ਲੋਕੀ ਆਖਦੇ ਨੇ ਰੱਬ ਸਬ ਦੀ ਸੁਣਦਾ ਏ

ਲੋਕਾਂ ਦੀਯਾਂ ਲਗ੍ਗੀਯਾਂ ਪਾਰ ਦੇਖ ਕੇ,
ਸਾਡਾ ਵੀ ਰੱਬ ਜੀ ਦਿਲ ਹੁੰਦਾ ਏ,
ਕਿਸੇ ਦਿਨ ਸਾਡੀ ਵੀ ਸੁਨੋ ਤੁਸੀਂ ਰੱਬ ਜੀ,
ਲੋਕੀ ਆਖਦੇ ਨੇ ਰੱਬ ਸਬ ਦੀ ਸੁਣਦਾ ਏ!

ਤਪ੍ਦੀਯਾਂ ਹਿੱਕਾਂ ਠਾਰ ਦੇ ਰੱਬਾ

ਤਪ੍ਦੀਯਾਂ ਹਿੱਕਾਂ ਠਾਰ ਦੇ ਰੱਬਾ,
ਦਿਲ੍ਜਲੇਯਾਂ ਨੂ ਥੋੜਾ ਪ੍ਯਾਰ ਦੇ ਰੱਬਾ,
ਸਾਰੀ ਦੁਨਿਯਾ ਨੂ ਮੰਨ ਕੇ ਬੈ ਗਏ ਨੇ ਦੁਸ਼ਮਨ,
ਬੀਇਤ੍ਬਾਰਾ ਨੂ ਥੋੜਾ ਏਇਤ੍ਬਾਰ ਦੇ ਰੱਬਾ!

ਨਫਰਤ ਜਿਸ ਦਿਲ ਤੂ ਉਸ ਦਿਲ ਨਾਹੀਂ,
ਤੂ ਉਸ ਦਿਲ ਜਿਸ ਦਿਲ ਪ੍ਯਾਰ ਵੇ ਰੱਬਾ,
ਇਹ ਗੱਲ ਮੇਂ ਜਾਣਾ , ਜੱਗ ਜਾਨੇ ,
ਸੀਨੇ ਇਹਨਾ ਦੇ ਵੀ ਗਲ ਇਹ ਉਤ੍ਤਾਰ ਦੇ ਰੱਬਾ!

ਜੱਗ ਵਿਚ ਏਇਥੇ ਕੋਈ ਕਿਸੇ ਦਾ ਨਾ ਵੈਰੀ,
ਹਰ ਪਾਸੇ ਬਸ ਇਕ ਤੇਰਾ ਹੀ ਵਿਸਤਾਰ ਵੇ ਰੱਬਾ,
ਤੇ ਜੇਹਾਦ ,ਫਸਾਦ ਸਬ ਨੇ ਗੋਰਖ ਧੰਦੇ,
ਸਮਝ ਇਹਨਾ ਦੀ ਗਲ ਇਹ ਵੀ ਉਤਾਰ ਦੇ ਰੱਬਾ!

ਬਕ੍ਸ਼ਿਸ਼ ਤੇਰੀ ਦੇ ਸਦਕੇ ਲੁਟੇਰੇ ਸਾਧ ਹੋਏ ਨੇ,
ਮਸੀਹ ਬਣਕੇ ਕੇ ਕਦੇ ਤੁਸੀਂ ਆਪ ਖਾਖ ਹੋਏ ਨੇ,
ਕੋਈ ਕਰ ਅਜੂਬਾ , ਯਾ ਫਿਰ ਕੋਈ ਧਾਰ ਅਵਤਾਰ ਤੂ ਰੱਬਾ,
ਪਰ ਇਹਨਾ ਸਬ ਭੁਲ੍ਲੇਯਾਂ ਨੂ ਤੂ ਹੁਣ ਸੁਧਾਰ ਦੇ ਰੱਬਾ!

ਮੰਨੇਯਾ ਕਿਤ੍ਤੇਹ ਇਹਨਾ ਗੁਨਾਹ ਬੁਹਤ ਨੇ ,
ਪਰ ਤੂ ਭੁੱਲਾਂ ਇਹਨਾ ਦਿਯਾਂ ਵਿਸਾਰ ਦੇ ਰਬਾ,
ਬੁਹਤ ਰੁਲ ਲਯੀਆਂ ਜਿੰਦਾ ਕੁਰਾਹੇ,
ਤੂ ਹੁਣ ਤਕਦੀਰਾਂ ਸਵਾਰ ਦੇ ਰੱਬਾ!

ਤਪ੍ਦੀਯਾਂ ਹਿੱਕਾਂ ਠਾਰ ਦੇ ਰੱਬਾ,
ਦਿਲ੍ਜਲੇਯਾਂ ਨੂ ਥੋੜਾ ਪ੍ਯਾਰ ਦੇ ਰੱਬਾ...