ਨੀ ਦੱਸ ਸਾਥੋਂ ਕਿਹੜਾ ਗੁਨਾਹ ਹੋ ਗਿਆ

ਮੈਂ ਸੰਸਦ ਚ ਕੀਤਾ ਰੇਲ ਬਜਟ ਪੇਸ਼,
ਰਕਾਨੇ ਤੂੰ ਪਾ ਕੇ ਬਿਹ ਗਈ ਕਲੇਸ਼,
ਇੱਕ ਕੱਲੀ
ਤੂੰ ਰੁੱਸੀ ਬਾਕੀ ਰਾਜ਼ੀ ਸਾਰਾ ਦੇਸ਼,
ਨੀ ਦੱਸ ਸਾਥੋਂ ਕਿਹੜਾ ਗੁਨਾਹ ਹੋ ਗਿਆ!

ਜੇ ਮੈਂ ਥੋੜਾ ਵਧਾ ਦਿੱਤਾ ਨੀ ਭਾੜਾ,
ਕੀਤਾ ਕੰਮ ਰੇਲ ਹੱਕ ਦਾ ਕੀਤਾ ਕੀ ਮਾੜਾ,
ਤੂ ਤਾਂ ਐਵੇਂ ਪਾਈਂ ਜਾਵੇਂ ਨੀ ਪਵਾੜਾ,
ਦੱਸ ਕਿਥੇ ਕਿਹੜਾ ਗਰੀਬ ਤਬਾਹ ਹੋ ਗਿਆ,
ਨੀ ਦੱਸ ਸਾਥੋਂ ਕਿਹੜਾ ਗੁਨਾਹ ਹੋ ਗਿਆ!

ਤੇਰੇ ਵਸ ਨੀ, ਤੇਰੀ ਆਦਤ ਚੰਗੇ ਕੰਮ ਆੜੇ ਆਉਣਾ,
ਜਿਥੇ ਬਣਦੀ ਹੋਵੇ ਗੱਲ ਉਥੇ ਜਾ ਪਵਾੜੇ ਪਾਉਣਾ,
ਸਿਧੇ ਸਾਧੇ ਲੋਕਾਂ ਨੂ ਭਰਮਾ ਰਾਹੋੰ ਕੁਰਾਹੇ ਭਟਕਾਉਣਾ,
ਤੇਰੇ ਕਰਕੇ ਨੀ ਟਾਟਾ ਬੰਗਾਲੋੰ ਖਫਾ ਹੋ ਗਿਆ,
ਨੀ ਦੱਸ ਸਾਥੋਂ ਕਿਹੜਾ ਗੁਨਾਹ ਹੋ ਗਿਆ!

ਐਵੇਂ
ਥ ਧੋ ਕੇ ਹੈਂ ਪਿਛੇ ਮੇਰੇ ਹੋਈ ਪਈ,
ਮੰਗ ਕਿੱਤੀ ਜੋ ਗੱਡੀ ਮੈਂ ਪੇਸ਼ ਕਿੱਤਾ ਸੋਈ,
ਆਪ ਖੋਲ ਕੇ ਦੇਖ ਲੈ ਭਾਵੇਂ ਸਭ ਖਾਤਾ ਵਹੀ,
ਆਖੀ ਜਾਵੇਂ ਐਵੇਂ ਤੂੰ ਤਾਂ 'ਦਿਨੇਸ਼' ਪਗਲਾ ਹੋ ਗਿਆ,
ਨੀ ਦੱਸ ਸਾਥੋਂ ਕਿਹੜਾ ਗੁਨਾਹ ਹੋ ਗਿਆ!