ਕੈਮਰਾ

ਹਰ ਇੱਕ ਅੱਖ
ਇੱਕ ਕੈਮਰਾ ਵੀ ਹੁੰਦੀ ਹੈ,
ਜੋ ਪਲਕਾਂ ਦੇ ਸ਼ਟਰ ਖੋਲ ਕੇ,
ਟਕਟਕੀ ਬੰਨ ਕੇ,
ਕੀਤੇ ਨਾ ਕੀਤੇ,
ਫ਼ੋਕਸ ਕਰ ਰਹੀ ਹੁੰਦੀ ਹੈ,
ਤੇ ਹਰ ਚੰਗੇ ਮੰਦੇ ਦਰਿਸ਼ ਨੂ,
ਯਾਦਾਂ ਚ ਮਿਹ੍ਫੂਸ ਕਰਨ ਲਈ,
ਦਿਲ ਦੀ ਆਹ ਵਾਹ ਤੇ,
ਕਲਿਕ ਕਰ ਰਹੀ ਹੁੰਦੀ ਹੈ,
ਤੇ ਰਿਕੋਰਡ ਕਰਦੀ ਰਿਹੰਦੀ ਹੈ,
ਦਿਮਾਗ ਦੀ ਰੀਲ ਤੇ,
ਤੇ ਫਿਰ ਜਦੋਂ ਵਿਹਲ ਹੁੰਦੀ ਹੈ,
ਸੁਫਨਿਆ ਦੇ ਡਾਰਕ ਰੂਮ ਚ,
ਕੁਛ ਚੋਣਵੀਆਂ ਯਾਦਾਂ ਨੂ,
ਭਾਵਾਂ ਦੇ ਕਾਗ਼ਜ਼ ਤੇ ਪ੍ਰਿੰਟ ਕਰਕੇ
ਤੇ ਦਿਲ ਦੇ ਕੋਨਇਆ ਚ,
ਜਿਥੇ ਕਿਥੇ ਜਗਹ ਮਿਲਦੀ ਹੈ,
ਫਰੇਮ ਕਰਕੇ ਟੰਗਦੀ ਰਿਹੰਦੀ ਹੈ,
ਇਸੇ ਕਰਕੇ ਹੀ ਮਿਤਰਾਂ ਪਿਆਰਿਆਂ,
ਸੋਹਣੇ ਯਾਰ ਦੀ ਝਲਕ ਦੇ ਨਜ਼ਾਰਿਆਂ,
ਨੂ ਮੁੜ ਮੁੜ ਦੇਖਣ ਲਈ,
ਕਿਸੇ ਕਾਗਜ਼ੀ ਤਸਵੀਰ ਦੀ ਲੋੜ ਨਹੀਂ ਹੁੰਦੀ,
ਕਿਓਂਕਿ ਅੱਖ ਦੇ ਕੈਮਰੇ ਨੇ,
ਹਰ ਤਸਵੀਰ ਖਿੱਚ ਕੇ,
ਦਿਲ ਦੇ ਕਮਰੇ ਚ ਫਰੇਮ ਕਰਕੇ,
ਟੰਗ ਰੱਖੀ ਹੁੰਦੀ!

पटरियां

रेल की पटरियां जब कभी टेडी हो जाती हैं,
हथोडों से मार मार कर सीधी की जाती हैं,
तांकि रेल पलट न जाए, हादसा न हो जाए,
और हम भी पटरियां हैं जिन पर जिंदगी दोड लगाती है,
भटक जाने पर ग़म के हथोडों से जो सीधी की जाती हैं,
तांकि ऐसी मुश्किल न पड़ जाए, के जिंदगी ख़तम हो जाए!

ਜੜ ਆਪਣੀ ਹੀ ਪੱਟਦੇ ਨੇ ਏ ਕਿਰਦਾਰ ਬੀਬਾ!

ਨਕਦ ਜਿੱਥੇ ਘੱਟ ਹੋਵੇ, ਬੁਹਤਾ ਹੋਵੇ ਉਧਾਰ,
ਓੱਥੇ ਚਲਦੇ ਨਾ ਬੁਹਤੀ ਦੇਰ ਵਪਾਰ ਬੀਬਾ!

ਸਮਾਈ ਜਿੱਥੇ ਘੱਟ ਹੋਵੇ, ਬੁਹਤੀ ਰਹੇ ਤਕਰਾਰ,
ਓੱਥੇ ਨਿਭਦੇ ਨਾ ਬੁਹਤੀ ਦੇਰ ਪਿਆਰ ਬੀਬਾ!

ਕਿਹਣ ਨੂ ਪੱਗ ਵੱਟ, ਪਰ ਭੁੱਲ ਜੇ ਇਕਰਾਰ,
ਐਸੇ ਹੀ ਕਰਦੇ ਨੇ ਕੰਮ ਖਰਾਬ ਯਾਰ ਬੀਬਾ!

ਵੋਟਾਂ ਲੈਣ ਵੇਲੇ ਹੋਰ, ਤੇ ਕੰਮ ਕਰਨ ਵੇਲੇ ਹੋਰ,
ਐਸੀ ਹੀ ਡੋਬਦੀ ਹੈ ਦੇਸ ਨੂ ਸਰਕਾਰ ਬੀਬਾ!

ਬਾਹਰੋਂ ਜਿਹੜੇ ਹੋਰ, ਤੇ ਅੰਦਰੋਂ ਜਿਹੜੇ ਹੋਰ,
ਜੜ ਆਪਣੀ ਹੀ ਪੱਟਦੇ ਨੇ ਏ ਕਿਰਦਾਰ ਬੀਬਾ!

ਜਿਹੜੇ ਰੱਬ ਦੇ ਵੀ ਨਾ, ਜਿਹੜੇ ਜੱਗ ਦੇ ਵੀ ਨਾ,
ਸਾਰੀ ਉਮਰ ਹੀ ਰਿਹੰਦੇ ਖਜੱਲ ਖੁਆਰ ਬੀਬਾ!

ਦੀਵਾਰ

ਨਾ ਮੈਨੂ ਕਦੇ ਓਹ ਅਪਨਾ ਸਕੇ,
ਨਾ ਮੈਂ ਕਦੇ ਓਹਨਾ ਨੂ ਅਪਨਾ ਸਕਿਆ,
ਨਾ ਮੈਨੂ ਕਦੇ ਓਹ ਚਾਹ ਸਕੇ,
ਨਾ ਮੈਂ ਕਦੇ ਓਹਨਾ ਨੂ ਚਾਹ ਸਕਿਆ!

ਕਾਰਣ,
ਇੱਕ ਆਦਰਸ਼ ਪੁੱਤਰ ਦੀ ਤਸਵੀਰ ਕੋਈ,
ਜੋ ਸਾਡੇ ਵਿੱਚ ਹੈ ਦੀਵਾਰ ਬਣੀ ਹੋਈ,
ਜੋ ਨਾ ਕਦੇ ਓਹ ਟੱਪ ਕੇ ਆ ਸਕੇ,
ਜੋ ਨਾ ਹੀ ਮੈਂ ਕਦੇ ਢਾਹ ਸਕਿਆ!

ਅੰਜਾਮ,
ਉਸ ਦੀਵਾਰ ਦੇ ਪੱਥਰਾਂ ਨੂ ਦੇਖ ਦੇਖ,
ਮੇਰਾ ਦਿਲ ਵੀ ਹੈ ਪੱਥਰ ਦਾ ਹੋ ਗਿਆ,
ਤੇ ਖੁਰਦਾ ਜਾ ਰਿਹਾ ਹਾਂ ਦਿਨੋ ਦਿਨ,
ਕਾਫੀ ਹਿਸਾ ਤਾਂ ਹੈ ਮੁਰਦਾ ਹੋ ਗਿਆ!

ਸਿਹਰਾ ਤਾਂ ਹੈ ਉੱਪਰ ਉੱਪਰ ਅੰਦਰ ਸ਼ਿਹਰ ਆਬਾਦ ਹੈ

ਮੈਂ ਕਈ ਵਾਰੀ ਪਾਇਆ ਹੈ ਆਪਣੇ ਆਪ ਨੂ ਮੁਰਦਾ ਜਿਹਾ,
ਓਹ ਸ਼ੱਕਸ ਜੋ ਹੈ ਰੂਹ ਦਾ ਮਾਲਿਕ ਹੈ ਉੱਠ ਕੀਤੇ ਚਲਾ ਗਿਆ,
ਤੇ ਮੇਰਾ ਉੱਕ ਜਾਂਦਾ ਧਿਆਨ, ਰੁੱਕ ਜਾਂਦਾ ਕੰਮ ਚਲਦਾ ਹੋਇਆ,
ਤੇ ਮੇਰਾ ਲੰਗ ਜਾਂਦਾ ਵਕ਼ਤ ਫਿਰ ਓਹਨੁ ਲੱਭਦਿਆਂ ਹੋਇਆ,

ਪਰ ਮੈਂ ਵਾਕਿਫ਼ ਹਾਂ ਅੱਛੀ ਤਰਾਂ ਉਸ ਦੀਆਂ ਆਦਤਾਂ ਤੋਂ,
ਮੈਨੂ ਅੰਦਾਜ਼ਾ ਹੁੰਦਾ ਸਿਰਫਿਰਾ ਕਿਧਰ ਨੂ ਹੋਣਾ ਚਲਾ ਗਿਆ,
ਆਖਿਰ ਇੰਨੇ ਵਰਿਆ ਤੋਂ ਮੇਰੇ ਨਾਲ ਹੀ ਰਿਹੰਦਾ ਆ ਰਿਹਾ,
ਹਾਂ ਜਰਾ ਉਦਾਸ ਹੈ ਜਦੋਂ ਦਾ ਹਾਂ ਮੈਂ ਸ਼ਿਹਰ ਆ ਕੇ ਰਿਹ ਰਿਹਾ,

ਫਿਰ ਉਸਦੀ ਭਾਲ ਚ,
ਮੈਂ ਲਾਉਂਦਾ ਹੈ ਪਿਹਲੀ ਆਵਾਜ਼ ਆਪਣੇ ਘਰ ਦੀ ਬੈਠਕ ਨੂ,
ਸ਼ੋੰਕੀ ਹੈ ਪੜ੍ਹਨ ਦਾ, ਕਈ ਵਾਰੀ ਮੈਨੂ ਓਥੇ ਹੀ ਹੈ ਮਿਲਿਆ,
ਬੁੱਲੇ ਤੇ ਫਰੀਦ ਦੀਆਂ ਕਿਤਾਬਾਂ ਦੇ ਵਿੱਚ ਲੁਕਿਆ ਹੋਇਆ,
ਜਾਂ ਕਦੇ ਹਿਸਾਬ ਪੜਦਾ ਜਾਂ ਫਿਰ ਸ਼ੇਅਰ ਲਿਖਦਾ ਹੋਇਆ,

ਪਰ ਜੇ ਨਹੀਂ ਮਿਲਦਾ,
ਫਿਰ ਮੈਂ ਲਾਉਂਦਾ ਹਾਂ ਦੂਜੀ ਆਵਾਜ਼ ਆਪਣੇ ਘਰ ਦੇ ਸਿਖਰ ਨੂ,
ਜਿੱਥੋਂ ਰੇਲਵੇ ਸਟੇਸ਼ਨ ਦੇਖਦਿਆਂ ਮੈਨੂ ਕਈ ਵਾਰੀ ਹੈ ਮਿਲਿਆ,
ਜਿੱਥੇ ਦੂਰ ਖੇਤਾਂ ਨੂ ਤੱਕਦੇ ਓਹਨੁ ਮੈੰ ਕਈ ਵਾਰੀ ਹੈ ਫੜਿਆ,
ਜਿੱਥੇ ਪੋਣਾ ਦੀ ਮਿਹਕ ਦਾ ਘੁੱਟ ਭਰਦੇ ਕੋਲ ਹਾਂ ਮੈੰ ਜਾ ਖੜਿਆ,

ਪਰ ਜੇ ਓਥੇ ਵੀ ਨਹੀਂ ਮਿਲਦਾ ਤਾਂ,
ਮੈਂ ਆਵਾਜ਼ ਦੇਂਦਾ ਹਾਂ ਉੱਚੇ ਜਿਹੇ ਨਾਲ ਦੀ ਗਲੀ ਦੇ ਵਿੱਚ,
ਸਾਰਾ ਬਚਪਨ ਜਿੱਥੇ ਓਹ ਆਪਣੇ ਹਾਣੀਆ ਨਾਲ ਖੇਡਦਾ ਰਿਹਾ,
ਤੇ ਕਈ ਦੁਪਿਹਰਾਂ ਆਪਣੇ ਘਰ ਦੇ ਦਰਵਾਜ਼ੇ ਦੀਆਂ ਵਿੱਥਾਂ ਚੋਂ
ਜਿੱਥੇ ਸੂਰਜ ਨੂ ਮੱਧਮ ਹੁੰਦਿਆ ਓਹ ਅਕਸਰ ਹੀ ਵੇਖਦਾ ਰਿਹਾ,

ਫਿਰ ਅਗਲੀ ਥਾਂ ਹੁੰਦੀ,
ਮੁੰਡਿਆ ਵਾਲਾ ਸਕੂਲ ਜਾਂ ਸਾਹਮਣੇ ਮਾਰਕੀਟ ਕਮੇਟੀ ਦਾ ਪਾਰਕ,
ਜਿਥੇ ਮਿੱਲਿਆ ਹੈ ਮੈਨੂ ਕਈ ਵਾਰ ਓਹ ਸੋਚਾਂ ਚ ਡੁੱਬਿਆ ਹੋਇਆ,
ਤਿਤਲੀਆਂ ਤੱਕਦਾ ਹੋਇਆ, ਕੋਈ ਖਿਆਲਾਂ ਚ ਖੁੱਬਿਆ ਹੋਇਆ,
ਚਿਹਰਾ ਸ਼ਾਂਤ ਜਿਵੇਂ ਤਪੱਸਵੀ ਕੋਈ ਧਿਆਨ ਚ ਡੁੱਬਿਆ ਹੋਇਆ,

ਜੇ ਓਥੇ ਵੀ ਨਹੀਂ ਤਾਂ,
ਦਾਨਾ ਮੰਡੀ ਜਾ ਦਾਨਾ ਮੰਡੀ ਦੇ ਗੇਟ ਦੇ ਲਾਗੇ ਵਾਲਾ ਪਾਰਕ,
ਜਿੱਥੇ ਮਿਲਿਆ ਹੈ ਕਈ ਵਾਰੀ ਮੈਨੂ ਓਹ ਸੈਰ ਕਰਦਾ ਹੋਇਆ,
ਕਨਕ, ਝੋਨੇ ਨੂ ਪੱਖਾ ਲਾਉਂਦੇ ਮਜਦੂਰਾਂ ਨੂ ਤੱਕਦਾ ਹੋਇਆ,
ਤੇ ਨਵੀਂ ਵੱਡੀ ਫਸਲ ਦੀ ਮਿਹਕ ਨੂ ਦਿਲ ਚ ਰਖੱਦਾ ਹੋਇਆ,

ਉਸ ਤੋਂ ਬਾਅਦ ਵੀ ਜੇ ਨਾ ਮਿਲੇ,
ਤਾਂ ਫਿਰ ਆਵਾਜ਼ ਲਗਾਉਂਦਾ ਹੈ ਸਾਧੁਵਾਲੇ ਦੇ ਲਾਗੇ ਖੇਤਾਂ ਨੂ,
ਜਿੰਨਾ ਵਿੱਚ ਛੁਪਿਆ ਹੈ ਸਕੂਲ ਜਿੱਥੇ ਓਹ ਦੱਸ ਵਰੇ ਪੜਦਾ ਰਿਹਾ,
ਜਿੱਥੇ ਓਹ ਪ੍ਰਕਾਸ਼ ਦੀਆਂ ਕਿਰਨਾ ਚ ਅਗਿਆਨਤਾ ਨੂ ਸਰ ਕਰਦਾ ਗਿਆ ,
ਤੇ ਜਿੱਥੇ ਓਹ ਜੱਟਾਂ ਨੂ ਖੇਤ ਵੌਹੰਦੇ ਕਈ ਵਰੇ ਤੱਕਦਾ ਰਿਹਾ,

ਤੇ ਇਸ ਗੱਲ ਦਾ ਵੀ ਕੁਝ ਕੁਝ ਚਾੰਸ ਹੁੰਦਾ,
ਓਹ ਮਿਲ ਜਾਏ, ਜਵਾਹਰ ਦੀਆਂ ਟਿੱਕੀਆਂ, ਪਰਦੇਸੀ ਦੇ ਕੁਲਚੇ,
ਸ਼ਰਮੇ ਦੇ ਗੋਲੱਗਪੇ, ਮਾਮੇ ਦੇ ਕੁਲਫੀ, ਰੱਤੋ ਦੇ ਭਟੂਹਰੇ, ਕਾਕੇ ਦੇ
ਸਮੋਸਾ, ਜਾਂ ਮੈਨ ਬਜ਼ਾਰ ਚ ਬਰਗਰ, ਨੂਡਲ ਖਾਂਦਾ ਹੋਇਆ,
ਪਰ ਕੋਈ ਬੁਹਤੀ ਵਾਰੀ ਓੱਥੋਂ ਗਿਰਫਤਾਰ ਨਹੀਂ ਹੈ ਹੋਇਆ,

ਤੇ ਇਸ ਗੱਲ ਦਾ ਬਿਲਕੁਲ ਚਾੰਸ ਨਹੀਂ ਹੁੰਦਾ,
ਕੇ ਓਹ ਕਿਸੇ ਨੂ ਉਸਦੇ ਘਰ ਮਿਲਣ ਲਈ ਚਲਾ ਗਿਆ ਹੋਵੇ,
ਕਿਓਂਕਿ ਉਸਦਾ ਇੱਕੋ ਇੱਕ ਸਾਥੀ ਵੀ ਸ਼ਿਹਰ ਕੰਮ ਕਰ ਰਿਹਾ,
ਉਸਦਾ ਓਹ ਸਾਥੀ ਜਿਸ ਨਾਲ ਓਹ ੧੨ ਵਰੇ ਪੜਦਾ ਰਿਹਾ,
ਜੋ ਉਸਤੋ ਕਿਸਮਤ ਦਾ ਪੰਨਾ ਪਲਟਨ ਤੇ ਦੂਰ ਹੋ ਗਿਆ,

ਤੇ ਇਹ ਤਾਂ ਸੋਚਣਾ ਹੀ ਬੇਕਾਰ ਹੁੰਦਾ,
ਕੇ ਓਹ ਕੀਤੇ ਚੰਡੀਗੜ, ਪਟਿਆਲੇ, ਜਾਂ ਫਿਰੋਜਪੁਰ ਹੋਵੇ,
ਜਿੱਥੇ ਮੈੰ ਦੱਸਵੀਂ ਜਮਾਤ ਤੋਂ ਬਾਦ ਹਾਂ ਪੜਦਾ ਰਿਹਾ,
ਕਿਓਂਕਿ ਮੈੰ ਜਾਣਦਾ ਹਾਂ ਅਕਸਰ ਬੱਸ ਮੈੰ ਹੀ ਗਿਆ ਸਾਂ,
ਓਹ ਤਾਂ ਹਰ ਵਾਰੀ ਹੀ ਬੱਸ ਅੱਡੇ ਤੋਂ ਹੀ ਮੁੜਦਾ ਰਿਹਾ,

ਪਰ ਮੈਂ ਇਸ ਗੱਲ ਕਰਕੇ ਕਦੇ ਉਸ ਨਾਲ ਗੁੱਸੇ ਨਹੀਂ ਹੋਇਆ,
ਬਲਕੀ ਮੈਂ ਇਹ ਸੋਚ ਕੇ ਉਲਟਾ ਉਸਤੋ ਹਾਂ ਖੁਸ਼ ਹੋਇਆ,
ਕੇ ਚਲੋ ਅਸਲ ਹਿੱਸਾ ਤਾਂ ਹਲੇ ਵੀ ਪੂਰੀ ਤਰਾਂ ਆਜ਼ਾਦ ਹੈ,
ਸਿਹਰਾ ਤਾਂ ਹੈ ਉੱਪਰ ਉੱਪਰ ਅੰਦਰ ਸ਼ਿਹਰ ਆਬਾਦ ਹੈ!

ਇੱਕ ਦੋਸਤ ਲਈ

ਛੋਟੀ ਛੋਟੀ ਗੱਲ ਤੇ ਹੱਸ ਲੈਂਦਾ ਹੈ,
ਬੇਖੋਫ਼ ਹੋ ਦਿਲ ਦੀ ਗੱਲ ਸੱਭ ਨੂ ਦੱਸ ਲੈਂਦਾ ਹੈ,
ਸ਼ਾਇਦ ਓਹ ਤਾਹਿਓਂ ਖੁਸ਼ ਰਿਹੰਦਾ ਹੈ!

ਚੰਗਾ ਮੰਦਾ ਮਜਾਕ ਕਦੇ ਵੀ ਦਿਲ ਤੇ ਨਾ ਲੈਂਦਾ ਹੈ,
ਸਾਰਿਆ ਨਾਲ ਮਿਲ ਜੁਲ ਕੇ ਰਿਹੰਦਾ ਹੈ,
ਸ਼ਾਇਦ ਓਹ ਤਾਹਿਓਂ ਕੀਤੇ ਵੀ ਵੱਸ ਲੈਂਦਾ ਹੈ!

ਰੱਖਦਾ ਹੈ ਚਾਹਤਾਂ, ਜਾਣਦਾ ਹੈ ਮੰਜਿਲ ਵੀ,
ਤੇ ਮਿਹਨਤ ਵੀ ਪੂਰੀ ਦੱਬ ਕੇ ਕਰਦਾ ਈ,
ਸ਼ਾਇਦ ਤਾਹਿਓਂ ਹਰ ਚੀਜ਼ ਲਈ ਵਕ਼ਤ ਕੱਡ ਲੈਂਦਾ ਹੈ!

ਪੱਥਰ ਵੀ ਨਹੀਂ ਹੈ, ਮੋਮ ਵੀ ਨਹੀਂ ਹੈ,
ਹੈ ਕੁੱਝ ਜੋ ਜਿੰਦਗੀ ਲਈ ਬਿਲਕੁਲ ਸਹੀ ਹੈ,
ਸ਼ਾਇਦ ਤਾਹਿਓਂ ਹਰ ਹਾਲ ਚ ਕੱਟ ਲੈਂਦਾ ਹੈ!

ਛੋਟੀ ਛੋਟੀ ਗੱਲ ਤੇ ਹੱਸ ਲੈਂਦਾ ਹੈ,
ਬੇਖੋਫ਼ ਹੋ ਦਿਲ ਦੀ ਗੱਲ ਸੱਭ ਨੂ ਦੱਸ ਲੈਂਦਾ ਹੈ,
ਸ਼ਾਇਦ ਓਹ ਤਾਹਿਓਂ ਖੁਸ਼ ਰਿਹੰਦਾ ਹੈ!

ਤੇ ਦੇਖਕੇ ਆਵਾਂਗਾ ਕਿਸਾਨ ਦਾ ਖੁਸ਼ੀ ਨਾਲ ਚਿਹਰਾ ਨਾਲ

ਛੋਟੇ ਹੁੰਦਿਆਂ ਹੋਇਆਂ,
ਸਕੂਲ ਦੀ ਦੂਜੀ ਮੰਜਿਲ ਦੇ,
ਇੱਕ ਹਵਾਦਾਰ ਕਮਰੇ ਚ ਬੈਠਿਆਂ,
ਤਾਲੀਮ ਹਾਸਿਲ ਕਰਦੇ ਹੋਇਆਂ,
ਅਕਸਰ ਗੁਜਰੀ ਏਦਾਂ ਮੇਰੇ ਨਾਲ,

ਮੈਂ ਦੇਖਿਆ ਹੈ ਕਈ ਸਾਲ,
ਜੇਠ, ਹਾੜ ਦੀਆਂ ਧੁੱਪਾਂ ਵਿੱਚ,
ਪੋਹ, ਮਾਗ, ਫੱਗਣ ਦੀਆਂ ਧੁੰਦਾ ਵਿੱਚ,
ਕਿਸਾਨਾ ਨੂ ਖੇਤੀ ਕਰਦੇ ਹੋਏ,
ਵਾਹੁੰਦੇ ਹੋਏ ਖੇਤਾਂ ਨੂ ਟ੍ਰੈਕਟਰ ਨਾਲ,
ਬੀਜਦੇ ਹੋਏ ਝੋਨਾ ਹੱਥਾਂ ਦੇ ਨਾਲ,
ਬਿਖੇਰਦੇ ਹੋਏ 'ਰੇ' ਪਲਾਸਟਿਕ ਦੇ ਕੱਪਾਂ ਨਾਲ,
ਛਿੜਕਦੇ ਹੋਏ ਕੀਟਨਾਸ਼ਕ ਪੰਪਾਂ ਦੇ ਨਾਲ,
ਕਰਦੇ ਹੋਏ ਖੇਤਾਂ ਦੀ ਪੁੱਤਾਂ ਵਾਂਗੂ ਸੰਭਾਲ,

ਤੇ ਫਿਰ ਵਾਡੀ ਕਰਦੇ ਕੰਮਬਾਈਨ ਦੇ ਨਾਲ,
ਭਰ ਜਾਂਦੇ ਟਰਾਲੇ ਝੋਨੇ, ਕਨਕ ਦੇ ਨਾਲ,
ਤੇ ਛੁੱਟੀ ਵੇਲੇ ਜੱਦ ਓਹ ਜਾ ਰਹੇ ਹੁੰਦੇ ਸਨ,
ਢੇਰੀ ਕਰਨ ਉਪਜ ਸਾਰੀ ਮੰਡੀ ਦੇ ਵਿੱਚ,
ਮੈਂ ਤੁਰ ਪੈਂਦਾ ਸਾਂ ਸੈਂਕਲ ਤੇ ਓਹਨਾ ਦੇ ਨਾਲ ਨਾਲ,
ਤੇ ਇੱਕ ਮੋੜ ਤੇ ਆ ਕੇ ਅਸੀਂ ਵੱਖ ਹੋ ਜਾਂਦੇ,
ਓਹ ਚਲੇ ਜਾਂਦੇ ਮੰਡੀ ਵਾਲੀ ਸੜਕ ਨੂ,
ਤੇ ਮੈਂ ਆਪਣੇ ਘਰ ਵੱਲ ਨੂ ਦੋਸਤਾਂ ਦੇ ਨਾਲ,

ਤੇ ਮੈਨੂ ਇਸ ਗੱਲ ਦਾ ਅਕਸਰ ਰਿਹਣਾ ਮਲਾਲ,
ਕੇ ਆਖਿਰੀ ਪੜਾਅ ਤੇ ਮੈਂ ਨਹੀਂ ਗਿਆ ਓਹਨਾ ਨਾਲ,
ਤੇ ਅਗਲੇ ਦਿਨ ਫਿਰ ਜਦੋਂ ਓਹ ਖੇਤ ਵਾਹ ਰਹੇ ਹੁੰਦੇ ਸਨ,
ਮੇਰਾ ਜੀ ਹੋਇਆ ਹੈ ਕੇ ਮੈਂ ਜਾ ਕੇ ਓਹਨਾ ਨੂ ਪੁੱਛ ਆਵਾਂ,
ਭਲਾਂ ਕਲ ਕਿੰਨੇ ਕੁ ਦਾ ਵਿੱਕ ਗਿਆ ਸਾਰਾ ਮਾਲ,
ਪਰ ਕਦੇ ਵੀ ਯਥਾਰਥ ਨਾ ਬਣਿਆ ਭੋਲਾ ਜਾ ਖਿਆਲ,

ਤੇ ਹੁਣ ਜਦੋਂ ਕਦੇ ਕਦੇ ਮੈਂ ਰੋਟੀ ਖਾ ਰਿਹਾ ਹੁੰਦਾ ਹਾਂ,
ਆਟੇ ਦੇ ਫੁਲਕੇ ਦੀ ਗਰਾਹੀ ਚ ਪਾ ਰਿਹਾ ਹੁੰਦਾ ਦਾਲ,
ਕਦੇ ਕਦੇ ਇੰਝ ਹੀ ਮੈਨੂ ਬੀਤੇ ਦਿਨਾ ਦਾ ਆ ਜਾਂਦਾ ਖਿਆਲ,
ਆ ਜਾਂਦੀ ਹੈ ਯਾਦ ਕੜਕੀ ਧੁੱਪ ਤੇ ਠਰਦਾ ਸਿਆਲ,
ਤੇ ਮੈਂ ਸੋਚਦਾ ਹਾਂ ਜੇ ਹੁਣ ਕਦੇ ਕੋਈ ਓਹ ਸਾਲ ਮੁੜ ਆਵੇ,
ਤਾਂ ਮੈਂ ਮੁੜਾਂਗਾ ਨਹੀਂ ਆਖਿਰੀ ਪੜਾ ਤੱਕ ਜਾਵਾਂਗਾ ਨਾਲ,
ਤੇ ਤੈ ਕਰਕੇ ਆਵਾਂਗਾ ਕੇ ਸਹੀ ਭਾ ਵਿੱਕ ਗਿਆ ਮਾਲ,
ਤੇ ਦੇਖਕੇ ਆਵਾਂਗਾ ਕਿਸਾਨ ਦਾ ਖੁਸ਼ੀ ਨਾਲ ਚਿਹਰਾ ਨਾਲ!