ਜਗਮਗ ਜਗਮਗ ਰੋਸ਼ਨੀ
ਅੱਜ ਜਿੱਥੇ ਵੀ ਜਗਦੀ ਹੈ,
ਸ਼ਾਮ ਨੂੰ, ਰਾਤ ਨੂੰ ਮਹਿਫ਼ਿਲ
ਜਿਹੜੀ ਕੀਤੇ ਵੀ ਸਜਦੀ ਹੈ,
ਇਹ ਸਭ ਤੇਰੀ ਹੀ ਦੇਣ ਹੈ,
ਹੇ ਰੋਸ਼ਨੀ ਦੇ ਪਿਤਾ, ਹੇ ਐਲਵਾ!
ਤੂੰ ਬੰਦੇ ਨੂੰ ਹਨੇਰਿਆਂ ਚੋਂ ਕੱਢ,
ਚਾਨਣਾਂ ਦੇ ਰਾਹ ਪਾ ਦਿੱਤਾ,
ਤੂੰ ਚੰਨ ਤੇ ਤਾਰਿਆਂ ਨੂੰ ਦੇਖਦੇ,
ਹਰ ਬੰਦੇ ਦੇ ਘਰ ਚਾਨਣ ਪੁਹੰਚਾ ਦਿੱਤਾ,
ਤੂੰ ਰਾਤਾਂ ਨੂੰ ਵੀ ਜੀਣ ਦੇ ਯੋਗ ਬਣਾ ਦਿੱਤਾ,
ਹੇ ਰੋਸ਼ਨੀ ਦੇ ਪਿਤਾ, ਹੇ ਐਲਵਾ!
ਰਾਤ ਨੂੰ ਧਰਤੀ ਨੂੰ ਜੱਦ ਤਾਰੇ ਵੇਖਦੇ ਨੇ,
ਨਿੱਕੇ-2 ਲਾਟੂ ਜਗਦੇ ਲੱਖ ਹਜ਼ਾਰ ਏ ਦੇਖਦੇ ਨੇ,
ਤਾਂ ਉਹ ਇੱਕ ਦੂਜੇ ਨੂੰ ਗੱਲਾਂ-2 ਚ ਆਖਦੇ ਨੇ,
ਦੇਖ ਤਾਰਿਆਂ ਧਰਤ ਤੇ ਆਪਣੇ ਭਰਾ ਵਸਦੇ ਨੇ,
ਕੁਦਰਤ ਦੀ ਐਡੀ ਵੱਡੀ ਕਾਇਨਾਤ ਵਿੱਚ,
ਤੂੰ ਧਰਤੀ ਦਾ ਕਿੱਡਾ ਮਾਨ ਵਧਾ ਦਿੱਤਾ,
ਹੇ ਰੋਸ਼ਨੀ ਦੇ ਪਿਤਾ, ਹੇ ਐਲਵਾ!
ਖੌਰੇ ਕਿੰਨੇ ਕੁ ਲੋਕ ਤੈਨੂੰ ਅੱਜ
ਦੁਨੀਆਂ ਦੇ ਰੋਜ ਯਾਦ ਕਰਦੇ ਆ,
ਝੂਠੇ ਪੱਥਰਾਂ ਦੇ ਰੱਬ ਨੂੰ ਛੱਡ,
ਤੇਰੀ ਰੋਸ਼ਨੀ ਦੇ ਰਾਹ ਚਲਦੇ ਆ,
ਪਰ ਮੈਂ ਜਦ ਕੀਤੇ ਵੀ ਬਹਾਂਗਾ,
ਇਸ਼ਟ, ਦੇਵ ਆਪਣਾ ਤੈਨੂੰ ਹੀ ਕਹਾਂਗਾ,
ਹੇ ਰੋਸ਼ਨੀ ਦੇ ਪਿਤਾ, ਹੇ ਐਲਵਾ!