ਬੋਧੀ (Bodhi)

Om Asato Maa Sad-Gamaya |

Tamaso Maa Jyotir-Gamaya |

Mrtyor-Maa Amrtam Gamaya |

Om Shaantih Shaantih Shaantih ||


Sarve Santu Nir-Aamayaah |

Sarve Bhadraanni Pashyantu

Maa Kashcid-Duhkha-Bhaag-Bhavet |

Om Shaantih Shaantih Shaantih ||


ਬੋਧੀ ਸਿਰਫ ਉਹ ਹੀ ਨਹੀਂ ਹੁੰਦਾ,

ਜਿਹੜਾ ਮੱਠ ਯਾ ਮੰਦਰ ਚ ਰਹੇ,

ਜਿਹੜਾ ਧੂਪ ਧੁਖਾਵੇ, ਜੋਤ ਜਗਾਵੇ,

ਆਰਤੀ ਗਾਵੇ, ਅਰਾਧਣਾ ਕਰੇ!


ਜਿਹੜਾ ਧੂਣੀ ਰਮਾਵੇ,

ਜਿਹੜਾ ਵਿੱਚ ਵਿਰਾਣੇਆਂ ਦੇ ਜਾ,

ਮੋਨ ਧਾਰੇ, ਉੱਠ ਜਾਵੇ ਸਭ ਕੁਛ ਤੋਂ,

ਕਾਮ, ਕ੍ਰੋਧ, ਲੋਭ, ਮੋਹ, ਮਾਇਆ,

ਸਭ ਜਿਸ ਦੇ ਸਾਮਣੇ ਆ ਹਾਰੇ!    


ਬੋਧੀ ਉਹ ਵੀ ਹੁੰਦਾ ਆ,

ਜੋਗੀ ਉਹ ਵੀ ਹੁੰਦਾ ਆ,  

ਸ਼ਾਇਦ ਮੇਰੇ ਹਿਸਾਬ ਨਾਲ,

ਅਸਲ ਉਹ ਹੀ ਹੁੰਦਾ ਆ!


ਜਿਹੜਾ ਵਿਚਰਦਾ ਦੁਨੀਆਂ ਚ ਰਹੇ,

ਨਾ ਭਗਵੇ ਪਾਵੇ, ਨਾ ਮਾਲਾ ਫੇਰੇ,

ਪਰ ਜਿਸਦਾ ਧਰਤੀ ਜਿੱਡਾ ਦਿਲ ਹੋਵੇ,

ਆਕਾਸ਼ ਜਿੱਡੇ ਹੋਣ ਜਿਸਦੀ  ਸੋਚ ਦੇ ਘੇਰੇ,


ਜਿਹਦਾ ਪਾਣੀਆਂ ਜਿਹਾ ਸੁਭਾਅ ਹੋਵੇ,

ਜਿਹਦੇ ਚ ਧੁੱਪਾਂ ਜਿਹਾ ਨਿਗਾਸ ਹੋਵੇ,

ਜਿਹੜਾ ਹਵਾ ਵਾੰਗੂ ਸੀਤ ਜੇ ਮਨ ਜਿਹੜਾ ਛੋਵੇ,

ਚਾਨਣੀ ਜਿਸਦੀ ਹਰ ਕਿਸੇ ਲਈ ਹੋਵੇ,

ਸੂਰਜ ਜੋ ਹਰ ਬੂਹੇ ਆਣ ਖਲੋਵੇ,  


ਜਿਹੜਾ ਹੋਰਾਂ ਦੇ ਦੁੱਖ ਵਿੱਚ ਰੋਵੇ,

ਜਿਹੜਾ ਸਭ ਦੇ ਸੁੱਖ ਚ ਸੁਖੀ ਹੋਵੇ, 

ਜਿਸਦਾ ਲਈ ਆਪਣਾ ਆਪ ਮੁੱਖ ਨਾ ਹੋਕੇ,

ਭਲਾ ਸਭ ਦਾ ਹੀ ਮੁੱਖ ਹੋਵੇ,


ਜਿਹੜਾ ਖੱਟ ਕੇ ਤੇ ਵੰਡ ਦਵੇ,

ਜਿਹਦੀ ਆਪਣੀ ਕੋਈ ਮੰਗ ਨਾ ਰਹੇ,

ਜਿਹੜਾ ਸਭ ਦੇ ਭਲੇ ਲਈ ਜਿਵੇ,

ਜਿਹੜਾ ਸਭ ਦੇ ਭਲੇ ਲਈ ਮਰੇ,

 

ਉਸਨੇ ਫ਼ਲਸਫ਼ਾ ਸਿਰਫ ਪੜ੍ਹਿਆ ਹੀ ਨਹੀਂ,

ਉਸਨੇ ਉਸਨੂੰ ਹੰਡਾਇਆ ਵੀ ਹੁੰਦਾ,

ਉਸਨੇ ਹਰ ਸਲੋਕ ਹਰ ਮੰਤ੍ਰ ਨੂੰ,

ਅਸਲ ਵਿਚ ਅਪਣਾਇਆ ਵੀ ਹੁੰਦਾ,

ਓਹਦਾ ਗਿਆਨ ਮਹਿਜ ਸੋਚ ਨਹੀਂ ਹੁੰਦੀ,

ਓਹਨੇ ਸਨੀ ਉਸਨੂੰ ਯਥਾਰਥ  ਬਣਾਇਆ ਵੀ ਹੁੰਦਾ!


ਬੋਧੀ ਸਿਰਫ ਉਹ ਹੀ ਨਹੀਂ ਹੁੰਦਾ,

ਜਿਹੜਾ ਮੱਠ ਯਾ ਮੰਦਰ ਚ ਰਹੇ...