ਉਹ ਛੱਡੋ ਕਹਿੰਦਾ ਬਾਊ ਜੀ ਤੁਸੀਂ ਕੀਹਦੇ ਕੋਲੇ ਖੜ ਗਏ ਓ,
ਇਹਨੂੰ ਕੀ ਪਤਾ ਕੀਹਨੂੰ ਕਿਹੜਾ ਸੌਦਾ ਦੇਣਾ,
ਤੁਸੀਂ ਮੇਰੀ ਸੁਣੋ ਗੱਲ ਇਹਦੇ ਨਾਲ ਐਵੇਂ ਟੈਮ ਖਰਾਬ ਪਏ ਕਰਦੇ ਓ!
ਥੋੜੇ ਜਿਹੇ ਵਡੇ ਬੰਦਿਆਂ ਦੇ ਘਰ ਐਵੇਂ ਨਿੱਕੀ ਮੋਟੀ ਚੀਜ਼ ਸੋਹਣੀ ਲੱਗਦੀ ਆ,
ਵੱਡੀ ਥੋੜੀ ਕੋਠੀ ਬਾਊ ਜੀ ਵੀਹ ਮਰਲੇ ਦੀ LED 24" ਦਾ ਭਲਾਂ ਓਥੇ ਕੰਮ ਕੀ ਆ,
ਥੋਡੇ ਜਿਹੇ ਕੋਠੀ ਵਾਲਿਆਂ ਦੀ ਟੋਹਰ ਵਾਸਤੇ ਘੱਟੋਂ ਘੱਟ 52" ਸਕਰੀਨ ਚਾਹੀਦੀ ਆ!
ਤੇ ਸਕਰੀਨ ਦੇਖੋ ਬਾਊ ਜੀ ਦੇਖ ਕੇ ਕਾਲਜੇ ਚ ਠੰਡ ਪੈਂਦੀ ਆ,
ਪੰਜੇ ਉਂਗਲਾਂ ਦਿਖਦਿਆਂ ਨੇ ਛਪੀਆਂ ਅਮ੍ਰੀਸ਼ ਪੁਰੀ ਦੇ ਸੰਨੀ ਦਿਓਲ ਦੀ ਜਦੋਂ ਓਹਦੇ ਚੰਡ ਪੈਂਦੀ ਆ,
ਤੇ ਸਵਾਦ ਇਹਦੇ ਤੇ ਵੱਖਰਾ ਈ ਦੇਖਣ ਦਾ ਮਲੀਨਗੇ ਦੀ ਜਦੋਂ India ਦੇ ਮੈਚ ਚ ਝੰਡ ਲੈਂਦੀ ਆ!
ਤੇ ਬੱਚਿਆਂ ਨੂੰ ਸਹੀ ਦੁਨੀਆ ਦੀ ਪਤਾ ਹੀ ਇਸ ਤੋਂ ਲਗਦਾ,
ਛੋਟੀ ਸਕਰੀਨ ਤੇ ਤਾਂ ਸ਼ੇਰ ਵੀ ਐਵੇਂ ਕਤੂਰੇ ਵਰਗਾ ਲਗਦਾ,
ਸ਼ੇਰ ਕਿਹੰਦੇ ਕੀਹਨੂੰ ਨੂੰ ਇਹਦੇ ਤੇ ਦੇਖ ਲਏ ਸਾਰੀ ਉਮਰ ਗ਼ਲਤ ਨੀ ਦੱਸਦਾ!
ਤੇ ਮੰਡੀਆਂ ਦੇ ਭਾਅ, ਸ਼ੇਰ ਮਾਰਕੀਟ ਦੇ ਉਤਾਰ ਚੜਾਅ ਜਿਥੋਂ ਮਰਜ਼ੀ ਖੜ ਕੇ ਦੇਖ ਲਓ,
ਇੱਕ ਵਾਰੀ ਲੱਗ ਜਾਣ ਜਾਣ ਐਨਕਾਂ ਫੇਰ ਨਹੀਓ ਲਹੰਦੀਆਂ ਅੱਖਾਂ ਤੇ ਵੀ ਜੋਰ ਕੋਈ ਨਹੀਓਂ,
ਬਾਕੀ ਮੈਂ ਕੀ ਦੱਸਾਂ ਮੁੱਲ ਜੀ ਅੱਖਾਂ ਦਾ ਤੁਸੀਂ ਤਾਂ ਆਪ ਬੁਹਤ ਸਿਆਣੇ ਓ!
ਤੇ ਭੈਣ ਜੀ ਦੀ ਵੀ ਮੈਂ ਕਿਹਨਾਂ ਦਿਲ ਦਾ ਚਾਅ ਤੁਸੀਂ ਲਾ ਦਿਓ,
ਬਾਬਾ ਰਾਮਦੇਵ ਘਰੇ ਹੀ ਸਾਖਸ਼ਾਤ ਓਹਨਾ ਨੂੰ ਵਖਾ ਦਿਓ,
ਤੰਦਰੁਸਤ ਰੱਖੇ ਰੱਖਣ ਵਾਲਾ ਸਭ ਨੂੰ ਸਹਿਤ ਓਹਨਾ ਦੀ ਚ ਦੋ ਪੈਸੇ ਤੁਸੀਂ ਵੀ ਪਾ ਦਿਓ!
ਜੇ ਕਹੋਂ ਹੋਰ ਤਾਂ ਹੋਰ ਤੁਹਾਨੂੰ ਮੈਂ ਦੱਸਾਂ, ਇਹਦੇ ਤਾਂ ਫਾਇਦੇ ਨੇ ਲੱਖਾਂ,
ਮੇਰਾ ਤਾਂ ਆਵਦਾ ਬੜਾ ਜੀ ਕਰਦਾ ਏ ਲੈਣ ਦਾ ਪਰ ਕੋ ਕਰਾਂ ਹੱਥ ਨਹੀਂ ਅੜਦਾ,
ਪਰ ਮੈਂ ਕਿਹਾ ਬਾਊ ਜੀ ਨੂੰ ਸਹੀ ਚੀਜ਼ ਬਾਰੇ ਦੱਸੇ ਬਿਨਾਂ ਮੈਂ ਰਹਿ ਨਹੀਓਂ ਸਕਦਾ!
ਤੇ ਬਹੁਤਾ ਹੁਣ ਸੋਚੋ ਨਾ ਬਾਊ ਜੀ, ਗੱਲ ਸੋਚਣ ਵਾਲੀ ਇਹਦੇ ਚ ਕੋਈ ਹੈ ਹੀ ਨਹੀਂ,
ਇੱਕ ਵਾਰੀ ਇਹਨੂੰ ਲੈ ਜੋ ਮੁੜਕੇ ਤੁਸੀਂ ਆਪ ਹੀ ਆਕੇ ਕਹਿਣਾ ਬੀ ਕਾਲਾ ਕਿਹੰਦਾ ਸੀ ਸਹੀ,
ਚੀਜ਼ ਹੈ ਤਾਂ ਬੱਸ ਇਹੀਓ ਹੈ, ਹੋਰ ਇਹਦੇ ਵਰਗੀ ਕੋਈ ਚੀਜ਼ ਨਹੀਂ!