ਭਾਭੀ ਆਈ, ਭਾਭੀ ਆਈ

ਭਾਭੀ ਆਈ, ਭਾਭੀ ਆਈ,
ਤੇ ਨਾਲੇ ਖੁਸ਼ੀਆਂ ਲਿਆਈ,
ਦੇਖੋੰ ਯਾਰਾਂ ਹੈ ਮਿਹਫਿਲ ਸਜਾਈ,
ਲੋੜੀ ਘਰੇ ਹੋਈ ਹੈ ਲਾਈ,
ਭਾਭੀ ਆਈ, ਭਾਭੀ ਆਈ,
ਤੇ ਨਾਲੇ ਖੁਸ਼ੀਆਂ ਲਿਆਈ...

ਵੀਰਾ ਸਾਡਾ ਦਿਲਾਂ ਦਾ ਰਾਜਾ,
ਸਾਡਾ ਪੀਰ, ਸਾਡਾ ਖਵਾਜਾ,
ਵੀਰਾ ਸਾਡਾ ਦਿਲਾਂ ਦਾ ਰਾਜਾ,
ਸਾਡਾ ਪੀਰ, ਸਾਡਾ ਖਵਾਜਾ
ਹੋ ਨਾਲ ਵੀਰੇ ਦੇ ਹੈ ਆਈ,
ਰੋਨਕ ਦੂਨੀ ਹੈ ਘਰੇ ਮੁੜ ਆਈ,
ਭਾਭੀ ਆਈ, ਭਾਭੀ ਆਈ,
ਤੇ ਨਾਲੇ ਖੁਸ਼ੀਆਂ ਲਿਆਈ...

ਕਰਮਾ ਵਾਲੇ ਦਿਓਰ ਨੇ ਹੁੰਦੇ,
ਮੋਕੇ ਸੇਵਾ ਦੇ ਨਸੀਬ ਜਿੰਨਾ ਨੂ ਹੁੰਦੇ,
ਕਰਮਾ ਵਾਲੇ ਦਿਓਰ ਨੇ ਹੁੰਦੇ,
ਮੋਕੇ ਸੇਵਾ ਦੇ ਨਸੀਬ ਜਿੰਨਾ ਨੂ ਹੁੰਦੇ,
ਕਿਸਮਤ ਸਾਡੀ ਰੱਬ ਨੇ ਹੈ ਚਮਕਾਈ,
ਜੋੜੀ ਵੀਰੇ ਤੇ ਭਾਭੀ ਦੀ ਹੈ ਜੋ ਬਣਾਈ,
ਭਾਭੀ ਆਈ, ਭਾਭੀ ਆਈ,
ਤੇ ਨਾਲੇ ਖੁਸ਼ੀਆਂ ਲਿਆਈ...

ਇਹ ਦਿਨ ਖੁਸ਼ੀਆਂ ਵਾਲੇ
ਮੁੜ ਮੁੜ ਸਾਡੇ ਵਿਹੜੇ ਆਉਣ,
ਸਾਡੀ ਵੇਹੜੇ ਆ ਕੇ ਪੀਂਗਾ ਪਾਉਣ
ਤੇ ਸਭ ਨੱਚਣ ਤੇ ਸਭ ਗਾਉਣ,
ਰੱਬ ਜੋੜੀ ਖੂਬ ਹੈ ਬਣਾਈ,
ਰੱਬ ਜਨਮਾ ਤੀਕਣ ਰਖੇ ਬਣਾਈ,
ਭਾਭੀ ਆਈ, ਭਾਭੀ ਆਈ,
ਤੇ ਨਾਲੇ ਖੁਸ਼ੀਆਂ ਲਿਆਈ...

ਇਸੇ ਕਰਕੇ ਛੱਡਣੀ ਪਈ ਗੱਡੀ

ਬੈਠਣ ਲਈ ਖੜਨ ਲਈ ਤਾਂ ਕੀ,
ਓਹਦੇ ਵਿੱਚ ਤਾਂ ਚੜਨ ਲਈ ਵੀ ਥਾਂ ਨਹੀਂ ਸੀ,
ਇਸੇ ਕਰਕੇ ਛੱਡਣੀ ਪਈ ਗੱਡੀ,
ਨਹੀਂ ਤਾਂ ਟਿਕਟ ਤਾਂ ਪੂਰੀ ਮੈਂ ਲਈ ਹੋਈ ਸੀ!

ਤੂੜੀ ਦੇ ਟਰੱਕ ਵਾਂਗੂ ਲੱਦੀ ਹੋਈ ਸੀ ਗੱਡੀ,
ਸਵਾਰੀ ਚੜ ਸਕਦੀ ਸੀ ਉਹਦੇ ਚ ਪੂਰੀ ਨਾ ਅੱਧੀ,
ਦੇਖ ਬਾਹਰ ਲਮਕਿਦਆਂ ਦਰਵਾਜਿਆਂ ਤੋ ਬੰਦਿਆਂ ਨੂ,
ਹਵਾ ਤੱਕ ਓਦਰੋਂ ਤਾਂ ਮੁੜ ਗਈ ਸੀ,
ਇਸੇ ਕਰਕੇ ਛੱਡਣੀ ਪਈ ਗੱਡੀ,
ਨਹੀਂ ਤਾਂ ਟਿਕਟ ਤਾਂ ਪੂਰੀ ਮੈਂ ਲਈ ਹੋਈ ਸੀ!

ਸੋਚ ਸੋਚ ਕੇ ਓਹਨੁ ਮੈਂ ਕੀ ਕੀ ਸਨ ਸੁਪਨੇ ਨੇ ਸਜਾਏ,
ਕਾਲੇ ਕੋਟ ਵਾਲੇ ਬਾਬੂ ਤੋਂ ਲੁਧਿਆਣੇ ਦੇ ਟਿਕਟ ਸਨ ਕਰਾਏ,
ਪਰ ਦੇਖ ਗੱਡੀ ਮੇਰੀ ਤਾਂ ਮੱਤ ਹੀ ਮਾਰੀ ਗਈ ਸੀ,
ਗੱਡੀ ਚੜਨਾ ਤਾਂ ਦੂਰ ਪਲੇਟਫਾਰਮ ਤੇ ਖੜਨ  ਦੀ ਹਿੱਮਤ ਨਾ ਰਹੀ ਸੀ,
ਇਸੇ ਕਰਕੇ ਛੱਡਣੀ ਪਈ ਗੱਡੀ,
ਨਹੀਂ ਤਾਂ ਟਿਕਟ ਤਾਂ ਪੂਰੀ ਮੈਂ ਲਈ ਹੋਈ ਸੀ!

ਓਦਨ ਤੋਂ ਬਾਅਦ ਆਪਾਂ ਤਾਂ ਕੰਨਾ ਨੂ ਹੱਥ ਲਾਏ,
ਮਿੱਤਲ ਬੰਦਾ ਬਿਨਾ reservation ਦਿੱਲੀ ਪਲੇਟਫਾਰਮ ਪੈਰ ਨਾ ਪਾਏ,
ਤੁਸੀਂ ਯਾਰੋ  ਮੇਰੇ  ਤਜਰਬੇ ਤੋਂ ਸਬਕ ਲੈਣਾ,
ਟਿਕਟ reserve ਕਰਵਾ ਕੇ ਹੀ ਪਲੇਟਫਾਰਮ ਬਿਹਨਾ,
ਨਹੀਂ ਤਾਂ ਤੁਹਾਡੇ ਨਾਲ ਹੋ ਸਕਦੀ ਕੁੱਤੀ ਜਿਹੜੀ ਮੇਰੇ ਨਾਲ ਹੋਈ ਸੀ,
ਇਸੇ ਕਰਕੇ ਛੱਡਣੀ ਪਈ ਗੱਡੀ,
ਨਹੀਂ ਤਾਂ ਟਿਕਟ ਤਾਂ ਪੂਰੀ ਮੈਂ ਲਈ ਹੋਈ ਸੀ!

ਅਸੀਂ ਰੋਗ ਲਾ ਬੈਠੇ ਜਿੰਦੜੀ ਨਿਮਾਣੀ ਨੂ

ਅਸੀਂ ਰੋਗ ਲਾ ਬੈਠੇ ਜਿੰਦੜੀ ਨਿਮਾਣੀ ਨੂ,
ਅਸੀਂ ਦਿਲ ਦੇ ਬੈਠੇ ਸੋਹਨੀ ਮਰਜਾਣੀ ਨੂ,
ਸਾਡੀ ਓਹ ਖਬਰ ਨਾ ਲਏ...

ਅਸੀਂ ਬੜਾ ਓਹਨੁ ਸਮਝਾ ਸਮਝਾ ਦੇਖਿਆ,
ਅਸੀਂ ਲਾਇਆ ਜੋਰ  ਬੜਾ ਓਹਨੁ ਮਨਾ ਮਨਾ ਦੇਖਿਆ,
ਪਰ ਸਾਨੂ ਆਪਣਾ ਓਹ ਦਿਲਬਰ ਨਾ ਕਹੇ...

ਅਸੀਂ ਵਾਂਗੂ ਰੱਬ ਓਹਦੀ ਪੂਜਾ ਕਰ  ਬੈਠੇ,
ਅਸੀਂ  ਜਿੰਦ ਜਾਣ ਓਹਦੇ ਸਾਹ੍ਨਵੇ ਧਰ ਬੈਠੇ,
ਪਰ ਸਾਨੂ ਓਹ ਦਿਲ ਨਾ ਦਏ...

ਸ਼ੀਸ਼ੇ ਜੇ ਮਲੂਕ ਮੈਂ ਖਾਬ ਨੇ ਸਜਾਏ,
ਸਬ ਟੋਟੇ ਟੋਟੇ ਹੋ ਕੇ ਹੱਥ ਨੇ ਆਏ,
ਓਹਨਾ ਟੋਟਿਆ ਦੇ ਵਿੱਚ ਓਹਦੀ ਸੂਰਤ ਨਜ਼ਰ ਪਏ... 

ਚੰਗਾ ਜਿੱਥੇ ਤੇਰੀ ਮਰਜ਼ੀ ਬੀਬਾ ਓੱਥੇ ਰਿਹ ਰਾਜ਼ੀ,
ਅਸੀਂ ਕੱਟ ਲਾਂਗੇ ਔਖੇ ਸੌਖੇ ਸਾਡਾ ਹੈ ਕੀ,
ਦੁੱਖ ਸਿਹਣ ਲਈ ਰੱਬ ਸਾਨੂ ਦਿਲ ਦਏ...