ਪਰ ਸ਼ਾਯਦ ਆਦਮੀ ਹਾਲੇ ਵੀ ਕਮਜੋਰ ਹੈ

ਕੁੱਜ ਜਖਮ ਹੁੰਦੇ ਨੇ ਐਸੇ ਜਿੰਦਗੀ ਚ,
ਜੋ ਕਦੇ ਵੀ ਸੁਕਦੇ ਨਹੀ,
ਬੱਸ ਹੁੰਦਾ ਹੈ ਤਾਂ ਸਿਰਫ ਇਹ,
ਕੀ ਕੁਜ ਮੌਸਮ ਓਹ ਦੁਖਦੇ ਨਹੀ!

ਤੇ ਆਦਮੀ ਨੂ ਹੋ ਜਾਂਦਾ ਹੈ ਭਰਮ,
ਕੀ ਜਿੰਦਗੀ ਜੈਸੀ ਕੋਈ ਹਸੀਨ ਚੀਜ਼ ਨਹੀ,
ਤੇ ਉਸਨੂ ਜਾਪਦੀ ਹੈ ਜਿੰਦਗੀ ਫਿਰ,
ਇਕ ਜਸ਼ਨ ਦੀ ਰਾਤ ਜਿਸ ਦੀ ਕੋਈ ਸਵੇਰ ਨਹੀ!

ਪਰ ਓਹ ਫਿਰ ਮੁੜਦੇ ਨੇ ਇਕ ਤੁਫਾਨ ਦੇ ਵਾਂਗ,
ਤੇ ਆਦਮੀ ਦੇ ਮੂਹ ਤੇ ਮਾਰ ਕੇ ਥ੍ਪੇੜਾ,
ਆਖਦੇ ਨੇ ਆਦਮੀ ਨੂ,
ਕੇ ਤੈਨੂ ਹਲੇ ਵੀ ਜਿੰਦਗੀ ਦੀ ਸਮਝ ਨਹੀ!

ਤੇ ਆਦਮੀ ਫਿਰ ਰੌਂਦਾ ਹੈ,ਕੁਰਲਾਉਂਦਾ ਹੈ,
ਗਿੜ ਗਿੜਾ ਕੇ ਕਿਹੰਦਾ ਹੈ,
ਨਹੀ ਨਹੀ ਤੁਸੀਂ ਮੇਰਾ ਕਲ ਹੋਂ,
ਮੇਰੇ ਅੱਜ ਨਾਲ ਤੁਹਾਡਾ ਕੋਈ ਵਾਸਤਾ ਨਹੀ!

ਤੇ ਓਹ ਸਾਰੇ ਫਿਰ ਹਸਦੇ ਨੇ,
ਆਦਮੀ ਦੀ ਬੇਬਸੀ ਤੇ, ਆਦਮੀ ਦੀ ਨਾਸਮਝੀ ਤੇ,
ਤੇ ਇਕ ਦੂਜੇ ਨੂ ਕਹੰਦੇ ਨੇ,
ਇਸ ਨੂ ਹਲੇ ਵੀ ਸ਼ਾਯਦ ਆਪਣੀ ਪੇਹ੍ਚਾਨ ਨਹੀਂ!

ਤੇ ਬੱਸ ਫਿਰ ਕੀ ਟੁੱਟ ਚੁੱਕੇ ਆਦਮੀ ਨੂ,
ਇਕ ਇਕ ਕਰਕੇ ਸਾਰੇ ਜਿਹਰੀ ਨਾਗ ਵਾਂਗ ਡੰਗਦੇ ਨੇ,
ਤੇ ਉਸਦੇ ਮ੍ਥ੍ਹੇ ਤੇ ਲਿਖ ਜਾਂਦੇ ਨੇ ਸੰਦੇਸ਼ ਇਹ,
ਕੇ ਓਹ ਬੰਦੇਯਾ ਤੂ ਹਾਲੇ ਵੀ ਪੂਰਨ ਨਹੀ!

ਤੇ ਬੰਦਾ ਫਿਰ ਭਟਕਦਾ ਹੈ ਡੇਰੇਯਾਂ, ਮਸੀਤਾਂ ਚ,
ਰਗੜਦਾ ਹੈ ਮ੍ਥ੍ਹੇ ਪਰ ਓਹ ਸੰਦੇਸ਼ ਮਿਟਦਾ ਨਹੀ,
ਚੂਰ ਹੁੰਦਾ ਹੈ ਸ਼ਰਾਬਾਂ ਦੇ ਨ੍ਸ਼ੇਯਾਂ ਚ ਵਿਚ ਰੋਜ,
ਪਰ ਉਸਨੂ ਆਪਣਾ ਮਾਯੂਸ ਚੇਹਰਾ ਦਿਖ੍ਨੋ ਹਟਦਾ ਨਹੀ!

ਤੇ ਫਿਰ ਇਕ ਦਿਨ ਅਚਾਨਕ ਓਹ ਕੀ ਦੇਖਦਾ ਹੈ,
ਉਸਦੇ ਮ੍ਥ੍ਹੇ ਤੇ ਕੋਈ ਸੰਦੇਸ਼ ਨਹੀਂ,
ਦੇਖਦਾ ਹੈ ਸਵੇਰ ਕੋਈ,ਸੁਣਦਾ ਹੈ ਕੂਕ ਕੋਯਲ ਦੀ
ਤੇ ਉਸਨੂ ਫਿਰ ਹੋ ਜਾਂਦਾ ਹੈ ਭਰਮ,
ਕੀ ਜਿੰਦਗੀ ਜੈਸੀ ਕੋਈ ਹਸੀਨ ਚੀਜ਼ ਨਹੀ!

ਆਦਮੀ ਚਾਹੇ ਤਾਂ ਕੱਟ ਸਕਦਾ ਹੈ,
ਇਸ ਭਰਮ ਦੇ ਆਸਰੇ ਹੀ ਜਿੰਦਗੀ ਸਾਰੀ,
ਪਰ ਸ਼ਾਯਦ ਆਦਮੀ ਹਾਲੇ ਵੀ ਕਮਜੋਰ ਹੈ,
ਤਾਂ ਹੀ ਓਹ ਮੌਸ੍ਮਾ ਦੇ ਫੇਰ ਅੱਗੇ ਟਿਕਦਾ ਨਹੀ!