਜੌ 

 ਅੰਦਰ ਤੋਂ ਅੰਬਰ ਤੱਕ ਜਾਂਦੀ ਹੈ, 

 ਇੱਕ ਇਹੀ ਤਾਂ ਰਾਹ ਹੈ 

 ਜਿਸ ਚ ਮੇਰੀ ਹਸਤੀ ਤੇ 

 ਕਾਇਨਾਤ ਇੱਕ ਹੋ ਜਾਂਦੀ ਹੈ, 

 ਦੱਸ ਏਹੜਾ ਹਾਣੀ 

 ਕਿੱਥੋਂ ਲੱਭ ਕੇ ਲੇਇਆਏ! 


 ਚਿਣਗ ਲੱਗ ਗਈ ਹੈ 

 ਹੁਣ ਇਹਨੂੰ ਕਿਵੇਂ ਬੂਜਾਈਏ, 

 ਚੰਗਾ ਨਹੀਓਂ ਇਹ ਕੰਮ 

 ਗੱਲ ਤੇਰੀ ਸਹੀ ਮਾਈ ਏ!

No comments:

Post a Comment