ਜ਼ਿੰਦਗੀ ਕਦੇ ਕਦੇ ਤਾਂ ਲਗਦਾ ਹੈ,
ਮੁੱਠ ਕੁ ਅਮੀਰ ਯਾ ਬੋਹਤ ਹੀ
ਸਮਜ਼ਦਾਰ ਲੋਕਾਂ ਦੀ ਬਾਂਦੀ ਹੈ,
ਬਾਕੀ ਤਾਂ ਸਭ ਨੂੰ ਇੰਝ ਹੀ,
ਕੁੱਟਦੀ, ਮਾਰਦੀ ਤੇ ਭਜਾਂਦੀ ਹੈ,
ਕਿੰਨੇ ਕੂ ਮਨੁੱਖ ਹੋਣਗੇ ਇਸ ਧਰਤੀ ਤੇ,
ਜੌ ਕਹਿ ਸਕਦੇ ਹੋਣਗੇ,
ਕੇ ਓਹ ਪੂਰੀ ਤਰਾ ਖੁਸ਼ ਨੇ ਜ਼ਿੰਦਗੀ ਤੋਂ,
ਕੇ ਓਹ ਆਪਣੀ ਮਰਜ਼ੀ ਤੇ
ਮਤਲਬ ਦੀ ਜ਼ਿੰਦਗੀ ਹੰਡਾ ਰਹੇ ਨੇ,
ਜਿੱਥੋਂ ਤੀਕ ਮੇਰੀ ਨਜ਼ਰ ਜਾਂਦੀ ਹੈ,
ਮੈਂ ਦੇਖਦਾ ਹਾਂ ਹਰ ਬੰਦਾ ਹੈ ਘਿਰਿਆ
ਹੋਇਆ, ਅਜੀਬ ਜਿਹੇ ਝਮੇਲੇ
ਮੁਸ਼ਕਿਲਾਂ ਤੇ ਜਿੰਮੇਵਾਰੀਆਂ ਚ,
ਰੁਜੇਂਵੇ ਤੇ ਦੌੜ ਭੱਜ ਹੀ ਜਿਸ ਵਿੱਚ,
ਬੰਦੇ ਦੇ ਬੱਸ ਸਾਥੀ ਨੇ,
ਜੌ ਬਚਾਈ ਰੱਖਦੇ ਨੇ ਉਸਨੂੰ,
ਕੋਈ ਵੀ ਸਵਾਲ ਕਰਨ ਤੋਂ,
ਯਾਂ ਜ਼ਿੰਦਗੀ ਦੀ ਪੜਤਾਲ ਕਰਨ ਤੋਂ,
ਸ਼ਾਇਦ ਮੇਰੀ ਵੀ ਉਲਜਣ
ਦਾ ਹੱਲ ਇਹ ਹੀ ਹੈ,
ਕੇ ਬੱਸ ਰੁੱਝੇ ਰਹੀਏ ਕੀਤੇ ਨਾ ਕੀਤੇ,
ਬੁਹਤਾ ਸੋਚੀਏ ਨਾ ਆਪੇ ਹਾਲੇ
ਕੇ ਕਿਧਰ ਨੂੰ ਜਾਣਾ, ਕੀ ਕਰਨਾ,
ਭਾਵੇਂ ਇਸ ਤੋਂ ਔਖਾ ਮੇਰੇ ਲਈ
ਸ਼ਾਇਦ ਹੋਰ ਕੁੱਝ ਵੀ ਨਹੀਂ ਹੈ,
ਭਾਵੇਂ ਦਮ ਜਾ ਘੁੱਟਦਾ ਹੈ,
ਬਿਨਾਂ ਸੋਚੇ ਦਿਨ ਹੰਡਾਣ ਚ,
ਜਿਵੇਂ ਕੇ ਬੇਹੱਦ ਤੰਗ ਜਗਹ
ਚ ਕਿਸੇ ਨੇ ਮੈਨੂੰ ਬੰਦ ਕਰ ਦਿੱਤਾ ਹੋਵੇ!