ਤੂੰ ਛੱਡ ਦੇ ਜਾਣਾ ਮੰਦਿਰ ਮਸਜਿਦ ਡੇਰੇ

ਤੂੰ ਛੱਡ ਦੇ ਜਾਣਾ ਮੰਦਿਰ ਮਸਜਿਦ ਡੇਰੇ,
ਇਹ ਕੰਮ ਨਹੀਓਂ ਹੈਗਾ ਵੱਸਦਾ ਤੇਰੇ,

ਤੂੰ ਪੜ ਸਕਦਾ, ਲੜ ਲੱਗ ਨਹੀ ਸਕਦਾ,
ਕਹਿੰਦੇ ਨੇ ਬਾਈਬਲ, ਗੀਤਾ, ਕੁਰਾਨ ਜੋ ਤੇਰੇ,
ਤੂੰ ਛੱਡ ਦੇ ਜਾਣਾ ਮੰਦਿਰ ਮਸਜਿਦ ਡੇਰੇ,

ਤੂੰ ਜਾਂ ਬੌਹਤਾ ਭੋਲਾ ਏਂ, ਜਾਂ ਈਮਾਨ ਦਾ ਹੋਲਾ ਏਂ,
ਪਲ ਦੇ ਵਿੱਚ ਭਰਮ ਜਾਂਦਾ, ਦੇਖ ਕੇ ਮਾਇਆ ਚਾਰ ਚੁਫੇਰੇ,
ਤੂੰ ਛੱਡ ਦੇ ਜਾਣਾ ਮੰਦਿਰ ਮਸਜਿਦ ਡੇਰੇ,

ਤੂੰ ਰੋਜ ਜਾਨਾ, ਰੋਜ ਖਾਲੀ ਹੱਥੀਂ ਮੁੜ ਆਨਾ,
ਜੇ ਕੁੱਜ ਖੱਟਣਾ ਹੀ ਨਹੀਂ, ਕੀ ਫਾਇਦਾ ਲਾਉਣ ਦੇ ਗੇੜੇ,
ਤੂੰ ਛੱਡ ਦੇ ਜਾਣਾ ਮੰਦਿਰ ਮਸਜਿਦ ਡੇਰੇ,

ਮਾਰਗ ਧਰਮ ਦੇ ਤੇ ਤੁਰਨਾ, ਸਭ ਕੰਮ ਤੋਂ ਔਖਾ,
ਔਕੜਾਂ ਇਸ ਦੀਆਂ ਤੂੰ ਸਹਿ ਲੇਂ, ਸ਼ਕਤੀ ਨਹੀਂ ਵਿੱਚ ਤੇਰੇ,
ਤੂੰ ਛੱਡ ਦੇ ਜਾਣਾ ਮੰਦਿਰ ਮਸਜਿਦ ਡੇਰੇ!