ਫ਼ਿਕਰ

ਫ਼ਿਕਰ ਯਾਰੋ ਬੜੀ ਬੁਰੀ ਚੀਜ਼ ਹੈ, ਬੰਦੇ ਨੂੰ ਹੱਡਾਂ ਤੀਕ ਹੈ ਖੋਰਦੀ, ਬੰਦੇ ਦੀ ਹਸਤੀ ਨਾਲ ਜੁੜੀ ਮੁੱਢੋਂ, ਘੁਣ ਵਾਂਗੂੰ ਰੋਜ ਥੋੜਾ ਥੋੜਾ ਹੈ ਭੋਰਦੀ... ਇਹ ਧਰਤੀ ਤੇ ਜੀਣ ਤੇ ਸਾਹ ਲੈਣ ਦਾ ਕਰਾਇਆ ਹੈ, ਇਹ ਸਮਿਆਂ ਤੋਂ ਅਸੀਂ ਭਰਦੇ ਆ ਰਹੇ, ਪਰ ਘਟਦਾ ਨਾ ਇਸਦਾ ਬਕਾਇਆ ਹੈ, ਇਹ ਰੋਜ ਨਵਾਂ ਕਰਜ਼ ਉਲਟਾ ਕੋਈ ਹਰ ਬੰਦੇ ਦੇ ਖਾਤੇ ਹੈ ਜੋੜਦੀ, ਫ਼ਿਕਰ ਯਾਰੋ ਬੜੀ ਬੁਰੀ ਚੀਜ਼ ਹੈ.... ਇਹ ਸੁੱਤਿਆਂ ਨੂੰ ਜਗਾਉਂਦੀ, ਇਹ ਜਾਗਦਿਆਂ ਨੂੰ ਹੈ ਭਜਾਉਂਦੀ, ਜਿਹੜੇ ਨਹੀਂ ਕਰਨੇ ਚਾਹੀਦੇ ਕੰਮ ਕਦੇ, ਉਹ ਇਹ ਹੈ ਕਰਾਉਂਦੀ, ਇਹ ਆਪਣਿਆਂ ਨਾਲ ਹੈ ਲਡਾਉਂਦੀ, ਦੁਨੀਆਂ ਤੋਂ ਹੋਰ ਦੂਰੀ ਪਵਾਉਂਦੀ, ਇਹ ਠੱਗਾਂ ਇਹ ਚੋਰਾਂ, ਇਹ ਟੂਣੇ ਟੋਟਕੇ ਵਾਲਿਆਂ ਦੇ ਦਰ ਹੈ ਪੁਚਾਉਂਦੀ, ਉਹ ਇਹ ਨਸ਼ਿਆਂ ਤੇ ਲਾਉਂਦੀ, ਉਹ ਇਹ ਫਾਹੇ ਗੱਲ ਪਵਾਉਂਦੀ, ਜਦੋਂ ਤੋਰਦੀ, ਕੁਰਾਹੇ ਹੈ ਤੋਰਦੀ, ਫ਼ਿਕਰ ਯਾਰੋ ਬੜੀ ਬੁਰੀ ਚੀਜ਼ ਹੈ.... ਤੇ ਪੂਰਾ ਇਸਦਾ ਕੋਈ ਉਪਾਅ ਨਹੀਂ, ਮੰਨ ਲੈਣਾ ਬੱਸ ਇਹ ਹੀ ਹੈ ਸਹੀ, ਵਾਧੂ ਦੇ ਕੰਮਾਂ ਤੇ ਗੱਲਾਂ ਤੋਂ ਦੂਰ ਰਹੋ, ਆਪਣੇ ਕੰਮ ਚ ਬੱਸ ਚੂਰ ਚੂਰ ਰਹੋ, ਥੋੜਾ ਕੱਲ ਵਾਸਤੇ ਸੋਚ ਲਵੋ, ਬਹੁਤਾ ਬੱਸ ਅੱਜ ਵਿੱਚ ਰਹੋ, ਬੱਸ ਬੰਦਾ ਕਰ ਸਕਦਾ ਵੱਧੋਂ ਵੱਧ ਇਹ ਹੀ, ਬਾਕੀ ਸਮਿਆਂ ਦੀ ਅੰਤ ਹੈ ਮਰਜ਼ੀ, ਬਾਜ਼ੀ ਜਿਹੜੇ ਪਾਸੇ ਚਾਹੇ ਓਹਨਾ ਮੋੜ ਤੀ, ਫ਼ਿਕਰ ਯਾਰੋ ਬੜੀ ਬੁਰੀ ਚੀਜ਼ ਹੈ...