ਛੋਟੇ ਹੁੰਦਿਆਂ ਹੋਇਆਂ,
ਸਕੂਲ ਦੀ ਦੂਜੀ ਮੰਜਿਲ ਦੇ,
ਇੱਕ ਹਵਾਦਾਰ ਕਮਰੇ ਚ ਬੈਠਿਆਂ,
ਤਾਲੀਮ ਹਾਸਿਲ ਕਰਦੇ ਹੋਇਆਂ,
ਅਕਸਰ ਗੁਜਰੀ ਏਦਾਂ ਮੇਰੇ ਨਾਲ,
ਮੈਂ ਦੇਖਿਆ ਹੈ ਕਈ ਸਾਲ,
ਜੇਠ, ਹਾੜ ਦੀਆਂ ਧੁੱਪਾਂ ਵਿੱਚ,
ਪੋਹ, ਮਾਗ, ਫੱਗਣ ਦੀਆਂ ਧੁੰਦਾ ਵਿੱਚ,
ਕਿਸਾਨਾ ਨੂ ਖੇਤੀ ਕਰਦੇ ਹੋਏ,
ਵਾਹੁੰਦੇ ਹੋਏ ਖੇਤਾਂ ਨੂ ਟ੍ਰੈਕਟਰ ਨਾਲ,
ਬੀਜਦੇ ਹੋਏ ਝੋਨਾ ਹੱਥਾਂ ਦੇ ਨਾਲ,
ਬਿਖੇਰਦੇ ਹੋਏ 'ਰੇ' ਪਲਾਸਟਿਕ ਦੇ ਕੱਪਾਂ ਨਾਲ,
ਛਿੜਕਦੇ ਹੋਏ ਕੀਟਨਾਸ਼ਕ ਪੰਪਾਂ ਦੇ ਨਾਲ,
ਕਰਦੇ ਹੋਏ ਖੇਤਾਂ ਦੀ ਪੁੱਤਾਂ ਵਾਂਗੂ ਸੰਭਾਲ,
ਤੇ ਫਿਰ ਵਾਡੀ ਕਰਦੇ ਕੰਮਬਾਈਨ ਦੇ ਨਾਲ,
ਭਰ ਜਾਂਦੇ ਟਰਾਲੇ ਝੋਨੇ, ਕਨਕ ਦੇ ਨਾਲ,
ਤੇ ਛੁੱਟੀ ਵੇਲੇ ਜੱਦ ਓਹ ਜਾ ਰਹੇ ਹੁੰਦੇ ਸਨ,
ਢੇਰੀ ਕਰਨ ਉਪਜ ਸਾਰੀ ਮੰਡੀ ਦੇ ਵਿੱਚ,
ਮੈਂ ਤੁਰ ਪੈਂਦਾ ਸਾਂ ਸੈਂਕਲ ਤੇ ਓਹਨਾ ਦੇ ਨਾਲ ਨਾਲ,
ਤੇ ਇੱਕ ਮੋੜ ਤੇ ਆ ਕੇ ਅਸੀਂ ਵੱਖ ਹੋ ਜਾਂਦੇ,
ਓਹ ਚਲੇ ਜਾਂਦੇ ਮੰਡੀ ਵਾਲੀ ਸੜਕ ਨੂ,
ਤੇ ਮੈਂ ਆਪਣੇ ਘਰ ਵੱਲ ਨੂ ਦੋਸਤਾਂ ਦੇ ਨਾਲ,
ਤੇ ਮੈਨੂ ਇਸ ਗੱਲ ਦਾ ਅਕਸਰ ਰਿਹਣਾ ਮਲਾਲ,
ਕੇ ਆਖਿਰੀ ਪੜਾਅ ਤੇ ਮੈਂ ਨਹੀਂ ਗਿਆ ਓਹਨਾ ਨਾਲ,
ਤੇ ਅਗਲੇ ਦਿਨ ਫਿਰ ਜਦੋਂ ਓਹ ਖੇਤ ਵਾਹ ਰਹੇ ਹੁੰਦੇ ਸਨ,
ਮੇਰਾ ਜੀ ਹੋਇਆ ਹੈ ਕੇ ਮੈਂ ਜਾ ਕੇ ਓਹਨਾ ਨੂ ਪੁੱਛ ਆਵਾਂ,
ਭਲਾਂ ਕਲ ਕਿੰਨੇ ਕੁ ਦਾ ਵਿੱਕ ਗਿਆ ਸਾਰਾ ਮਾਲ,
ਪਰ ਕਦੇ ਵੀ ਯਥਾਰਥ ਨਾ ਬਣਿਆ ਭੋਲਾ ਜਾ ਖਿਆਲ,
ਤੇ ਹੁਣ ਜਦੋਂ ਕਦੇ ਕਦੇ ਮੈਂ ਰੋਟੀ ਖਾ ਰਿਹਾ ਹੁੰਦਾ ਹਾਂ,
ਆਟੇ ਦੇ ਫੁਲਕੇ ਦੀ ਗਰਾਹੀ ਚ ਪਾ ਰਿਹਾ ਹੁੰਦਾ ਦਾਲ,
ਕਦੇ ਕਦੇ ਇੰਝ ਹੀ ਮੈਨੂ ਬੀਤੇ ਦਿਨਾ ਦਾ ਆ ਜਾਂਦਾ ਖਿਆਲ,
ਆ ਜਾਂਦੀ ਹੈ ਯਾਦ ਕੜਕੀ ਧੁੱਪ ਤੇ ਠਰਦਾ ਸਿਆਲ,
ਤੇ ਮੈਂ ਸੋਚਦਾ ਹਾਂ ਜੇ ਹੁਣ ਕਦੇ ਕੋਈ ਓਹ ਸਾਲ ਮੁੜ ਆਵੇ,
ਤਾਂ ਮੈਂ ਮੁੜਾਂਗਾ ਨਹੀਂ ਆਖਿਰੀ ਪੜਾ ਤੱਕ ਜਾਵਾਂਗਾ ਨਾਲ,
ਤੇ ਤੈ ਕਰਕੇ ਆਵਾਂਗਾ ਕੇ ਸਹੀ ਭਾ ਵਿੱਕ ਗਿਆ ਮਾਲ,
ਤੇ ਦੇਖਕੇ ਆਵਾਂਗਾ ਕਿਸਾਨ ਦਾ ਖੁਸ਼ੀ ਨਾਲ ਚਿਹਰਾ ਨਾਲ!