ਹਿੰਗ ਲਗੇ ਨਾ ਫਟਕੜੀ, ਰੰਗ ਵੀ ਚੋਖਾ
(ਲਾਲਾ ਜੀ Hyundai ਕਾਰ ਸ਼ੋਰੂਮ ਤੇ)
ਲਾਲਾ ਜੀ
ਉੱਠ ਖਾਂ ਪੁੱਤਰਾ,
ਚੀਜ਼ ਕੋਈ ਸੋਹਣੀ ਜੀ ਵਖਾ,
ਟੋਹਰ ਜਾਵੇ ਬਣ ਤੇ ਨਜਾਰਾ ਜਾਵੇ ਆ!
ਸੇਲ੍ਸ ਮੈਨ
ਗੱਲ ਕਿਹੜੀ ਲਾਲਾ ਜੀ,
ਹੁਣੇ ਦਿਖਾ ਦਿੰਨੇ ਆ,
ਟੋਹਰ ਤੁਹਾਡੀ ਨੂੰ,
ਚਾਰ ਚੰਨ ਲਾ ਦਿੰਨੇ ਆ,
ਆ ਦੇਖੋ ਗੱਡੀ Creta
ਇਸੇ ਸਾਲ ਨਵੀਂ ਆਈ ਆ,
ਖਾਸ ਥੋੜੇ ਵਾਸਤੇ ਕੰਪਨੀ ਨੇ ਬਣਾਈ ਆ,
ਡਰਾਈਵਰ ਤੁਸੀਂ ਰੱਖ ਲਵੋ,
ਤੇ ਆਰਾਮ ਨਾਲ ਪਿੱਛੇ ਬਹਿ ਜਾਵੋ,
ਮੋਗੇ ਤੋਂ ਭਾਵੇਂ ਰੋਜ ਚੰਡੀਗੜ ਗੇੜਾ ਲਾ ਆਵੋ,
ਪਤਾ ਇਹ ਨੀ ਲੱਗਣਾ,
ਕਿਹੜੇ ਵੇਲੇ ਘਰੋਂ ਤੁਰੇ ਓ,
ਪਤਾ ਇਹ ਨੀ ਲੱਗਣਾ,
ਕਿਹੜੇ ਵੇਲੇ ਘਰ ਮੁੜੇ ਓ,
ਲਾਲਾ ਜੀ
ਗੱਲ ਤੇਰੀ ਪੁੱਤਰਾ ਦਿਲ ਨੂੰ ਤਾਂ ਜੱਚਦੀ ਆ ,
ਪਰ ਗੱਡੀ ਇਹ ਸਤਾਰਾਂ ਲੱਖ ਦੀ ਆ,
ਏਨੀ ਅਸੀਂ ਰਕਮ ਨਹੀਂਓ ਖੋਰਨੀ,
ਰਕਮ ਤਾਂ ਜਾਓ ਨਾਲੇ ਵਿਆਜ ਵੀ ਜਾਓ,
ਛੱਡ ਰਹਿਣ ਦੇ, ਤੂੰ ਚੀਜ਼ ਕੋਈ ਬਸ
ਟਿਕਾਊ ਜੀ ਵਿਖਾ, ਟੋਰਾਂ ਟੁਰਾਂ ਨੂੰ ਛੱਡ ਪਰਾਂ!
ਸੇਲ੍ਸ ਮੈਨ
ਸਿਆਣੇ ਕਹਿੰਦੀ ਲਾਲਾ ਜੀ
ਦਿਲ ਦੀ ਗੱਲ ਕਹੀ ਹੁੰਦੀ ਚੰਗੀ ਆ,
ਤੇ ਕੀ ਫਾਇਦਾ ਚੀਜ਼ ਐਵੇਂ ਲੈਣ ਦਾ,
ਲੈਕੇ ਜੀਹਨੂੰ ਹੁੰਦੀ ਤੰਗੀ ਆ,
ਤੁਸੀਂ ਛੱਡੋ ਇਹਨੂੰ ਚੀਜ਼ ਤੁਹਾਨੂੰ
ਹੋਰ ਮੈਂ ਵਖਾਣਾ ਆ,
ਥੋੜੀ ਰਕਮ ਵਿੱਚ ਈ,
ਕੰਮ ਵਧੀਆ ਬਨਾਨਾ ਆ,
ਆ ਦੇਖੋ ਗੱਡੀ Grand i10,
ਸਾਰੇ ਇਹਦੇ ਵਿੱਚ ਹੈ ਨੇ function,
ਭਾਵੇਂ ਇਹਨੂੰ ZT Road ਤੇ
ਭਜਾ ਲਵੋ, ਭਾਵੇਂ ਮਾਤਾ ਦੀ
ਚੜਾਈ ਚੜਾ ਲਵੋ,
ਸੋਚੇ ਨਾ ਬਸ ਲਾਲਾ ਜੀ,
ਚੈੱਕ ਕੱਟੋ ਤੇ ਗੱਡੀ ਫਟਾ ਫਟ ਕੜਾ ਲਵੋ!
ਲਾਲਾ ਜੀ
ਨਹੀਂ ਪੁੱਤਰਾ, ਜੀ ਜਰਾ
ਇਹਦੇ ਤੋਂ ਵੀ ਚਲਦਾ ਏ,
ਅੱਠ ਲੱਖ ਵੀ ਜਰਾ
ਲਾਇਆ ਖਲਦਾ ਏ,
ਖਰਚਾ ਈ ਖਰਚਾ ਤੇ
ਆਉਣਾ ਇਸ ਤੋਂ ਕੁਛ ਹੈ ਨਹੀਂ,
ਤੂੰ ਹਲ ਕੋਈ ਹੋਰ ਦੱਸ,
ਖਰਚਾ ਵੀ ਨਾ ਹੋਵੇ,
ਤੇ ਕੰਮ ਵੀ ਚਲ ਜਾਵੇ,
ਲੋੜ ਪਵੇ ਕਦੇ ਜਦੋਂ ਦੱਸੀ ਪੰਦਰਵੀ,
ਮੰਡੀ ਤੱਕ ਆਉਣ ਜਾਂ ਦਾ ਸਰ ਜਾਵੇ!
ਸੇਲ੍ਸ ਮੈਨ
ਮੇਰੀ ਤਾਂ ਫਿਰ ਲਾਲਾ ਜੀ
ਇਹੀਓ ਸਲਾਹ ਏ,
Auto ਲੈ ਕੇ stand ਤੇ ਪਾ ਦਵੋ,
ਮਿਹਨੇ ਦੀ ਮਿਹਨੇ ਕਮਾਈ
ਵੀ ਕਰ ਕੇ ਦਈ ਜਾਉ,
ਜਦੋਂ ਕਦੇ ਲੋੜ ਪਾਵੇ
ਤੁਹਾਨੂੰ ਮੰਡੀ ਵੀ ਛੱਡ ਆਉ!