ਮਰਸਿਯਾ

ਹੁਣ ਦੇ ਲਈ ,ਹੁਣ ਦੀ ਵਾਰੀ ,ਮੈਨੂ ਮੇਰੇ ਦੋਸਤੋ ਮਾਫ਼ ਕਰੋ,
ਮੇਂ ਮੁੜਾਂਗਾ ਫਿਰ ,ਰੂਪ ਬਦਲ ਕੇ ,ਰੰਗ ਵਟਾ ਕੇ,
ਹੁਣ ਤਕ ਸਦਾ ਕਰਦਾ ਰਿਹਾ ਹਾਂ ਗੱਲਾਂ ਕੌਡੀਆਂ,
ਮੇਂ ਮੁੜਾਂਗਾ ਫਿਰ ,ਮਿਸ਼ਰੀ ਮਿਤ੍ਠੇ ਬੋਲ ,ਸਜਰੇ ਸੁਨੇਹੇ ਲੈ ਕੇ!
ਹੁਣ ਦੇ ਲਈ...

ਜਾਨੇ ਅਨਜਾਨੇ ਹੀ ਮੇਂ ਦਿਲ ਫੁੱਲਾਂ ਜੇਹੇ ਬੁਹਤ ਦੁਖਾਏ ਨੇ ,
ਮੇਂ ਮੁੜਾਂਗਾ ਫਿਰ , ਆਪ੍ਨਿਯਾਂ ਗਲਤਿਯਾੰ ਤੋਂ ਤੋਬਾ ਕਰਕੇ,
ਭਰਮ ਆਪਨੇ ਵਿਚ ਜੋ ਤੁਰਦਾ ਰਿਹਾ , ਤੁਰੇਯਾ ਸਦਾ ਹੀ ਇਕੱਲਾ,
ਮੇਂ ਮੁੜਾਂਗਾ ਫਿਰ ,ਤੁਰਾਂਗਾ ਤੁਹਾਡੇ ਨਾਲ ਕਦਮ ਮਿਲਾ ਕੇ!
ਹੁਣ ਦੇ ਲਈ ...

ਆਵਾਜ਼ ਤੁਸੀਂ ਜੋ ਕਦੇ ਵੀ ਉਠਾਈ , ਮੇਂ ਸਦਾ ਚੁਪ ਹੀ ਰਿਹਾ,
ਮੇਂ ਮੁੜਾਂਗਾ ਫਿਰ ,ਲਾਵਾਂਗਾ ਨਾਰੇ ਤੁਹਾਡੇ ਨਾਲ ਆਵਾਜ਼ ਰਲਾ ਕੇ,
ਸਦਾ ਹੀ ਲਾਉਂਦਾ ਰਿਹਾ ਦਾਹ ਤੁਹਾਦੀਯਾਂ ਉਸਾਰੂ ਵੇਯੋੰਤਾਂ ਨੂ ,
ਮੇਂ ਮੁੜਾਂਗਾ ਫਿਰ ,ਕਰਾਂਗਾ ਕਮ ਤੁਹਾਡੇ ਨਾਲ ਹਥ ਵਟਾ ਕੇ!
ਹੁਣ ਦੇ ਲਈ ...

ਕਰਦਾ ਰਿਹਾ ਕਿਨਾਰਾ ਮੇਹ੍ਫਿਲਾਂ ਤੋਂ ,ਜੋ ਤੁਸੀਂ ਬੇਹ੍ਨ੍ਦੇ ਸੀ ਸਜਾ ਕੇ,
ਮੇਂ ਮੁੜਾਂਗਾ ਫਿਰ ,ਸੁਨਾਯਾ ਕਰਾਂਗਾ ਨਜ਼ਮ ,ਗੀਤ ਕੋਈ ਸੁਰ ਲਾ ਕੇ,
ਨਹੀ ਹੋ ਸਕੇਯਾ ਕਦੇ ਕਿਸੇ ਦਾ , ਨਾ ਬੈਠੇਯਾ ਆਪ ਕਿਸੇ ਕੋਲ ਜਾ ਕੇ,
ਮੈਂ ਮੁੜਾਂਗਾ ਫਿਰ , ਰਹਾਂਗਾ ਸਬ ਦਾ ਆਪਣਾ , ਸਬ ਨੂ ਆਪਣਾ ਬਣਾ ਕੇ!
ਹੁਣ ਦੇ ਲਈ ......