ਮਾਂ ਦਾ ਪਿਯਾਰ

ਸਬ ਚੀਜਾਂ ਦਾ ਮੁਲ ਏ ਦੁਨਿਯਾ ਵਿਚ,
ਇਕ ਮਾਂ ਦੇ ਪ੍ਯਾਰ ਦਾ ਮੁੱਲ ਕੋਈ ਨਾ!

ਸੋਹਣੇ ਗੁਲਾਬ ਦੀ ਡੰਡੀ ਤੇ ਵੀ ਕੰਡੇ,
ਪਰ ਮਾਂ ਦੀ ਬੁੱਕਲ ਵਿੱਚ ਦੁਕ੍ਖ ਕੋਈ ਨਾ!

ਹੋਰ ਸਭ ਤਰਹ ਦੇ ਪ੍ਯਾਰ ਵਿੱਚ ਲਖਾਂ ਰਹੰਦੇ ਡਰ,
ਪਰ ਮਾਂ ਦੇ ਪ੍ਯਾਰ ਵਿੱਚ ਡਰ ਕੋਈ ਨਾ!

ਖੁਦਾ ਦੇ ਪ੍ਯਾਰ ਲਈ ਵੀ ਕਰਨੀ ਪੇਂਦੀ ਏ ਅਰਦਾਸ,
ਪਰ ਮਾਂ ਦੇ ਪ੍ਯਾਰ ਲਈ ਕਰਨਾ ਪੈਂਦਾ ਏ ਕੁਜ ਵੀ ਨਾ!

ਹੋਰ ਸਬ ਤਰਹ ਦੇ ਪ੍ਯਾਰ ਹੁੰਦੇ ਨੇ ਸਮੇਂ ਦੇ ਗੁਲਾਮ,
ਪਰ ਮਾਂ ਦੇ ਪ੍ਯਾਰ ਉੱਤੇ ਸਮੇਂ ਦਾ ਜੋਰ ਕੋਈ ਨਾ!

ਸਾਗਰਾਂ ਦੀ ਹੱਦ ਕੰਡੇ ,ਪਰਬਤਾਂ ਦਿਯਾਂ ਹਦ ਚੋਟਿਯਾਂ,
ਪਰ ਮਾਂ ਦੇ ਪ੍ਯਾਰ ਦੀ ਹੱਦ ਕੋਈ ਨਾ!

ਜਿੰਨਾ ਨੂ ਮਿਲਦਾ ਏ ਰਜ ਕੇ ਮਾਂ ਦਾ ਪ੍ਯਾਰ,
ਓਹਨਾ ਨੂ ਰਿਹੰਦੀ ਲੋੜ ਹੋਰ ਕੋਈ ਨਾ!

ਜਿੰਨਾ ਨੂ ਮਿਲਦਾ ਨਾ ਜਿੰਦਗੀ ਚ ਮਾਂ ਦਾ ਪ੍ਯਾਰ,
ਓਹਨਾ ਤੋਂ ਅਭਾਗਾ ਦੁਨਿਯਾ ਚ ਕੋਈ ਨਾ !

ਬਸ ਇਕ ਹੀ ਹੈ ਬੇਨਤੀ ,ਇਕ ਹੀ ਫਰਿਆਦ ਮੇਰੀ ਰੱਬ ਅੱਗੇ ,
ਭਾਵੇਂ ਕਿਸੇ ਨੂ ਕੁਜ ਮਿਲੇ ਨਾ ਮਿਲੇ ,
ਪਰ ਮਾਂ ਦੇ ਪ੍ਯਾਰ ਤੋਂ ਵਾਂਜਾ ਰਹੇ ਕੋਈ ਨਾ!

3 comments: