ਉੱਡਦੀ ਉੱਡਦੀ ਆਂਦੀ ਆ,
ਨੀ ਉੱਡਦੀ ਉੱਡਦੀ ਜਾਂਦੀ ਆ,
ਪੰਦ੍ਰਹ ਮਿੰਟਾਂ ਚ ਕੰਮ ਮਕਾ ਕੇ,
ਭੈਣੇ ਉਹ ਦੀ ਉਹ ਜਾਂਦੀ ਆ,
ਜੇ ਮੈਂ ਕਹਿਣੀ ਕੰਮ ਥੋੜਾ
ਹੋਲੀ ਹੋਲੀ ਕਰਿਆ ਕਰ,
ਕੱਪੜਿਆਂ ਨੂੰ ਕੁੜੀਏ ਥੋੜਾ
ਚੱਜ ਨਾਲ ਮਲਿਆ ਕਰ.
ਮੂੰਹ ਵਿੰਗਾ ਕਰਦੀ ਏ,
ਨੀ ਗੱਲ ਨੂੰ ਮੇਰੇ ਆਂਦੀ ਆ,
ਉੱਡਦੀ ਉੱਡਦੀ ਆਂਦੀ ਆ,
ਨੀ ਉੱਡਦੀ ਉੱਡਦੀ ਜਾਂਦੀ ਆ,
ਤੇ ਕੋਈ ਦਿਨ ਹੀ ਹੋਣਾ,
ਭਾਂਡਾ ਕੋਈ ਇਹਨੇ
ਥਿੰਦਿਆਂ ਨਾ ਛੱਡਿਆ ਹੋਵੇ,
ਇਹਨੇ ਮਾਂਜਿਆਂ ਹੋਵੇ, ਤੇ ਮੈਂ ਫਿਰ,
ਮਾਂਜਣ ਵਾਲਿਆਂ ਚ ਨਾ ਕੱਡਿਆ ਹੋਵੇ,
ਲੱਖ ਵਾਰੀ ਮੈਂ ਇਹਨੂੰ ਸਮਝਾਇਆ,
ਪਰ ਜਰਾ ਸੂ ਇਹਨੂੰ ਨਾ ਆਂਦੀ ਆ,
ਉੱਡਦੀ ਉੱਡਦੀ ਆਂਦੀ ਆ,
ਨੀ ਉੱਡਦੀ ਉੱਡਦੀ ਜਾਂਦੀ ਆ,
ਤੇ ਪੋਚਾ ਲਾਉਂਦੀ ਹੈ ਕੇ ਭੈਣੇ,
ਪਾਣੀ ਹੱਟੀ ਮੁੜੇ ਛਿੜਕਾਉਂਦੀ ਆ,
ਓਵੇਂ ਈ ਗਿੱਲਾ ਗਿੱਲਾ, ਢਿੱਲਾ
ਢਿੱਲਾ, ਲਿੱਚ ਗੱਲਿਚਾ ਜਾ,
ਨਾ ਚੱਜ ਨਾਲ ਨਚੋੜ ਦੀ ਆ
ਨਾ ਕੱਸ ਕੇ ਹੱਥ ਚਲਾਉਂਦੀ ਆ,
ਉੱਡਦੀ ਉੱਡਦੀ ਆਂਦੀ ਆ,
ਨੀ ਉੱਡਦੀ ਉੱਡਦੀ ਜਾਂਦੀ ਆ,
ਤੇ ਜੇ ਮੈਂ ਇਹਨੂੰ ਹਟਾਉਣੀ ਆ,
ਹੋਰ ਕੋਈ ਕੰਮ ਤਾਂ ਨਾ ਆਉਂਦੀ ਆ,
ਪਤਾ ਨੀ ਕੀ ਇਹ ਬਾਕੀਆਂ ਨੂੰ,
ਪੁੱਠੀਆਂ ਪੱਟੀਆਂ ਪੜਾਉਂਦੀ ਆ,
ਕੀ ਹੋਰਾਂ ਨੂੰ ਲੂਤੀਆਂ ਇਹ ਲਾਉਂਦੀ ਆ,
ਉੱਡਦੀ ਉੱਡਦੀ ਆਂਦੀ ਆ,
ਨੀ ਉੱਡਦੀ ਉੱਡਦੀ ਜਾਂਦੀ ਆ,
ਮੈਂ ਤੈਂ ਭੈਣੇ ਅੱਕ ਗਈ ਆਂ,
ਇਹਦੇ ਨਾਲ ਲਾ ਮੱਥਾ ਖੱਪ ਗਈ ਆਂ,
ਤੂੰਹੀਓਂ ਕੋਈ ਹਾਲ ਦੱਸ ਨੀ,
ਮੈਨੂੰ ਤਾਂ ਕੋਈ ਸਮਝ ਨਾ ਆਂਦੀ ਆ,
ਉੱਡਦੀ ਉੱਡਦੀ ਆਂਦੀ ਆ,
ਨੀ ਉੱਡਦੀ ਉੱਡਦੀ ਜਾਂਦੀ ਆ!