ਜਿਤਨਾ ਦੇਖਾਂ ਉਤਨਾ ਦੇਖਣ
ਦਾ ਹੋਰ ਜੀ ਚਾਹਵੇ,
ਅਜਬ ਭੁੱਖ ਇਹ ਦਰਸ਼ਨ ਦੀ
ਖਾਵਾਂ ਤੇ ਵੱਧਦੀ ਜਾਵੇ,
ਅੱਖੀਆਂ ਦੇ ਵਿੱਚ ਹੀ
ਰਹਿ ਸੱਜਣਾ,
ਤੈਨੂੰ ਨਾ ਦੇਖਾ ਜੇ ਪਲ ਤਾਂ
ਨੈਣੀ ਨੀਰ ਨਦੀ ਵਗ ਆਵੇ,
ਵੇਖਾਂ ਸੋਹਣੀਆਂ ਨਾਲ
ਯਾਰ ਮਹੀਵਾਲ ਦੇ,
ਸੱਸੀ ਯਾਦ ਪੁੱਨਲ ਦੀ
ਵਿੱਚ ਭੁੱਜ ਭੁੱਜ ਜਾਵੇ,
ਆਹ ਮਾਰੀਏ ਤਾਂ
ਮਜਨੂੰ ਆਖਦੇ ਨੇ ਲੋਕੀਂ,
ਚੁੱਪ ਰਹੀਏ ਤਾਂ ਅੰਦਰ
ਧੁੱਖ ਧੁੱਖ ਬਲ ਬਲ ਜਾਵੇ,
ਤੁਮ ਹੀ ਕਰੋ ਕੋਈ
ਇਲਾਜ ਹਮਾਰੇ ਮਰਜ਼ ਕਾ,
ਦਰਦ ਹੀਰ ਨਿਮਾਣੀ ਕਾ
ਕੋਈ ਤਬੀਬ ਸਮਝ ਨਾ ਪਾਵੇ!
ਦਾ ਹੋਰ ਜੀ ਚਾਹਵੇ,
ਅਜਬ ਭੁੱਖ ਇਹ ਦਰਸ਼ਨ ਦੀ
ਖਾਵਾਂ ਤੇ ਵੱਧਦੀ ਜਾਵੇ,
ਅੱਖੀਆਂ ਦੇ ਵਿੱਚ ਹੀ
ਰਹਿ ਸੱਜਣਾ,
ਤੈਨੂੰ ਨਾ ਦੇਖਾ ਜੇ ਪਲ ਤਾਂ
ਨੈਣੀ ਨੀਰ ਨਦੀ ਵਗ ਆਵੇ,
ਵੇਖਾਂ ਸੋਹਣੀਆਂ ਨਾਲ
ਯਾਰ ਮਹੀਵਾਲ ਦੇ,
ਸੱਸੀ ਯਾਦ ਪੁੱਨਲ ਦੀ
ਵਿੱਚ ਭੁੱਜ ਭੁੱਜ ਜਾਵੇ,
ਆਹ ਮਾਰੀਏ ਤਾਂ
ਮਜਨੂੰ ਆਖਦੇ ਨੇ ਲੋਕੀਂ,
ਚੁੱਪ ਰਹੀਏ ਤਾਂ ਅੰਦਰ
ਧੁੱਖ ਧੁੱਖ ਬਲ ਬਲ ਜਾਵੇ,
ਤੁਮ ਹੀ ਕਰੋ ਕੋਈ
ਇਲਾਜ ਹਮਾਰੇ ਮਰਜ਼ ਕਾ,
ਦਰਦ ਹੀਰ ਨਿਮਾਣੀ ਕਾ
ਕੋਈ ਤਬੀਬ ਸਮਝ ਨਾ ਪਾਵੇ!