ਹਾਏ ਨੀ! ਮਿੱਠੀ ਮਿੱਠੀ ਧੁੱਪ

ਹਾਏ ਨੀ! ਮਿੱਠੀ ਮਿੱਠੀ ਧੁੱਪ,
ਹਾਏ ਨੀ! ਨਿੱਗੀ ਨਿੱਗੀ ਧੁੱਪ,
ਹਾਏ ਨੀ! ਛੱਤ ਤੇ ਆਣ ਚੜੀ,
ਹਾਏ ਨੀ! ਮੈਨੂੰ ਵੇਖ ਵੇਹੜੇ ਆਣ ਵੜੀ,
ਹਾਏ ਨੀ! ਚੁੰਮ ਗਈ ਮੇਰਾ ਮੁੱਖ,
ਹਾਏ ਨੀ! ਮਿੱਠੀ ਮਿੱਠੀ ਧੁੱਪ,
ਹਾਏ ਨੀ! ਨਿੱਗੀ ਨਿੱਗੀ ਧੁੱਪ,
ਹਾਏ ਨੀ! ਮੈਂ ਗਲੀ ਚ ਜਾ ਦੇਖਿਆ,
ਹਾਏ ਨੀ! ਲਿਸ਼ਕਣ ਪਏ ਰੁੱਖ,
ਹਾਏ ਨੀ! ਪੰਛੀ ਬੈਠੇ ਬਨੇਰੇ ਤੇ,
ਗਏ ਸੀ ਜਿਹੜੇ ਸੀ ਕੀਤੇ ਛੁੱਪ,
ਹਾਏ ਨੀ! ਮਿੱਠੀ ਮਿੱਠੀ ਧੁੱਪ,
ਹਾਏ ਨੀ! ਨਿੱਗੀ ਨਿੱਗੀ ਧੁੱਪ,
ਹਾਏ ਵੇ ਰੱਬਾ! ਪੋਹ ਮਹੀਨੇ
ਕੁੱਝ ਵੀ ਤੇਰੇ ਕੋਲੋਂ ਹੋਰ ਨਾ ਮੰਗੀਏ,
ਬਸ ਖੁੱਲ੍ਹਾ ਵਰਣ ਦੇ ਅੰਬਰਾਂ ਤੋਂ
ਇਹ ਕੋਸਾ ਕੋਸਾ ਸੁੱਖ,
ਹਾਏ ਨੀ! ਮਿੱਠੀ ਮਿੱਠੀ ਧੁੱਪ,
ਹਾਏ ਨੀ! ਨਿੱਗੀ ਨਿੱਗੀ ਧੁੱਪ!

Give people more then a job

Give people more than a job,
and they will give you more than work. 

ਤੈਨੂੰ ਸੋਂਹ ਹੈ ਦਿਲਾ, ਹੁਣ ਮੈਨੂੰ ਕਦੀਂ ਇਹ ਨਾ ਆਖੀਂ

ਤੈਨੂੰ ਸੋਂਹ ਹੈ ਦਿਲਾ, ਹੁਣ ਮੈਨੂੰ ਕਦੀਂ ਇਹ ਨਾ ਆਖੀਂ,
ਇਹ ਲੋਕ ਕਿੰਨੇ ਮਜਲੂਮ, ਕਿੰਨੇ ਮਸਕੀਨ ਜੇ ਹਨ,
ਇਹ ਬਦਜ਼ੁਬਾਨ, ਇਹ ਬੇਅਕਲ, ਇਹ ਨਾਸਮਝ ਲੋਕ,
ਇਹ ਜਿੱਥੇ ਵੀ ਹਨ ਇਹ ਓਥੇ ਠੀਕ ਹੀ ਹਨ,
ਇਹ ਕਾਬਿਲ ਨਹੀਂ ਹਨ ਕਿਸੇ ਰਹਿਮ ਕਿਸੇ ਹਮਦਰਦੀ ਦੇ,
ਇਹਨਾ ਨੂੰ ਸਮਝ ਲਗਦੀ ਹੈ ਭਾਸ਼ਾ ਜੁੱਤੀ ਯਾ ਫਿਰ ਡੰਡੇ ਦੀ,
ਕੋਈ ਨਰਮੀ ਨਾਲ ਜੇ ਪੇਸ਼ ਆਵੇ ਓਹਦਾ ਗਲ ਫੜ ਲੈਂਦੇ,
ਇਹ ਭੁੱਖੀਆਂ ਗਿਰਜਾਂ ਵਾਂਙੂ ਕੋਈ ਨਰਮ ਬੰਦਾ ਉਡੀਕਦੇ ਹਨ,
ਤੈਨੂੰ ਸੋਂਹ ਹੈ ਦਿਲਾ, ਹੁਣ ਮੈਨੂੰ ਕਦੀਂ ਇਹ ਨਾ ਆਖੀਂ....
ਇਹ ਸਦੀਆਂ ਤੋਂ ਫ਼ਰਿਸ਼ਤਿਆਂ ਦਾ ਕਤਲ ਕਰਦੇ ਆ ਰਹੇ,
ਸੀਤਾ ਵਰਗੀ ਨਾਰੀ ਤੇ ਵੀ ਲਾ ਤੋਹਮਤਾਂ ਬੇਘਰ ਕਰਦੇ ਆ ਰਹੇ,
ਇਹ ਖੁਦਗਰਜ਼, ਇਹ ਪੱਥਰ, ਇਹ ਲਕੀਰ ਦੇ ਫ਼ਕੀਰ,
ਇਹ ਮਾਲਕ ਆਪਣੀ ਕਰਨੀ ਦੇ ਨਾਲ ਥੋਥੀ ਤਕਦੀਰ ਦੇ ਹਨ,
ਤੇ ਹੁਣ ਮੈਂ ਤੂੰ ਇਹਨਾ ਦਾ ਸੋਚ ਆਪਣੀ ਹਾਲਤ ਖਰਾਬ ਨਹੀਂ ਕਰਨੀ,
ਇਹਨਾਂ ਦੇ ਭਵਿੱਖ ਦੇ ਸੁਫ਼ਨੇ ਲੈ ਇੱਕ ਵੀ ਰਾਤ ਬਰਬਾਦ ਨਹੀਂ ਕਰਨੀ,
ਬਸ ਖਿਆਲ ਰੱਖਣਾ ਹੈ ਸਿਰਫ ਆਪਣੇ ਹੱਕ ਆਪਣੀਆਂ ਲੋੜਾਂ ਦਾ,
ਭਾਵੇਂ ਇਹ ਅੱਖਾਂ ਸਾਵੇਂ ਭਟਕਦੇ, ਮਰਦੇ, ਚੀਖਦੇ ਰਹਿਣ!

ਤੂੰ ਵੀ ਹੁਣ ਅਕਲ ਵਾਲਾ ਬਣ

ਮੂੰਹ ਦਾ ਮਿੱਠਾ, ਦਿਲ ਦਾ ਕਾਲਾ ਬਣ,
ਤੂੰ ਵੀ ਹੁਣ ਅਕਲ ਵਾਲਾ ਬਣ,

ਕਰਕੇ ਗੱਲਾਂ ਮਿੱਠੀਆਂ ਮਿੱਠੀਆਂ,
ਠੱਗੀ ਠੋਰੀ ਲੌਣ ਵਾਲਾ ਬਣ,

ਤੂੰ ਕੀ ਲੈਣਾ? ਦਵਾ ਹੈ ਕੇ ਜ਼ਹਿਰ,
ਤੂੰ ਬਸ ਸੌਦਾ ਵੇਚਣ ਵਾਲਾ ਬਣ,

ਜਿਹੜਾ ਜਿਵੇਂ ਓਹਨੂੰ ਓਵੇਂ ਰਹਿਣ ਦੇ,
ਆਪਣਾ ਉੱਲੂ ਸਿੱਧਾ ਕਰਨ ਵਾਲਾ ਬਣ,

ਕੁੱਜ ਨਾ ਵੇਖ ਕੌਣ, ਕਿਓਂ ਹੈ ਆਇਆ,
ਬਸ ਦਾ ਘਾ ਲਾਣ ਵਾਲਾ ਬਣ,

ਜੀਣਾ ਹੈ ਜੇ ਦਿਲਾ ਤੂੰ ਸੋਖੇ ਹੋ ਕੇ,
ਤੂੰ ਹੁਣ ਫ਼ਲਸਫ਼ਾ ਛੱਡ ਸਿਆਣਾ ਬਣ!