ਓ ਥਾਂ ਪੂਜਨਹਾਰ,
ਜਿੱਥੇ ਵੱਸਦਾ ਸੋਹਣਾ ਯਾਰ,
ਓ ਥਾਂ ਮੰਦਿਰ,
ਓ ਥਾਂ ਮਸਜਿਦ,
ਓ ਥਾਂ ਠਾਕੁਰਦ੍ਵਾਰ,
ਜਿੱਥੇ ਵੱਸਦਾ ਸੋਹਣਾ ਯਾਰ,
ਓ ਥਾਂ ਦੇ ਜਾਵਾਂ ਵਾਰੀ ਵਾਰੀ,
ਓ ਥਾਂ ਦੇ ਜਾਵਾਂ ਬਲਿਹਾਰ,
ਜਿੱਥੇ ਵੱਸਦਾ ਸੋਹਣਾ ਯਾਰ,
ਓ ਦੇਹਰੀ ਨੂੰ ਲੱਖ ਲੱਖ ਸੱਜਦੇ,
ਓ ਪੌੜੀ ਨੂੰ ਸੋ ਸੋ ਪਿਆਰ,
ਸਾਂਵਲ ਜਿਸ ਤੇ ਬੈਠੇ,
ਢੋਲਾ ਜਿਸ ਤੇ ਰੱਖ ਕਦਮ,
ਜਾਵੇ ਅੰਦਰ ਬਾਹਰ,
ਓ ਥਾਂ ਪੂਜਨਹਾਰ,
ਓਹੀਓ ਰੁੱਖ ਨੀ ਸਈਓਂ ਚੰਦਨ,
ਓਹੀਓ ਸ਼ਹਿਰ ਨੀ ਕੁੜੀਓ ਲੰਡਨ,
ਜਿਹਦੀ ਛਾਵੇਂ ਉਹ ਬਹਿ ਸੀ,
ਜਿਹਦੀ ਗਲੀਆਂ ਉਹ ਰਹਿ ਸੀ,
ਓਹੀਓ ਫ਼ੁੱਲ ਨੀ ਚੰਬਾ ਸਖੀਏ,
ਓਹੀਓ ਫੁੱਲ ਨੀ ਚਮੇਲੀ ਸਖੀਏ,
ਪੱਤ ਜਿਹੜਾ ਨਿਮਮੜੀ ਦਾ,
ਛੋ ਸੱਜਣਾ ਦੀ ਪਾ,
ਹੁੰਦਾ ਫਿਰੇ ਗਲੀ ਗਲੀ ਖਵਾਰ,
ਓ ਥਾਂ ਪੂਜਨਹਾਰ,
ਜਿੱਥੇ ਵੱਸਦਾ ਸੋਹਣਾ ਯਾਰ
ਓਹੀਓ ਧੁੱਪ ਮੈਨੂੰ ਛੂ ਜਾਵੇ,
ਓਹੀਓ ਪੌਣ ਮੇਰੇ ਗੱਲ ਲੱਗ ਜਾਵੇ,
ਜਿਹੜੀ ਧੁੱਪ ਓਹਦਾ ਮੁੱਖ ਛੁਇਆ,
ਜਿਹੜੀ ਪੌਣ ਓਹਦਾ ਹੱਥ ਚੁੰਮਿਆ,
ਟੁੱਟਣ ਮੇਰੇ ਦੁੱਖ ਹਜ਼ਾਰ,
ਓ ਥਾਂ ਪੂਜਨਹਾਰ,
ਜਿੱਥੇ ਵੱਸਦਾ ਸੋਹਣਾ ਯਾਰ!
ਜਿੱਥੇ ਵੱਸਦਾ ਸੋਹਣਾ ਯਾਰ,
ਓ ਥਾਂ ਮੰਦਿਰ,
ਓ ਥਾਂ ਮਸਜਿਦ,
ਓ ਥਾਂ ਠਾਕੁਰਦ੍ਵਾਰ,
ਜਿੱਥੇ ਵੱਸਦਾ ਸੋਹਣਾ ਯਾਰ,
ਓ ਥਾਂ ਦੇ ਜਾਵਾਂ ਵਾਰੀ ਵਾਰੀ,
ਓ ਥਾਂ ਦੇ ਜਾਵਾਂ ਬਲਿਹਾਰ,
ਜਿੱਥੇ ਵੱਸਦਾ ਸੋਹਣਾ ਯਾਰ,
ਓ ਦੇਹਰੀ ਨੂੰ ਲੱਖ ਲੱਖ ਸੱਜਦੇ,
ਓ ਪੌੜੀ ਨੂੰ ਸੋ ਸੋ ਪਿਆਰ,
ਸਾਂਵਲ ਜਿਸ ਤੇ ਬੈਠੇ,
ਢੋਲਾ ਜਿਸ ਤੇ ਰੱਖ ਕਦਮ,
ਜਾਵੇ ਅੰਦਰ ਬਾਹਰ,
ਓ ਥਾਂ ਪੂਜਨਹਾਰ,
ਓਹੀਓ ਰੁੱਖ ਨੀ ਸਈਓਂ ਚੰਦਨ,
ਓਹੀਓ ਸ਼ਹਿਰ ਨੀ ਕੁੜੀਓ ਲੰਡਨ,
ਜਿਹਦੀ ਛਾਵੇਂ ਉਹ ਬਹਿ ਸੀ,
ਜਿਹਦੀ ਗਲੀਆਂ ਉਹ ਰਹਿ ਸੀ,
ਓਹੀਓ ਫ਼ੁੱਲ ਨੀ ਚੰਬਾ ਸਖੀਏ,
ਓਹੀਓ ਫੁੱਲ ਨੀ ਚਮੇਲੀ ਸਖੀਏ,
ਪੱਤ ਜਿਹੜਾ ਨਿਮਮੜੀ ਦਾ,
ਛੋ ਸੱਜਣਾ ਦੀ ਪਾ,
ਹੁੰਦਾ ਫਿਰੇ ਗਲੀ ਗਲੀ ਖਵਾਰ,
ਓ ਥਾਂ ਪੂਜਨਹਾਰ,
ਜਿੱਥੇ ਵੱਸਦਾ ਸੋਹਣਾ ਯਾਰ
ਓਹੀਓ ਧੁੱਪ ਮੈਨੂੰ ਛੂ ਜਾਵੇ,
ਓਹੀਓ ਪੌਣ ਮੇਰੇ ਗੱਲ ਲੱਗ ਜਾਵੇ,
ਜਿਹੜੀ ਧੁੱਪ ਓਹਦਾ ਮੁੱਖ ਛੁਇਆ,
ਜਿਹੜੀ ਪੌਣ ਓਹਦਾ ਹੱਥ ਚੁੰਮਿਆ,
ਟੁੱਟਣ ਮੇਰੇ ਦੁੱਖ ਹਜ਼ਾਰ,
ਓ ਥਾਂ ਪੂਜਨਹਾਰ,
ਜਿੱਥੇ ਵੱਸਦਾ ਸੋਹਣਾ ਯਾਰ!