ਮਾਰ ਤਾਂ ਗੋਰਿਆਂ ਨੇ ਆਪਣਾ ਹੀ ਛੋਰਾ,
ਏਡੀ ਉਹਦੀ ਹਸਤੀ, ਤਰਸ ਨਾ ਖਾਧਾ ਭੋਰਾ,
ਪੰਜਾਹ ਵਰ੍ਹੇ ਗਏ ਨੂੰ ਹੁਣ ਜਦੋਂ ਹੋ ਗਏ,
ਹੁਣ ਇਹਨਾਂ ਨੂੰ ਯਾਦ ਆਈ ਏ ਖਾਂਦਾ ਏ ਝੋਰਾ।
ਬੁੱਝ-ਬੁੱਝ ਟਿਕਾਣੇ ਜਦੋਂ ਜਰਮਨਾ ਦੇ ਦੱਸਦਾ ਸੀ,
ਉਦੋਂ ਸਾਹਬ ਜਾ-ਜਾ ਕੇ ਜੱਫੀਆਂ ’ਚ ਕੱਸਦਾ ਸੀ,
ਹੁਣ ਜਦ ਬਿਪਤਾ ਟਲੀ ਏ ਤੇ ਜੰਗ ਖ਼ਤਮ ਹੋਈ ਆ,
ਦੂਤ ਭਗਵਾਨ ਦਾ ਲੱਗਣ ਲੱਗ ਪਿਆ ਰੋੜਾ,
ਮਾਰ ਤਾਂ ਗੋਰਿਆਂ ਨੇ ਆਪਣਾ ਹੀ ਛੋਰਾ।
ਤਮਗੇ ਦੇਣ ਦੀ ਥਾਂ ਨਮਕਹਰਾਮੀ ਕੀਤੀ ਆ,
ਪੱਤ ਮਲੂਕੜੇ ਦੀ ਚੰਦ੍ਰਿਆਂ ਸਰੇਆਮ ਰੋਲ ਦਿੱਤੀ ਆ,
ਹਾਏ, ਕਿਹੜੀ ਗਲੀ ਨਿਕਲਾਂ, ਕਿਹੜਾ ਮੂੰਹ ਲੈ ਕੇ ਜਾਵਾਂ,
ਆਪੇ ਵਿੱਚ ਘੁੱਟ ਗਿਆ ਸੂਰਜ, ਭਰ ਗਿਆ ਘੁੱਟ ਕੋੜਾ।
ਮਾਰ ਤਾਂ ਗੋਰਿਆਂ ਨੇ ਆਪਣਾ ਹੀ ਛੋਰਾ।
No comments:
Post a Comment