ਅਸਾਂ ਦੁਨੀਆ ਤੇ ਦਰਦ ਹੰਢਾਵਣ ਆਏ,
ਅਸਾਂ ਦੁਨੀਆ ਤੇ ਦਰਦ ਹੰਢਾਵਣ ਆਏ,
ਸਦਾ ਸੂਲਾਂ ਦੇ ਤੁਰ ਰਾਹ ਰੋਟ ਗਮਾ ਦੇ ਖਾ,
ਨਿੱਤ ਨਵਾ ਗੀਤ ਹਿਜ਼ਰ ਦਾ ਗਾਵਣ ਆਏ,
ਅਸਾਂ ਦੁਨੀਆ ਤੇ ਦਰਦ ਹੰਢਾਵਣ ਆਏ!
ਪਿਹਲਾਂ ਓਸ ਰੱਬ ਨੇ ਜੀਵਨ ਜੋਗ ਨਾ ਬਨਾਏ,
ਦੂਜਾ ਆਪਣਿਆਂ ਦੀ ਉਲਫ਼ਤ ਦੇ ਪਾਤਰ ਨਾ ਬਣ ਪਾਏ,
ਤੀਜਾ ਯਾਰ ਪਿਆਰੇ ਸਭ ਹੋ ਗਏ ਪਰਾਏ,
ਚੋਥਾ ਦਿਲ ਜਿਸਨੂ ਦਿੱਤਾ ਓਹ ਵੀ ਸਾਨੂ ਨਾ ਚਾਏ,
ਅਸਾਂ ਦੁਨੀਆ ਤੇ ਦਰਦ ਹੰਢਾਵਣ ਆਏ!
ਅੱਖਿਓਂ ਨੀਂਦਰਾਂ ਰੁੱਸੀਆਂ ਰਾਤਾਂ ਨੂ ਚੈਨ ਨਾ ਆਏ,
ਤਨ ਮਨ ਲੱਗੇ ਰੋਗ ਦਿਨੇ ਵੀ ਪਲ ਅਰਾਮ ਨਾ ਆਏ,
ਜਿਹੜੇ ਰਾਹ ਵੀ ਤੁਰੀਏ ਹਨੇਰਾ ਹੀ ਨਜਰੀਂ ਆਏ,
ਖੋਰੇ ਕਿਹੜੇ ਜਨਮਾਂ ਦੀਆਂ ਕਿੱਤੀਆਂ ਭੁਗਤਨ ਆਏ,
ਅਸਾਂ ਦੁਨੀਆ ਤੇ ਦਰਦ ਹੰਢਾਵਣ ਆਏ!
ਰੱਬ ਚਾਹੇ ਤਾਂ ਖੋਲ ਦਵਾਰ ਅਗਲੇ ਪਾਰ ਬਿਠਾਏ,
ਭੇਜ ਜਮਾਂ ਨੂ ਇਸ ਪਾਰ ਦੇ ਸਭ ਦੁੱਖਾਂ ਤੋ ਛੁਡਾਏ,
ਨਿੱਤ ਕੁਰਲਾਉਂਦੀ ਰੂਹ ਨੂ ਕਲਬੂਤੋੰ ਆਜ਼ਾਦ ਕਰਾਏ,
ਪਰ ਸੁੱਕੇ ਪੱਤੇ ਟਾਹਣਿਂਓ ਝਾੜਨ ਹਾਏ ਪਤਝੜ ਨਾ ਆਏ!
ਅਸਾਂ ਦੁਨੀਆ ਤੇ ਦਰਦ ਹੰਢਾਵਣ ਆਏ!
ਅਸਾਂ ਦੁਨੀਆ ਤੇ ਦਰਦ ਹੰਢਾਵਣ ਆਏ,
ਸਦਾ ਸੂਲਾਂ ਦੇ ਤੁਰ ਰਾਹ ਰੋਟ ਗਮਾ ਦੇ ਖਾ,
ਨਿੱਤ ਨਵਾ ਗੀਤ ਹਿਜ਼ਰ ਦਾ ਗਾਵਣ ਆਏ,
ਅਸਾਂ ਦੁਨੀਆ ਤੇ ਦਰਦ ਹੰਢਾਵਣ ਆਏ!
ਪਿਹਲਾਂ ਓਸ ਰੱਬ ਨੇ ਜੀਵਨ ਜੋਗ ਨਾ ਬਨਾਏ,
ਦੂਜਾ ਆਪਣਿਆਂ ਦੀ ਉਲਫ਼ਤ ਦੇ ਪਾਤਰ ਨਾ ਬਣ ਪਾਏ,
ਤੀਜਾ ਯਾਰ ਪਿਆਰੇ ਸਭ ਹੋ ਗਏ ਪਰਾਏ,
ਚੋਥਾ ਦਿਲ ਜਿਸਨੂ ਦਿੱਤਾ ਓਹ ਵੀ ਸਾਨੂ ਨਾ ਚਾਏ,
ਅਸਾਂ ਦੁਨੀਆ ਤੇ ਦਰਦ ਹੰਢਾਵਣ ਆਏ!
ਅੱਖਿਓਂ ਨੀਂਦਰਾਂ ਰੁੱਸੀਆਂ ਰਾਤਾਂ ਨੂ ਚੈਨ ਨਾ ਆਏ,
ਤਨ ਮਨ ਲੱਗੇ ਰੋਗ ਦਿਨੇ ਵੀ ਪਲ ਅਰਾਮ ਨਾ ਆਏ,
ਜਿਹੜੇ ਰਾਹ ਵੀ ਤੁਰੀਏ ਹਨੇਰਾ ਹੀ ਨਜਰੀਂ ਆਏ,
ਖੋਰੇ ਕਿਹੜੇ ਜਨਮਾਂ ਦੀਆਂ ਕਿੱਤੀਆਂ ਭੁਗਤਨ ਆਏ,
ਅਸਾਂ ਦੁਨੀਆ ਤੇ ਦਰਦ ਹੰਢਾਵਣ ਆਏ!
ਰੱਬ ਚਾਹੇ ਤਾਂ ਖੋਲ ਦਵਾਰ ਅਗਲੇ ਪਾਰ ਬਿਠਾਏ,
ਭੇਜ ਜਮਾਂ ਨੂ ਇਸ ਪਾਰ ਦੇ ਸਭ ਦੁੱਖਾਂ ਤੋ ਛੁਡਾਏ,
ਨਿੱਤ ਕੁਰਲਾਉਂਦੀ ਰੂਹ ਨੂ ਕਲਬੂਤੋੰ ਆਜ਼ਾਦ ਕਰਾਏ,
ਪਰ ਸੁੱਕੇ ਪੱਤੇ ਟਾਹਣਿਂਓ ਝਾੜਨ ਹਾਏ ਪਤਝੜ ਨਾ ਆਏ!
ਅਸਾਂ ਦੁਨੀਆ ਤੇ ਦਰਦ ਹੰਢਾਵਣ ਆਏ!