ਮੇਰੀ ਫਿਕਰ ਦਾ ਘੇਰਾ ਸਿਰਫ ਮੇਰੇ ਤੱਕ ਨਹੀਂ ਹੈ

ਮੇਰੀ ਫਿਕਰ ਦਾ ਘੇਰਾ ਸਿਰਫ ਮੇਰੇ ਤੱਕ ਨਹੀਂ ਹੈ,
ਜੀ ਤਾਂ ਕਰਦਾ ਤੇਰਾ ਸਾਰਾ ਦੁੱਖ ਪੀ ਜਾਵਾਂ,
ਪਰ ਚਲਦਾ ਹਾਲੇ ਮੇਰਾ ਵੱਸ ਨਹੀਂ ਹੈ,

ਪਰ ਉਮੀਦ ਇਹ ਦੁਰੁਸਤ ਹੈ ਹਰ ਦਮ,
ਕੇ ਜਿਸ ਰੱਬ ਨੇ ਰਿਜ਼ਕ ਦਿੱਤਾ ਹੈ,
ਵਸਾਇਲ ਦੇ ਦੇਵੇਗਾ ਕਦੇ ਇਤਨੇ ਕੀ,

ਮੇਰਾ ਫਰਜ਼ ਜੋ ਬਣਦਾ ਹੈ,
ਮੁਹੱਬਤ ਦੇ ਨਾਤੇ ਦੋਸਤੀ ਦੇ ਨਾਤੇ,
ਮੈਂ ਉਸਨੂੰ ਨਿਬਾਹਣ ਦੇ ਕਾਬਿਲ ਹੋ ਜਾਵਾਂਗਾ,

ਪਰ ਤੱਦ ਤੱਕ ਲਈ ਤੂੰ ਉਮੀਦ ਰੱਖੀਂ,
ਹੌਂਸਲਾ ਨਾ ਛੱਡੀ, ਹਿੱਮਤ ਨਾ ਹਾਰੀਂ,
ਇਹ ਨਾ ਸੋਚੀਂ ਤੂੰ ਇੱਕਲਾ ਹੈਂ,

ਇੱਕ ਦਿਲ ਹੋਰ ਵੀ ਹੈ ਤੇਰੀ ਫਿਕਰ ਵਿੱਚ,
ਜੋ ਸਵਾਰ ਦੇਣਾ ਚਾਉਂਦਾ ਹੈ ਤੇਰੇ ਮਸਲੇ,
ਪਰ ਉਸਦਾ ਹਾਲੇ ਚਲਦਾ ਵੱਸ ਨਹੀਂ ਹੈ,

ਮੇਰੀ ਫਿਕਰ ਦਾ ਘੇਰਾ ਸਿਰਫ ਮੇਰੇ ਤੱਕ ਨਹੀਂ ਹੈ...