ਕੈਮਰਾ

ਹਰ ਇੱਕ ਅੱਖ
ਇੱਕ ਕੈਮਰਾ ਵੀ ਹੁੰਦੀ ਹੈ,
ਜੋ ਪਲਕਾਂ ਦੇ ਸ਼ਟਰ ਖੋਲ ਕੇ,
ਟਕਟਕੀ ਬੰਨ ਕੇ,
ਕੀਤੇ ਨਾ ਕੀਤੇ,
ਫ਼ੋਕਸ ਕਰ ਰਹੀ ਹੁੰਦੀ ਹੈ,
ਤੇ ਹਰ ਚੰਗੇ ਮੰਦੇ ਦਰਿਸ਼ ਨੂ,
ਯਾਦਾਂ ਚ ਮਿਹ੍ਫੂਸ ਕਰਨ ਲਈ,
ਦਿਲ ਦੀ ਆਹ ਵਾਹ ਤੇ,
ਕਲਿਕ ਕਰ ਰਹੀ ਹੁੰਦੀ ਹੈ,
ਤੇ ਰਿਕੋਰਡ ਕਰਦੀ ਰਿਹੰਦੀ ਹੈ,
ਦਿਮਾਗ ਦੀ ਰੀਲ ਤੇ,
ਤੇ ਫਿਰ ਜਦੋਂ ਵਿਹਲ ਹੁੰਦੀ ਹੈ,
ਸੁਫਨਿਆ ਦੇ ਡਾਰਕ ਰੂਮ ਚ,
ਕੁਛ ਚੋਣਵੀਆਂ ਯਾਦਾਂ ਨੂ,
ਭਾਵਾਂ ਦੇ ਕਾਗ਼ਜ਼ ਤੇ ਪ੍ਰਿੰਟ ਕਰਕੇ
ਤੇ ਦਿਲ ਦੇ ਕੋਨਇਆ ਚ,
ਜਿਥੇ ਕਿਥੇ ਜਗਹ ਮਿਲਦੀ ਹੈ,
ਫਰੇਮ ਕਰਕੇ ਟੰਗਦੀ ਰਿਹੰਦੀ ਹੈ,
ਇਸੇ ਕਰਕੇ ਹੀ ਮਿਤਰਾਂ ਪਿਆਰਿਆਂ,
ਸੋਹਣੇ ਯਾਰ ਦੀ ਝਲਕ ਦੇ ਨਜ਼ਾਰਿਆਂ,
ਨੂ ਮੁੜ ਮੁੜ ਦੇਖਣ ਲਈ,
ਕਿਸੇ ਕਾਗਜ਼ੀ ਤਸਵੀਰ ਦੀ ਲੋੜ ਨਹੀਂ ਹੁੰਦੀ,
ਕਿਓਂਕਿ ਅੱਖ ਦੇ ਕੈਮਰੇ ਨੇ,
ਹਰ ਤਸਵੀਰ ਖਿੱਚ ਕੇ,
ਦਿਲ ਦੇ ਕਮਰੇ ਚ ਫਰੇਮ ਕਰਕੇ,
ਟੰਗ ਰੱਖੀ ਹੁੰਦੀ!