ਮਾਂ ਦਾ ਪਿਯਾਰ

ਸਬ ਚੀਜਾਂ ਦਾ ਮੁਲ ਏ ਦੁਨਿਯਾ ਵਿਚ,
ਇਕ ਮਾਂ ਦੇ ਪ੍ਯਾਰ ਦਾ ਮੁੱਲ ਕੋਈ ਨਾ!

ਸੋਹਣੇ ਗੁਲਾਬ ਦੀ ਡੰਡੀ ਤੇ ਵੀ ਕੰਡੇ,
ਪਰ ਮਾਂ ਦੀ ਬੁੱਕਲ ਵਿੱਚ ਦੁਕ੍ਖ ਕੋਈ ਨਾ!

ਹੋਰ ਸਭ ਤਰਹ ਦੇ ਪ੍ਯਾਰ ਵਿੱਚ ਲਖਾਂ ਰਹੰਦੇ ਡਰ,
ਪਰ ਮਾਂ ਦੇ ਪ੍ਯਾਰ ਵਿੱਚ ਡਰ ਕੋਈ ਨਾ!

ਖੁਦਾ ਦੇ ਪ੍ਯਾਰ ਲਈ ਵੀ ਕਰਨੀ ਪੇਂਦੀ ਏ ਅਰਦਾਸ,
ਪਰ ਮਾਂ ਦੇ ਪ੍ਯਾਰ ਲਈ ਕਰਨਾ ਪੈਂਦਾ ਏ ਕੁਜ ਵੀ ਨਾ!

ਹੋਰ ਸਬ ਤਰਹ ਦੇ ਪ੍ਯਾਰ ਹੁੰਦੇ ਨੇ ਸਮੇਂ ਦੇ ਗੁਲਾਮ,
ਪਰ ਮਾਂ ਦੇ ਪ੍ਯਾਰ ਉੱਤੇ ਸਮੇਂ ਦਾ ਜੋਰ ਕੋਈ ਨਾ!

ਸਾਗਰਾਂ ਦੀ ਹੱਦ ਕੰਡੇ ,ਪਰਬਤਾਂ ਦਿਯਾਂ ਹਦ ਚੋਟਿਯਾਂ,
ਪਰ ਮਾਂ ਦੇ ਪ੍ਯਾਰ ਦੀ ਹੱਦ ਕੋਈ ਨਾ!

ਜਿੰਨਾ ਨੂ ਮਿਲਦਾ ਏ ਰਜ ਕੇ ਮਾਂ ਦਾ ਪ੍ਯਾਰ,
ਓਹਨਾ ਨੂ ਰਿਹੰਦੀ ਲੋੜ ਹੋਰ ਕੋਈ ਨਾ!

ਜਿੰਨਾ ਨੂ ਮਿਲਦਾ ਨਾ ਜਿੰਦਗੀ ਚ ਮਾਂ ਦਾ ਪ੍ਯਾਰ,
ਓਹਨਾ ਤੋਂ ਅਭਾਗਾ ਦੁਨਿਯਾ ਚ ਕੋਈ ਨਾ !

ਬਸ ਇਕ ਹੀ ਹੈ ਬੇਨਤੀ ,ਇਕ ਹੀ ਫਰਿਆਦ ਮੇਰੀ ਰੱਬ ਅੱਗੇ ,
ਭਾਵੇਂ ਕਿਸੇ ਨੂ ਕੁਜ ਮਿਲੇ ਨਾ ਮਿਲੇ ,
ਪਰ ਮਾਂ ਦੇ ਪ੍ਯਾਰ ਤੋਂ ਵਾਂਜਾ ਰਹੇ ਕੋਈ ਨਾ!

ਲਖਾਂ ਸੋਹਣੇ ਸੋਹਣੀਏ ਦੁਨਿਯਾ ਚ , ਪਰ ਤੇਰੇ ਵਰਗਾ ਨਾ ਕੋਈ ਹੋਰ!

ਲਖਾਂ ਸੋਹਣੇ ਸੋਹਣੀਏ ਦੁਨਿਯਾ ਚ ,
ਪਰ ਤੇਰੇ ਵਰਗਾ ਨਾ ਕੋਈ ਹੋਰ!

ਤੈਨੂ ਦੇਖ ਕੇ ਤਾਂ ਰਬ ਵੀ ਏ ਹੈਰਾਨ,
ਨਿੱਤ ਲਾਵੇ ਜੋਰ ਪਰ ਤੇਰੇ ਵਰਗਾ ਨਾ ਕੋਈ ਬਣੇ ਹੋਰ!

ਬਾਕੀ ਸਬ ਲਗਨ ਮੈਨੂ ਇਸੇ ਜਹਾਂਨ ਦੇ,
ਪਰ ਤੇਰਾ ਲੱਗੇ ਮੈਨੂ ਜਹਾਂਨ ਕੋਈ ਹੋਰ!

ਤੈਨੂ ਤਾਂ ਰਬ ਨੇ ਉਂਝ ਹੀ ਬਨਾਯਾ ਬੜਾ ਸੋਹਨਾ ਏ,
ਉੱਤੋਂ ਤੂ ਨੱਕ ਵਿਚ ਕੋਕਾ ਤੇਹ ਕੰਨ ਵਿਚ ਝੁਮਕੇ ਪਾਏ ਨੇ ਹੋਰ!

ਤੇਰੀਆਂ ਜੁਲਫਾਂ ਦਾ ਖਿਲਾਰ ਇੰਜ ਲੱਗੇ,
ਜਿਵੇਂ ਛਾਈ ਹੋਵੇ ਆਸਮਾਂਨ ਤੇ ਘਟਾ ਕਾਲੀ ਘੰਕੋਰ!

ਤੇਰੇ ਰੂਪ ਦੀ ਲੋ ਏਨੀ ਏ,
ਚੰਨ ,ਸੂਰਜ ਵੀ ਵੇਖ ਕੇ ਰਾਹ ਲ੍ਭੰਨ ਹੋਰ!

ਤੇਰੇ ਨਚਨੇ ਦੇ ਚਰਚੇ ਬੜੇ ਜੱਗ ਵਿਚ,
ਤੇਰਾ ਨਚਨਾ ਇੰਜ ਜਿਵੇਂ ਬਾਗਾਂ ਵਿਚ ਨਚਦੇ ਨੇ ਮੋਰ੧

ਤੇਰਿਯਾਂ ਝਾਂਜਰਾਂ ਦਾ ਸ਼ੋਰ vi ਏ ਕਹਰ ਦਾ ,
ਮੁੜ ਕਬਰਾਂ ਚੋ ਉਠ ਪੈਣ ਮੁਰਦੇ ਤੇ ਜਾਗ੍ਦੇਯਾਂ ਨੂ ਨਾ ਸੁੱਜੇ ਕੁਜ ਹੋਰ!

ਤੇਰੇ ਤਿਖੇ ਤਿਖੇ ਨੈਅਨ ਨਕਸ਼ ਕਰਨ ਕਤਲ ਹਰ ਦਿਲ ਦਾ ,
ਜੇਹ੍ਦਾ ਏਕ ਵਾਰੀ ਵੇਖ ਲਵੇ ਓਹ ਭੁਲ ਜਾਵੇ ਸਬ ਹੋਰ!

ਤੇਰੇਯਾਂ ਬੁਲਾਯਾਂ ਤਾਂ ਪਥਰ ਵੀ ਬੋਲ ਪੈ਼ਨ,
ਨੀ ਦਸ ਕੀ ਤੇਰੀ ਮੇਂ ਸਿਫਤ ਕਰਾਂ ਹੋਰ!

ਮੈਂ ਕੇਹੜਾ ਸ਼ਾਯਰ ਮੈਂ ਕੇਹੜਾ ਲਿਖਾਰੀ ,
ਆਪੇ ਹੀ ਕਲਮ ਤੁਰਦੀ ਜਾਵੇ ਵਿਚ ਤੇਰੇ ਹੁਸਨ ਦੀ ਲੋਰ!

ਪਤਾ ਨਹੀ ਕਿੰਨਾ ਕੁ ਨਸ਼ਾ ਹੈ ਮੈਨੂ ਤੇਰੇ ਹੁਸਨ ਦਾ,
ਲਿਖ੍ਦੇਯਾ ਲਿਖ੍ਦੇਯਾ ਪਤਾ ਨਾ ਮੈਨੂ ਲੱਗੇ,
ਕਦ ਹੋ ਜਾਵੇ ਰਾਤ ਕਦ ਹੋ ਜਾਵੇ ਭੋਰ!

ਇਹ ਸਬ ਕਵਿਤਾਵਾਂ ਮੇਰੀਆਂ ਨਾਮ ਉਸਦੇ

ਇਹ ਸਬ ਕਵਿਤਾਵਾਂ ਮੇਰੀਆਂ ਨਾਮ ਉਸਦੇ,
ਜਿਸਦੇ ਨੀਲੇ ਨੈਨਾ ਮੈਨੂ ਇਸ਼ਕ਼ ਪਾਯਾ,
ਤੀਰ ਇਸ਼ਕ਼ ਦਾ ਜਿਸਨੇ ਸੀਨੇ ਮੇਰੇ ਮਾਰ ਕੇ,
ਚਸ਼ਮਾ ਗੀਤਾਂ ਦਾ ਵਗਨੇ ਲਾਯਾ!

ਇਸ਼ਕ਼ ਜਿਸਦੇ ਨੇ ਪਤ੍ਥਰ ਮੇਰੇ ਦਿਲ ਨੂ,
ਲਾ ਲਾ ਕੇ ਸੇਕ ਫਿਰ ਮੋਮ ਬਨਾਯਾ.
ਮੇਰੀ ਜਿੰਦਗੀ ਦੇ ਰੰਗਾ ਵਿਚ,
ਇਕ ਰੰਗ ਇਕੇ ਦਾ ਜਿਸਨੇ ਰ੍ਲਾਯਾ!

ਭੁਲ ਗਯਾ ਸੀ ਜੋ ਮੇਂ ਰਬ ਵਾਰੇਯਾ ਤੋਂ,
ਇਸ਼ਕ਼ ਜਿਸਦੇ ਮੈਨੂ ਚੇਤੇ ਕਰਵਾਯਾ,
ਇਸ ਚੰਦ੍ਰੇ ਬਾਗੀ ਹੋ ਗਏ ਦਿਲ ਨੂ,
ਜਿਸਨੇ ਫੇਰ ਨਿਮਾਮਨਾ ਬਣ ਰੇਹਾਨਾ ਸ੍ਕਖਾਯਾ!

ਦਰ ਦਰ ਠੇਡੇ ਠੋਕਰ ਖਾਂਦੇ ਨੂ,
ਜਿਸ ਚੁੱਕ ਮੈਨੂ ਆਪਨੇ ਗਲ ਲਾਯਾ,
ਥਲ ਮਾਰੂਥਲ ਭਟਕ ਰਹੀ ਜਿੰਦਗੀ ਨੂ,
ਜਿਸ ਫਿਰ ਮੇਹ੍ਲਾਂ ਦਾ ਵਾਸ ਦ੍ਵਾਯਾ!

ਵਰੇਯਾਂ ਤੋਂ ਖਾਲੀ ਸਾਡੇ ਵੇਹੜੇ ਵਿਚ,
ਜਿਸ ਆਣ ਫੁਲ ਮੋਹਬ੍ਬਤ ਵਾਲਾ ਲਾਯਾ,
ਜਿਸ ਮੈਨੂ ਜਿੰਦਗੀ ਦਾ ਮਕਸਦ ਗਵਾ ਚੁਕੇ ਨੂ,
ਫਿਰ ਜੀਵਨ ਦਾ ਇਕ ਮਕ੍ਸਦ ਸਮਝਾਯਾ!

ਇਹ ਸਬ ਕਵਿਤਾਵਾਂ ਮੇਰੀਆਂ ਨਾਮ ਉਸਦੇ ,
ਜਿਸਦੇ ਨੀਲੇ ਨੈਨਾ ਮੈਨੂ ਇਸ਼ਕ਼ ਪਾਯਾ ,
ਇਹ ਸਬ ਕਵਿਤਾਵਾਂ ਮੇਰੀਆਂ ਨਾਮ ਉਸਦੇ,
ਜਿਸਦਾ ਸਹਾਰਾ ਲੈ ਲੈ ਕੇ ਮੈਂ ਏਇਥੋਂ ਤਕ ਹਾਂ ਆਯਾ!

ਭੇਤ ਖੁਲੇਯਾ ਲੈ

ਮੇਂ ਇਕੱਲਾ ਜਦ ਕਦੇ ਉਸਦੀ ਤਸਵੀਰ ਦੇਖ ਰਿਹਾ ਹੁੰਦਾ ਹਾਂ,
ਉਸਦੇ ਸੰਗ ਜੀਓਨ ਮਰਨ ਦੇ ਸੁਫਨੇ ਸੰਜੋ ਰਿਹਾ ਹੁੰਦਾ ਹਾਂ,
ਦਰਵਾਜਾ ਉਦੋਂ ਜਦ ਕਦੇ ਅਚਾਨਕ ਕਮਰੇ ਦੇ ਖੁਲੇਯਾ ਹੈ,
ਤਾਂ ਮੈਂ ਡਰੇਯਾ ਹਾਂ ਕੀ ਅੱਜ ਤਾਂ ਮੇਂ ਫੜੇਯਾ ਗਯਾ,
ਭੇਤ ਮੇਰਾ ਅੱਜ ਤਾਂ ਸਬ ਸਾਮਨੇ ਬਸ ਖੁਲੇਯਾ ਲੈ!

ਘਰ ਦੇ ਕਿਸੇ ਜੀ ਨੇ ਜਦ ਵੀ ਅਲਮਾਰੀ ਦਾ ਖਾਨਾ ਓਹ ਖੋਲੇਯਾ ਹੈ,
ਜਿਸ ਵਿਚ ਮੇਂ ਉਸਦੀ ਤਸਵੀਰ ਤੇ ਖ਼ਤ ਸਾਮ੍ਭ ਰਕ੍ਖੇ ਨੇ,
ਕੁੱਜ ਉਸਨੁ ਦੇਨ ਲਈ ਤੋਹ੍ਫੀ ਖ਼ਰੀਦ ਕੇ ਰਖ ਛੱਡੇ ਨੇ,
ਤਾਂ ਮੇਂ ਡਰੇਯਾ ਹਾਂ ਕੀ ਅੱਜ ਜੇ ਇਹ ਖਾਨਾ ਫ੍ਰੋਲੇਯਾ ਗਯਾ,
ਤੋਹਫਾ ਹਰ ਇਕ ਸਬ ਸਾਮਨੇ ਖੁਲੇਯਾ ਲੈ,
ਖ਼ਤ ਹਰ ਇਕ ਸਬ ਨੇ ਪ੍ੜੇਯਾ ਲੈ!

ਸੁਫਨੇ ਵਿਚ ਉਸਨੁ ਦੇਖਦੇ ਦੇਖਦੇ ਅਕ੍ਖ ਜਦ ਕਦੀ ਹੈ ਖੁਲ ਗਈ,
ਤੇ ਉਠ ਕੇ ਮੇਂ ਪੁਛੇਯਾ ਹੈ ਕੀ ਓਹ ਕਿਥੇ ਚਲੀ ਗਈ,
ਤਾਂ ਮੇਂ ਡਰੇਯਾ ਹਾਂ ਅੱਜ ਤਾਂ ਮੇਂ ਸਵਾਲਾਂ ਚ ਅੜੇਯਾ ਲੈ ,
ਭੇਤ ਮੇਰਾ ਅੱਜ ਤਾਂ ਸਬ ਸਾਮਨੇ ਬਸ ਖੁਲੇਯਾ ਲੈ!

ਕਦੇ ਕਦੇ ਜਦ ਉਸਨੁ ਯਾਦ ਕਰਕੇ ਮੇਂ ਉਦਾਸ ਬੁਹਤ ਹੋਯਾ ਹਾਂ,
ਤੇ ਕਿਸੇ ਰਸਤੇ ਤੇ ਉਸਦੀ ਰਾਹ ਤਕੜੇ ਬੁਹਤ ਦੇਰ ਖ੍ਦੋਯਾ ਹਾਂ,
ਓਧੋੰ ਜਦ ਕਿਸੇ ਨੇ ਪੁਛੇਯਾ ਹੈ ਕੀ ਮੈਨੂ ਆਜ ਕੀ ਹੈ ਹੋਯਾ?
ਤਾਂ ਮੇਂ ਡਰੇਯਾ ਹਾਂ ਅੱਜ ਮੇਂ ਆਪ ਹੀ ਸਬ ਬੋਲੇਯਾ ਲੈ,
ਭੇਤ ਮੇਰਾ ਅੱਜ ਮੇਂ ਆਪ ਹੀ ਸਬ ਸਾਮਨੇ ਖੋਲੇਯਾ ਲੈ!

नशे में --- एक गीत

नशे में गुम थे जो ,न होश था,
न कोई सवाल था,
अब जो हैं होश में ,सवाल हैं,
पर कोई जवाब ना!

नशे में थे तो ,तुम थे,
पर मैं ना था,
अब जो होश में हूँ ,में हूँ ,
पर तुम न हो!

मस्त मस्त , जूम रहे थे सब,
न किसी का कोई जवाब था,
मुझे भी अब कह रहे हैं सब,
के में भी लाजवाब था!

नशे में गुम थे जो ,न होश था,
न कोई सवाल था,
अब जो हैं होश में ,सवाल हैं,
पर कोई जवाब ना!

दो थे ,या चार थे ,कितने वो पल थे ,
नशे में हुआ हिसाब ना ,
होश में हैं जो ,कब थे नशे में ,
अब यह याद ना,
भीगी भीगी शाम थी ,क्या वोह एहसास था,
लाजवाब था,
याद न अब जो की वो कैसा एहसास था,
लगता है जैसे कोई ख्वाब था,

नशे में गुम थे जो ,न होश था,
न कोई सवाल था,
अब जो हैं होश में ,सवाल हैं ,
पर कोई जावाब ना!

कह दी नशे में सबसे मैंने ,
दिल में जो हर बात थी,
अब होश में हूँ , चुप हूँ ,
कहने को कोई बात नहीं,
नशे में थे तो भुला दिया सब,
गम की भी न कुछ औकात थी,
अब होश में चुब्ने लगा है सब,
रुला गयी है एक हलकी सी कोई याद भी,

नशे में जो बीती है
जब से वो एक शाम ही ,
लगे हैं दिन जिंदगी के ,
तब से बाकी सब बेकार ही!

नशे में गुम थे जो ,न होश था,
न कोई सवाल था ,
अब जो हैं होश में ,सवाल हैं,
पर कोई जवाब ना!

जीवन मदिरा अनमोल है कितनी, लेकिन थामे हुए इसको उलटा प्याला!

जीवन मदिरा अनमोल है कितनी,
लेकिन थामे हुए इसको उलटा प्याला!

बूँद बूँद कर सब पीते हैं और
ख़तम न हो कभी चाहे हर यही पीनेवाला,
बीते क्षण लोट आयें हर कोई चाहे,
पर भर नहीं पाया कोई उलटा प्याला,
जीवन मदिरा अनमोल है कितनी ,
लेकिन थामे हुए इसको उलटा प्याला!

किसी को लगती मदिरा कड़वी , किसी को मीठी,
पर फिर भी सब चाहें , सलामत रहे प्याला,
कड़वी कहने वाले कहते ,एक दिन मदिरा बदलेगी,
और फिर सवाद देगा येही प्याला,
जीवन मदिरा अनमोल है कितनी,
लेकिन थामे हुए इसको उलटा प्याला!

सीधा करने की चाह में इसको,
रोज हो उठता है कोई मतवाला,
चाह इसी में करता काम उल्टे सीधे,
पर उल्टे का उल्टा ही रहे प्याला,
जीवन मदिरा अनमोल है कितनी,
लेकिन थामे हुए इसको उलटा प्याला!

रोये हैं सब जब ख़तम हो जाए मदिरा ,
और चीखें चिलायें जब कभी टूट जाए प्याला,
पर एक दिन खाली हो जाएगा अपना प्याला,
न जाने फिर भी क्यों ना समझे पीनेवाला,
जीवन मदिरा अनमोल है कितनी,
लेकिन थामे हुए इसको उलटा प्याला!

समझ न पाया था में जो अब तक ,
समझा तब जब देखा एक टूटा प्याला,
जीवन मदिरा अनमोल है कितनी ,
लेकिन थामे हुए इसको उलटा प्याला!

पल दो पल और हैं हम तुम पास

पल दो पल और हैं हम तुम पास ,
फिर साथ रह जायेंगी यादे ,
और कभी साथ थे हम तुम ,यह एहसास,
गुज़रते वक़्त के साथ भूल जायेंगे सब
पर याद रहेंगे तुम जैसे कुछ ख़ास!

समझ न पाते हैं कीमत तुम्हारी
अभी जो तुम हो हमारे पास,
लगते तोह हो औरों के ही जैसे ,
समझ न पाते हैं फिर भी तुम क्यों हो ख़ास,
जब बिछङ जाओगे तुम हमसे,
फिर शायद हमको होगा एहसास,
क्या थी तुम्हारी कीमत क्यों थे तुम ख़ास!

समझ न पाते हैं हम ,
अभी कितनी कम हैं अपने बीच दूरियां,
और मिल ना पाने का एक कारन
भी क्यों होती है दूरियां,
शायाद समझ जायेंगे हम ,
जब तुम न होगे हमारे पास!
के दूरियां कितनी कम थी अपने बीच,
और मिलने के लिए जरूरी क्यों हैं होना पास!

समझ ना पाते हैं हम
अभी जो कीमत तुम्हारी नसीहतों की,
और न हमारी हर ख़ुशी के लिए,
हस्ते हस्ते सही जो तुमने उन तकलीफों की,
शायद जब न कोई होगा हमें समजाने वाला ,
और तकलीफ हमारे लिए सहने वाला ,
जब न तुम होगे पास ,शायद तब हमें होगा एहसास!

धीरे धीरे तुमने हमारे दिल
में बना ली है न जाने जगह कितनी,
हर पल हर गाड़ी क्यों आती है
तुम्हारी न जाने हमको याद इतनी,
ना जाने क्या है तुममे इतना ख़ास,
शायद हम समझ पाए जब तुम न होगे पास,
और लाख दूंडने पर भी
ना मिलेगा जब तुम जैसा कोई ख़ास!

पल दो पल और हैं हम तुम पास,
और फिर साथ रह जायेंगी यादे,
और कभी साथ थे हम तुम ,यह एहसास,
गुज़रते वक़्त के साथ भूल जायेंगे सब
पर याद रहेंगे तुम जैसे कुछ ख़ास!

ਕੋਈ ਮੇਰੇ ਕੋਲੋਂ ਇਹ ਸਵਾਲ ਨਾ ਪੁਛੋ!

ਕਾਲਜ ਦੇ ਆਖਰੀ ਦਿਨ

ਵਕ਼ਤ ਆ ਗਯਾ ਹੈ ਹੁਣ ਜਾਣ ਦਾ ,
ਲਗ ਰਿਹਾ ਹੈ ਮੈਨੂ ਕਿੰਜ?
ਕੋਈ ਮੇਰੇ ਕੋਲੋਂ ਇਹ ਸਵਾਲ ਨਾ ਪੁਛੋ!

ਗਿੱਲਾ ਜੋ ਮੇਰਾ ਕਿਸੇ ਨੂ ਮਿਲ ਗਿਆ ਹੈ ਰੁਮਾਲ ,
ਕੇਹੜੇ ਪਾਣੀ ਗਿਆ ਹੈ ਇਹ ਭਿਜ?
ਕੋਈ ਮੇਰੇ ਕੋਲੋਂ ਇਹ ਸਵਾਲ ਨਾ ਪੁਛੋ!

ਮੈਂ ਅੱਜ ਜੋ ਸਬ ਵਿਚ ਗਿਆ ਹਾਂ ਘੁਲ ਮਿਲ,
ਕਲ ਤਕ ਸਾ ਮੇਂ ਫਿਰਦਾ ਕਿਥੇ?
ਕੋਈ ਮੇਰੇ ਕੋਲੋਂ ਇਹ ਸਵਾਲ ਨਾ ਪੁਛੋ!

ਅੱਜ ਮਿਲ ਲਵੋ ਮੈਨੂ ਜਿਸ ਮਿਲਣਾ ਪੂਰੇ ਚਾਹ ਨਾਲ ,
ਫਿਰ ਮਿਲਾਂਗੇ ਇਕ ਦੂਜੇ ਨੂ ਕਦ?
ਕੋਈ ਮੇਰੇ ਕੋਲੋਂ ਇਹ ਸਵਾਲ ਨਾ ਪੁਛੋ!

ਕਵਿਤਾਵਾਂ ਭਾਵੇਂ ਮੇਰੀਆਂ ਤੁਸੀਂ ਪੜਦੇ ਰਹੋ ,
ਪਰ ਕੀ ਹੈ ਮੇਰਾ ਦਿਲ ਦਾ ਹਾਲ ,
ਕੋਈ ਮੇਰੇ ਕੋਲੋਂ ਇਹ ਸਵਾਲ ਨਾ ਪੁਛੋ!

ਸੋਚਦਾ ਹਾਂ

ਬੁਹਤ ਚੋ ਲਿਯਾ ਰੰਗ ਮੇਰਾ ਸਿਖਰ ਦੁਪਹਰ ਦਿਯਾਂ ਧੁਪਾਂ ਨੇ ,
ਬੁਹਤ ਖਾ ਲਿਯਾ ਮੈਨੂ ਸੁਨੀਯਾੰ ਰਾਤਾਂ ਦਿਯਾਂ ਚੁਪ੍ਪਾਂ ਨੇ ,
ਸੋਚਦਾ ਹਾਂ ਕੰਮ ਕਾਜ ਦੇ ਦਾਯਰੇ ਥੋੜੇ ਮੇਂ ਘਟਾ ਲਵਾਂ,
ਓਹ ਕਦੇ ਆਵੇਗੀ ਜਰੂਰ , ਰੂਪ ਰੰਗ ਥੋੜਾ ਮੇਂ ਬਚਾ ਲਵਾਂ!

ਜਦੋਂ ਕੀਤੇ ਕਿਸੇ ਮਹਫਿਲ ਚ ਮੇਂ ਗਾਵਾਂਗਾ ਓਹ ਓਥੇ ਮੈਨੂ ਸੁਨਣ ਆਵੇਂਗੀ,
ਤੇ ਗੀਤ ,ਸ਼ੇਯਰ ,ਨਜ਼ਮ ਮੇਰੀ ਵੀ ਕੋਈ ਕਦੇ ਓਹ ਆਪਨੇ ਬੁੱਲਾਂ ਨਾਲ ਗਾਵੇਗੀ,
ਯਾ ਮੇਰੀ ਸ਼ਾਯਰੀ ਪੜਕੇ ਉਸਨੁ ਲਿਖਣ ਵਾਲੇ ਨਾਲ ਮੋਹਬ੍ਬਤ ਹੋ ਜਾਵੇਗੀ,
ਹਾਲੇ ਇਹ ਸਬ ਚਲ ਸੁਫਨੇ ਹੀ ਸਹੀ , ਹੋ ਸਕਦੇ ਨੇ ਇਹ ਸਬ ਕਿਸੇ ਦਿਨ ਹਕੀਕਤ,
ਸੋਚਦਾ ਹਾਂ ਮੇਹਨਤ ਦੀ ਅੱਗ ਵਿਚ ਤਪਾ ਕੇ ਸ਼ਾਯਰੀ ਨੂ ਸੋਨਾ ਬਣਾ ਲਾਵਾਂ!

ਉਂਜ ਭਾਵੇਂ ਮਰਜੀ ਮੇਰੀ ਹੀ ਹੋ ਗਈ ਹੈ ਸਬ ਕੁਜ ਛਡ ਕੇ ਮੁੜ ਜਾਣ ਦੀ,
ਪਰ ਇਲਜਾਮ ਕੁਜ ਉਸਦੇ ਸਿਰ ਵੀ ਆਵੇਗਾ, ਸੋਚਦਾ ਹਾਂ ਇੰਜ਼ ਹੀ ਦਿਨ ਕਟਦਾ ਜਾਵਾਂ,
ਨਾਲੇ ਏਕ ਨਿੱਕਾ ਜੇਹਾ ਜੋ ਉਸਦੇ ਨਾਮ ਤੇ ਮੰਦਰ ਬਣਾਉਣ ਦੀ ਖਵਾਇਸ਼ ਹੈ ਮੇਰੀ,
ਫਿਰ ਜਾਨੇ ਕਦੇ ਮਿਲੇ ਮੌਕਾ ਸੋਚਦਾ ਹਾਂ ਥੋੜੀ ਦੋਲਤ ਏਇਥੇ ਕਮਾ ਹੀ ਲਵਾਂ!

ਓਹ ਪ੍ਰੀਤ ਮੇਰੇ ਸੰਗ ਹੰਡਾ ਰਹੀ ਕੁਜ ਏਇਦਾਨ ਪਾ ਰਹੀ ਹਰ ਦਮ ਮੇਇਨੁ ਸਿਦ੍ਧੇ ਰਾਹ,
ਤੇ ਫ਼ਰਜ਼ ਮੇਰਾ ਵੀ ਏਹਿਓ ਹੈ ਕੀ ਉਸਦੀ ਸੋਭਾ ਵਿਚ ਮੇਂ ਗੀਤ ਤੇ ਗੀਤ ਲਿਖਦਾ ਰਹਾਂ,
ਜਾਣਦਾ ਹੈ ਸਚ੍ਹਾ ਰੱਬ ਓਹ ਕਿਸ ਦੇ ਕਿਸ ਸੰਗ ,ਕਿਸ ਦਿਨ ,ਕੇਹੜੇ ਰਾਹੇ ਨੇ ਮੇਲ ਕਰਵਾਉਣੇ,
ਚੰਗਾ ਹੈ ਏਹਿਓ ਸੋਚ ਕੇ ਮੰਨ ਕੇ ਭਾਣਾ ,ਵਿਚ ਰਾਜੀ ਉਸਦੀ ਰਜਾ ਮੇਂ ਤੁਰੇਯਾ ਜਾਵਾਂ!

पर सच कहता हूँ

मैं सच कहता हूँ , मुझे कोई ग़म नहीं,
में चुप चुप सा रहता हूँ सिर्फ इस लिए,
मुझे जादा बोलने की आदत नहीं !

में अकेला तनहा तनहा फिरता रहता हूँ,
बस हो गयी है आदत मुझे यो ही जीने की,
पर सच कहता हूँ मुझे किसी से कोई शिकायत नहीं!

मेरी आखों में जवानी वाली मस्ती नहीं ,
और में खोया खोया गुमसुम सा रहता हूँ,
में हैरान हूँ थोडा जिंदगी से,
पर सच कहता हूँ मुझे कोई परेशानी नहीं!

कहा है मैंने दोस्तों से के मुझे अब कोई चाहत नहीं,
और में बस गुजारा सा करता रहता हूँ ,
हाँ थोडी कम है मुझे मोहब्बत जिंदगी से ,
पर सच कहता हूँ मुझे जिंदगी से नफरत नहीं!

किसी मुकाम पे पुहँचने की मुझको जल्दी नहीं ,
पर फिर भी किसी न किसी काम में लगा रहता हूँ ,
क्या करु मुझे फुर्सत के लम्हों में भी आराम नहीं,
पर सच कहता हूँ यह न है के मुझे आराम की चाहत नहीं!

ऐसा हो गया हूँ क्यों में ?, शायाद बेवजाह नहीं,
तेज चलती हवा उखाड़ जाती है जड़ से पेड़ कोई ,
पर उखड जाने के बावजूद भी खडा रहता है सालों गिरता नहीं,
मेरे साथ भी हुआ है शायद यही , पर कब कहाँ मुझे खबर नहीं!

ਮੈਂ ਜਾਣਦਾ ਨਹੀ

ਫੋਟੋ ਉਸਦੀ ਮੇਂ ਹਰ ਵੇਲੇ ਸੀਨੇ ਲਾ ਕੇ ਰਖਦਾ,
ਪਰ ਕੀ ਹੈ ਉਸਦਾ ਹਾਲ ਮੇਂ ਜਾਣਦਾ ਨਹੀ,
ਕਦੇ ਮਿਲਾਂਗੇ ਜਰੂਰ ਹਰ ਵੇਲੇ ਆਸ ਇਹ ਹੀ ਰਖਦਾ,
ਪਰ ਮੇਂ ਉਸਨੁ ਹਾਂ ਯਾਦ ਹਾਲੇ ਤਕ ਮੇਂ ਜਾਣਦਾ ਨਹੀ!

ਮੇਂ ਤਾਂ ਉਸਨੁ ਮਰਦੇ ਦਮ ਤਕ ਯਾਦ ਰਖਾਂਗਾ,
ਪਰ ਮੇਂ ਉਸਨੁ ਕਦੇ ਯਾਦ ਆਯਾ ਮੇਂ ਜਾਣਦਾ ਨਹੀ,
ਉਸਨੇ ਨਾ ਕਦੇ ਮੈਨੂ ਆਪ੍ਨਾਯਾ ਨਾ ਕਦੇ ਠੁਕਰਾਯਾ,
ਫਿਰ ਵੀ ਉਸਨੁ ਆਪਣਾ ਕਹਨ ਦੀ ਮੇਰੀ ਭੁਲ ਹੈ ਮੇਂ ਜਾਣਦਾ ਨਹੀ!

ਏਹਨੇ ਵਰੇ ਬੀਤ ਗਏ ਪਰ ਮੇਂ ਉਸਨੁ ਭੁਲੇਯਾ ਨਹੀ ,
ਕੀ ਮੇਰੀ ਕੋਈ ਉਸ ਨਾਲ ਸਾਂਝ ਹੈ ਮੇਂ ਜਾਣਦਾ ਨਹੀ,
ਮੇਂ ਤਾਂ ਉਸਨੁ ਆਪਣਾ ਸਬ ਕੁਜ ਹਾਂ ਮਨ ਬੈਠਾ,
ਪਰ ਮੇਂ ਉਸਦੇ ਕਾਬਿਲ ਵੀ ਹਾਂ ਮੇਂ ਜਾਣਦਾ ਨਹੀ!

ਇਕ ਵਾਰ ਮੌਕਾ ਮਿਲੇਯਾ ਸੀ ਉਸਨੁ ਸਬ ਕੁਜ ਕੇਹਨ ਦਾ,
ਪਰ ਮੇਂ ਕਯੋਂ ਨਾ ਬੋਲ ਸਕੇਯਾ ਕੁਜ ਮੈਂ ਜਾਣਦਾ ਨਹੀ ,
ਜੇ ਮੌਕਾ ਮਿਲੇਯਾ ਕਦੇ ਤਾਂ ਕੀ ਉਸਨੁ ਹੈ ਮੇਰੇ ਨਾਲ ਪ੍ਯਾਰ,
ਨਾ ਉਸਦੀ ਤੋਂ ਡਰਦਾ ਮੇਂ ਪੁਛ ਸਕਾਂਗਾ ਮੇਂ ਜਾਣਦਾ ਨਹੀ!

ਜੇ ਓਹ ਹਮੇਸ਼ਾ ਲਈ ਮੇਰੀ ਨਾ ਵੀ ਹੋ ਸਕੀ,
ਕੀ ਮੇਂ ਉਸਨੁ ਭੁਲ ਪਾਵਾਂਗਾ ਮੇਂ ਜਾਣਦਾ ਨਹੀ,
ਭਾਵੇ ਮੇਂ ਕੁਜ ਵੀ ਜਾਣਦਾ ਨਹੀ ਫਿਰ ਵੀ ਹੈ ਮੈਨੂ ਆਸ,
ਕੀ ਇਸੇ ਦਾ ਨਾਮ ਪ੍ਯਾਰ ਹੈ ਮੈਂ ਜਾਣਦਾ ਨਹੀ!

ਰੱਬ ਜੀ ਪਾ ਦਿੱਤਾ ਸਾਨੂ ਇਸ਼ਕ਼ ਨਾਲ ਉਸਦੇ

ਰੱਬ ਜੀ ਪਾ ਦਿੱਤਾ ਸਾਨੂ ਇਸ਼ਕ਼ ਨਾਲ ਉਸਦੇ,
ਸਾਨੂ ਉਸ ਦੇ ਕਾਬਿਲ ਵੀ ਤਾਂ ਬਣਾਉਣਾ ਸੀ,
ਜੇ ਮੇਂ ਲਾੰਗਾ ਕੋਲ ਦੀ ਮੇਇਨੁ ਤੱਕ ਲਵੇ,
ਰੂਪ ਰੰਗ ਸਾਨੂ ਵੀ ਏਨਾ ਕੁ ਤਾਂ ਦੇਣਾ ਸੀ!

ਸਾਡੇ ਦਿਲ ਵਿਚ ਲਾ ਦਿੱਤੀ ਹੈ ਅੱਗ ਇਸ਼ਕੇ ਦੀ ,
ਕੋਈ ਭਾਮ੍ਬੜ ਉਸ ਦੇ ਦਿਲ ਵੀ ਤਾਂ ਮਚਾਉਣਾ ਸੀ,
ਸਾਨੂ ਕਰ ਛਡੇਯਾ ਹੈ ਕਮਲਾ ਵਾਂਗ ਰਾਂਝੇ ਦੇ ,
ਉਸਨੁ ਵੀ ਕੋਈ ਹੀਰ ਵਾਲਾ ਰੋਗ ਤਾਂ ਲਾਉਣਾ ਸੀ!

ਮਨ੍ਨੇਯਾ ਆਪਣੀ ਮਰਜੀ ਨਾਲ ਨਹੀ ਹੈ ਮਿਲਣਾ ਨਸੀਬ ਵਿਚ,
ਕਦੇ ਭੁੱਲੇ ਭਟਕੇ ਹੀ ਸਾਡਾ ਉਸ ਨਾਲ ਮੇਲ ਕਰਾਉਣਾ ਸੀ,
ਮੇਂ ਆਪ ਨਹੀ ਕਹ ਸਕਦਾ ਉਸਨੁ ਆਪਨੇ ਦਿਲ ਦਾ ਹਾਲ,
ਤੁਸੀਂ ਸਬ ਦੇ ਦਿਲਾਂ ਦੇ ਜਾਨੀ ਉਸਨੁ ਹਾਲ ਸਾਡਾ ਕਹਣਾ ਸੀ!

ਸਾਡੀ ਇਸ਼ਕ਼ ਦੀ ਕਿਤਾਬ ਵਿਚ ਲਿਖ ਰਖੇਯਾ ਹੈ ਇੰਤਜਾਰ ਇੰਤਜਾਰ,
ਕੋਈ ਸਫ੍ਫਾ ਮੇਲ ਦਾ ਵੀ ਇਕ ਅਧ੍ਹਾ ਵਿਚ ਲਾਉਣਾ ਸੀ,
ਜੇ ਵਿਛੜੇ ਹੀ ਜੀਨਾ ਹੈ ਵਿਛੜੇ ਹੀ ਮਰ ਜਾਣਾ,
ਤਾਂ ਫਿਰ ਇਹ ਖੇਲ ਇਸ਼ਕ਼ ਦਾ ਕਯੋਂ ਰਚਾਉਣਾ ਸੀ!

ਸਚ ਹੀ ਜੇ ਮੇਂ ਕਾਬਿਲ ਨਹੀ ਹਾਂ ਉਸਦੇ,
ਤਾਂ ਇਕ ਤਾਰ੍ਫਾਹ ਅੱਗ ਵਿਚ ਸਾਨੂ ਕਾਹ੍ਨੁ ਮਚਾਉਣਾ ਸੀ,
ਨਾ ਉਸਨੁ ਭੁਲ ਸਕਦੇ ਨਾ ਕਿਸੇ ਹੋਰ ਦੇ ਹੋ ਸਕਦੇ ,
ਸਾਨੂ ਕਾਹ੍ਨੁ ਵਿਚ ਘੁਮਣ ਘੇਰਿਯਾੰ ਦੇ ਫ੍ਸੌਨਾ ਸੀ!