ਉਡੀਕ

ਉਡੀਕ ਨਾ ਕਰੀਂ,
ਕਦੀ ਕਿਸੇ ਦੇ ਆਉਣ ਦੀ,
ਕਦੇ ਕਿਸੇ ਫੈਸਲੇ ਦੀ,

ਉਡੀਕ ਬੁਰੀ ਹੁੰਦੀ ਹੈ,
ਨਾ ਸੌਣ ਦਿੰਦੀ ਹੈ,
ਨਾ ਜਿਉਂਣ ਦਿੰਦੀ ਹੈ,

ਇੱਕ ਪਲ ਬਾਗ ਬਹਾਰਾਂ,
ਫਿਰ ਇੱਕ ਪਲ ਉਜਾੜ,
ਖੁਰਚਦੀ ਰਹਿੰਦੀ ਹੈ,
ਮਨ ਦੀ ਸ਼ਾਂਤੀ ਨੂੰ,

ਉਡੀਕ ਹੈ ਇੱਕ ਥਾਂ,
ਕੀਤੇ ਖੜ ਜਾਣਾ,
ਤੇ ਜ਼ਿੰਦਗੀ ਚਲਦੇ
ਰਹਿਣ ਦਾ ਨਾਮ ਹੈ,

ਕਰਮ ਦੇ ਫਲ ਦੀ ਇੱਛਾ,
ਵਸਤੂ ਦੀ ਕਾਮਨਾ,
ਮੋਹ ਕਿਸੇ ਦੇਹ ਦਾ,
ਹਰ ਪੱਧਰ ਤੇ ਗ਼ਲਤ ਹੈ,
ਜੇ ਪੜ੍ਹਿਆ ਕਿਸੇ ਨੇ,
ਭਾਗਵਤ ਦਾ ਸਾਰ ਹੈ!

ਤੇ ਉਡੀਕ ਵੀ
ਉਪਜਦੀ ਹੈ,
ਇਸੇ ਹੀ ਕਿਸੇ,
ਮਨ ਦੇ ਵਿਕਾਰ ਤੋਂ,

ਇਸੇ ਲਈ ਆਖਦਾ ਹਾਂ,

ਉਡੀਕ ਨਾ ਕਰੀਂ,
ਕਦੀ ਕਿਸੇ ਦੇ ਆਉਣ ਦੀ,
ਕਦੇ ਕਿਸੇ ਫੈਸਲੇ ਦੀ,

ਉਡੀਕ ਬੁਰੀ ਹੁੰਦੀ ਹੈ,
ਉਡੀਕ ਕਮਜ਼ੋਰੀ ਹੈ,
ਉਡੀਕ ਅਧਰਮ ਹੈ,
ਉਡੀਕ ਪਾਪ ਹੈ!