ਮਾਏਂ ਨੀ

ਮਾਏਂ ਨੀ,
ਮੇਰੇ ਜ੍ਮ੍ਮਨ ਤੋਂ ਪੇਹ੍ਲਾਂ ਤੂ ਦਾਤੇ ਨੂ ਸੀ ਤਿਹਾਯਾ,
ਰਾਮ ਚੰਦ੍ਰ ਜਾ ਸਰਵਨ ਕੋਈ ਤੂ ਸ਼ਾਯਦ ਸੀ ਚਾਹ੍ਯਾ,
ਪਰ ਉਸ ਦਾਤੇ ਨੇ ਕੁਜ ਹੋਰ ਹੀ ਹੈ ਰੰਗ ਸਜਾਯਾ,
ਤਾਹਿਯੋੰ ਸ਼ਾਯਾਦ ਘਰ ਤੇਰੇ ਬੁੱਲੇ ਸ਼ਾਹ ਹੈ ਆਯਾ!

ਮਾਏਂ ਨੀ,
ਇਹ ਦੋਲਤ ਸ਼ੋਹਰਤ ਮੇਹਲ ਮੁਨਾਰੇਯਾਂ ਦੇ ਮੇਇਨੁ ਨਾ ਚਾ,
ਬਸ ਰਬ ਮੈਨੂ ਆਪਨੇ ਰੰਗ ਵਿਚ ਰੰਗ ਲਵੇ ਏਹਿਓ ਕਰ ਦੁਆ,
ਸਬ ਲੋਕਾਂ ਨੇ ਆਪੋ ਆਪਨੇ ਪੀਰੋ ਮੁਰਸ਼ਦ ਲਏ ਨੇ ਪਾ ,
ਮੇਇਨੁ ਮੇਰਾ ਮਿਲ ਜਾਵੇ ਸਾਈਂ ਇਨਾਯਤ ਸ਼ਾਹ ਏਹਿਓ ਕਰ ਦੁਆ!

ਮਾਏਂ ਨੀ,
ਛਡ ਦੇ ਕੋਈ ਹੀਰ ਸਲੇਟੀ ਮੇਰੇ ਵਾਸਤੇ ਤੂੰ ਢੂਨ੍ਡਨੀ ,
ਮੇਇਨੁ ਆਪਣੀ ਹੀਰ ਬਨਾਲੇ ਰਾਂਝਣ ਏਹਿਓ ਕਰ ਬਸ ਦੁਆ,
ਢੋਲੇ , ਮਾਹੀਏ , ਸੁਹਾਗ , ਘੋੜਿਆਂ ਨਾ ਮਾਏਂ ਤੂ ਗਾ ,
ਅਮਲ ਫ਼ਕੀਰੀ ਦੇ ਬੱਸ ਲੱਡ ਲੱਗ ਜਾਵਾਂ ਏਹਿਓ ਕਰ ਦੁਆ!

ਮਾਏਂ ਨੀ,
ਮੇਹੰਗੇ ਮੇਹੰਗੇ ਰੰਗ ਬਰੰਗੇ ਹੋਰ ਨਾ ਬਸਤਰ ਮੇਰੇ ਬਨਵਾ ,
ਬਸ ਏਕ ਚੋਲਾ ਫਕੀਰਾਂ ਵਾਲਾ ਬਨਵਾ ਕੇ ਮੇਇਨੁ ਦੇ ਪਹਨਾ,
ਇਹ ਸੋਨੇ ਦੀ ਮੁੰਦਰੀ , ਗਲ ਸੋਨੇ ਦੀ ਚੈਨੀ ਸਬ ਤੂ ਲੈ ਲਾ,
ਤੇ ਬਸ ਏਕ ਮਾਲਾ ਜੋਗੀਯਾਂ ਵਾਲੀ ਗਲ ਮੇਰੇ ਦੇ ਪਹਨਾ!

ਮਾਏਂ ਨੀ,
ਖੱਟੇ ਮਿਤ੍ਠੇ ਸਵਾਦਾਂ ਵਾਲੇ ਹੋਰ ਨਾ ਭੋਜਨ ਮੇਇਨੁ ਖਵਾ ,
ਚਾਰ ਰੋਟਿਯਾਂ ਤੇ ਏਕ ਨੂੰ ਦੀ ਡਲੀ ਬਣ ਕੇ ਮੇਇਨੁ ਦੇ ਫੜਾ,
ਮੇਹੰਗੇ ਚੰਦਨ , ਮੇਹ੍ਨ੍ਗੀ ਹਲਦੀ ਇਹ ਸਬ ਤੂ ਕੀਤੇ ਸਾਮ੍ਬ ਲੈ ,
ਮਿਏਨੁ ਪਿੰਡੇ ਮਲਨ ਵਾਸਤੇ ਦੇ ਚੁੱਲੇ ਚੋ ਥੋੜੀ ਸਵਾਹ!

ਮਾਏਂ ਨੀ,
ਦੂਰ ਬੜੀ ਹੈ ਘਰ ਉਸਦਾ , ਹੁਣ ਹੋਰ ਨਾ ਤੂ ਚਿਰ ਲਗਾ,
ਚਰਨੀ ਤੇਰੇ ਸੀਸ ਨਿਵਾਵਾਂ , ਦੇਕੇ ਦੁਆ ਮੇਇਨੁ ਕਰ ਵਿਦਾ,
ਕੀ ਸੋਚੇਗਾ ਜੱਗ ਮੇਰੇ ਬਾਰੇ ਇਸ ਦੀ ਨਾ ਤੂ ਕਰ ਪਰਵਾਹ,
ਮੈਂ ਹੁਣ ਅੱਜ ਜਾਣਾ ਹੈ ਮੇਇਨੁ ਉਸ ਨੇ ਹੈ ਲਿਯਾ ਬੁਲਾ!

ਮਾਏਂ ਨੀ,
ਏਕ ਵਾਰ ਮੇਇਨੁ ਸੀ ਉਸਨੇ ਆਪਨੇ ਰੰਗਾ ਵਿਚ ਰੰਗ ਲਿਯਾ ,
ਮੈਲ ਭਰਮ ਸਬ ਮਿਟਾ ਕੇ ਹੰਸ ਦਿੱਤਾ ਸੀ ਮੇਇਨੁ ਬਣਾ,
ਪਰ ਮੰਨ ਮੇਰੇ ਨੂ ਜੱਗ ਦੇ ਖਿਦੋਨੇਯਾ ਨੇ ਲਿਯਾ ਭਰਮਾ,
ਭੁੱਲ ਆਪਣੀ ਹੀ ਕਰਕੇ ਛੁੱਟ ਗਈ ਉਸਦੀ ਮੇਇਥੋਂ ਬਾਂਹ!

ਮਾਏਂ ਨੀ,
ਓਹ ਬਕਸ਼ ਦਾਵੇ ਭੁੱਲ ਮੇਰੀ , ਮੇਇਨੁ ਫਿਰ ਪਾ ਦੇਵੇ ਰਾਹ ,
ਤੇ ਫੇਰ ਕਦੇ ਨਾ ਮੇਂ ਭੁੱਲਾ ਰਾਹ ਏਹਿਓ ਕਰ ਦੁਆ,
ਉਜਾੜ ਜਾਂਦੇ ਨੇ ਬਾਗ ਮੇਰਾ ਸਾਰਾ ਦੈਂਤ ਪੰਜ ਭਰਾ,
ਕੰਧ ਬਣਾ ਦੇ ਦਾਤਾ ਉੱਚੀ ਮੇਰੇ ਬਾਗੀਂ,ਏਹਿਓ ਕਰ ਦੁਆ!

ਮਾਏਂ ਨੀ,
ਇਸ ਕਚ ਦੇ ਦਫ੍ਤਰ ਚੋਥੀ ਮੰਜਿਲ ਹੁਣ ਮੇਰਾ ਦਿਲ ਲੱਗੇ ਨਾ,
ਨਚ ਕੇ ,ਗਾ ਕੇ ਉਸਨੁ ਮਨਾਵਾਂ ਰਹ ਰਹ ਕੇ ਦਿਲ ਵਿਚ ਉਟ੍ਠੇ ਚਾ,
ਘੁਮ੍ਮਨ ਘੇਰੀਆਂ ਦੇ ਵਿਚ ਹਾਂ ਮੇਂ ਅੱਜ ਕਲ ਭਟਕ ਰਿਹਾ,
ਪੈ ਜਾਵੇ ਰਾਹ ਤੇਰਾ ਇਹ ਭੁੱਲਾ ਦਾਤੇ ਕੋਲੋਂ ਏਹਿਓ ਮੰਗ ਦੁਆ!

ਪੀੜੇ ਨੀ ਪੀੜੇ

ਪੀੜੇ ਨੀ ਪੀੜੇ ਚੁਪ ਕਰ ਕੇ ਰਹ ਦਿਲ ਦੇ ਅੰਦਰ,
ਮਾਰ ਦੁਹਥ੍ੜੇ ਰੋਯਾ ਕਰ , ਦਯਾ ਕਰ ਧਾਹਾਂ ਲਾਮ੍ਮਿਯਾਂ ਕੱਡ ਕੇ ਬਾਹਾਂ,
ਜਦ ਵੀ ਆਪਾਂ ਦੋਵੇਂ ਹੋਯੀਏ ਇਕੱਲੇ , ਜਾਂ ਫਿਰ ਮੰਦਰ ਮਸਜਦ ਅੰਦਰ ,
ਪਰ ਰਕ੍ਖੇਯਾ ਕਰ ਲਾ ਕੇ ਜੀਬ ਨੂ ਜਿੰਦਰੇ ਜੱਦ ਹੋਯੀਏ ਜੱਗ ਦੇ ਅੰਦਰ!
ਪੀੜੇ ਨੀ ਪੀੜੇ ...

ਖਾ ਜਾ ਭਾਵੇਂ ਸੀਯੋੰਕ ਬਣਕੇ ਤੂ ਸਾਰਾ ਮੇਇਨੂੰ ਅੰਦਰੋਂ ਅੰਧਰ,
ਯਾ ਬਣ ਕੇ ਜ਼ਹਰ ਘੁਲ ਜਾ ਜਿਸਮ ਮੇਰੇ ਦੀ ਨਾਡ ਨਾਡ ਨਸ ਨਸ ਦੇ ਅੰਦਰ,
ਯਾ ਫਿਰ ਪੀ ਜਾ ਲਹੂ ਦਿਲ ਮੇਰੇ ਦਾ ਜੋ ਛਡ ਗਈ ਬਿਰਹੋਂ ਮੇਰੇ ਅੰਧਰ,
ਪਰ ਜੱਗ ਸਾਮਨੇ ਰੇਹਨ ਦਿਯਾ ਕਰ ਮੇਇਨੁ ਬਣਕੇ ਮੌਜੀ ਮਸਤ ਕਲੰਦਰ,
ਪੀੜੇ ਨੀ ਪੀੜੇ ...

ਖੇਡ ਲਿਯਾ ਕਰ ਨਾਲ ਬਿਰਹੋਂ ਦੇ ਖਿਦੋਨੇਯਾ ਦੇ ਬੁਹਤ ਨੇ ਮੇਰੇ ਅੰਦਰ,
ਐਵੇਂ ਨਾ ਕੋਸੀ ਜਾਯਾ ਕਰ ਵੇਹਲੀ ਰੱਬ ਤੇ ਲੋਕਾਂ ਨੂ ਜੱਗ ਦੇ ਅੰਦਰ ,
ਗਾਯਾ ਕਰ ਹੇਕ ਲਾ ਕੇ ਲਖ ਮਰਸੀਏ , ਜਦ ਹੋਯੀ ਏ ਇਕੱਲੇ ਕਮਰੇ ਅੰਦਰ,
ਪਰ ਹੁਸਨ ਵਾਲੇਯਾਂ ਦੀ ਬਸ ਗਾਯਾ ਕਰ ਸੋਭਾ ਜਦ ਹੋਯੀ ਏ ਮੇਹਫਿਲ ਅੰਦਰ!
ਪੀੜੇ ਨੀ ਪੀੜੇ ...

ਹੋਰ ਕਯੀ ਅਗਲੇ ਜਨਮਾਂ ਤਕ ਰਹ ਭਾਵੇਂ ਡੇਰਾ ਲਾ ਕੇ ਤੂ ਮੇਰੇ ਅੰਦਰ ,
ਨਾਚ ਨਚਾ ਤੂ ਭਾਵੇਂ ਮੇਇਨੁ ਜਿਵੇਂ ਮਦਾਰੀ ਨਚਾਉਂਦੇ ਨੇ ਬਾਂਦਰ ,
ਪਰ ਖੋਲੀੰ ਨਾ ਬਸ ਭੇਦ ਕਦੇ ਕੋਲ ਕਿਸੇ ,ਤੂ ਆ ਗਈ ਕਿੰਜ ਮੇਰੇ ਅੰਦਰ ,
ਪੀੜੇ ਨੀ ਪੀੜੇ ਕਹਾਂ ਏਕ ਵਾਰ ਫਿਰ ਚੁਪ ਕਰ ਕੇ ਰਹ ਦਿਲ ਦੇ ਅੰਦਰ!
ਪੀੜੇ ਨੀ ਪੀੜੇ ...