ਹੌਂਸਲੇ ਵਾਲਾ ਬੰਦਾ ਬਹੁਤ ਕੁਛ ਕਰ ਸਕਦਾ

Dedicated to Elon Musk


ਪੜਿਆ ਲਿਖਿਆ ਬੰਦਾ ਕੁਛ ਕੁਛ ਕਰ ਸਕਦਾ,

ਹੌਂਸਲੇ ਵਾਲਾ ਬੰਦਾ ਬਹੁਤ ਕੁਛ ਕਰ ਸਕਦਾ,

ਸਾਰੇ ਕੰਮ ਇੱਕਲੇ ਅਕਲਾਂ ਨਾਲ ਹੀ ਨਹੀਂ ਚੱਲਦੇ,

ਵੱਡਾ ਜੰਗ ਦਾ ਮੈਦਾਨ ਹਿੰਮਤ ਨਾਲ ਹੀ ਫਤਹਿ ਹੋ ਸਕਦਾ!


ਢੇਰੀ ਹੀ ਢਾਹ ਜੇ ਬੰਦਾ ਕੋਈ ਮੁਸ਼ਕਿਲ ਪੈਣ ਤੇ,

ਅਕਲ ਵੀ ਜਾਂਦੀ ਫਿਰ ਉੱਥੇ ਓਹਦੀ ਜਵਾਬ ਦੇ,

ਡਰ ਨਾਲ ਜਿਹੜਾ ਨਵੇਂ ਰਸਤੇ ਤੇ ਪੈਰ ਹੀ ਨਾ ਪੁੱਟ ਸਕੇ,

ਕਿੰਨਾ ਵੀ ਸਿਆਣਾ ਹੋਵੇ ਅੱਗੇ ਨਹੀ ਵੱਧ ਸਕਦਾ!


ਸੋਚਣਾ ਸਮਝਣਾ ਪਰਖਣਾ ਇੱਕ ਵੱਡਾ ਗੁਣ ਹੈ,

ਪਰ ਜਿਹੜਾ ਦਾਅ ਨਾ ਲਾ ਸਕੇ ਓਹ ਹਾਲੇ ਅਪੂਰਨ ਹੈ,

ਬਿਨਾ ਦਲੇਰੀ ਦੇ ਘੋਲ ਘੁਲਿਆ ਨਹੀਓਂ ਜਾਂਦਾ,

ਤੇ ਘੁਲੇ ਬਿਨਾ ਸਿਹਰਾ ਜਿੱਤ ਦਾ ਸਿਰ ਬੱਝ ਨਹੀਂ ਸਕਦਾ!


ਡਾਢਾ ਨਹੀਓਂ ਵੇਖਦਾ ਕਦੇ ਫਿਰ ਵਕਤ ਘੜੀ ਤੇ,

ਮਿੱਥ ਲੇ ਜ਼ੇ ਇੱਕ ਵਾਰੀ ਤੇ ਆਜੇ ਜ਼ੇ ਅੜੀ ਤੇ,

ਢਾਹ ਮਾਰਦਾ ਜਿਹੜਾ ਵੀ ਰਾਹ ਓਹਦੇ ਅੜਦਾ,

ਓਹ ਮੰਨਦਾ ਹੀ ਨਹੀਂ ਕਿ ਇਹ ਹੋ ਨਹੀ ਸਕਦਾ!


ਸਾਰੀ ਹੋਜੇ ਖਿਲਾਫ ਖ਼ਲਕਤ ਤੁਰਿਆ ਇਕੱਲਾ ਹੀ ਜਾਂਦਾ,

ਨਾ ਮਿਲੇ ਸਾਥੀ ਕੋਈ ਕਦੇ ਸੋਗ ਨਹੀਂ ਮਨਾਂਦਾ,

ਆਪ ਹੀ ਚੱਕ ਲੈਂਦਾ ਸਾਰੇ ਭਾਰ ਸਾਂਭ ਲੈਂਦਾ ਸਾਰੇ ਕੰਮ ਕਾਰ,

ਓਹ ਮਰ ਤਾਂ ਸਕਦਾ ਹੁੰਦਾ ਪਰ ਖੜ ਨਹੀਂ ਸਕਦਾ!

ਵੱਡੇ ਲੋਕ ਤਾਂ ਬਹੁਤ ਸਿਆਣੇ ਹੁੰਦੇ ਨੇ

Dedicated to simple lifestyle of Bill Gates, Warren Buffet, Mark Zuckerberg, Larry Page and other great people


ਵੱਡੇ ਲੋਕ ਤਾਂ ਬਹੁਤ ਸਿਆਣੇ ਹੁੰਦੇ ਨੇ,

ਉੱਚੀ ਹੁੰਦੀ ਸੋਚ ਓਹਨਾ ਦੀ,

ਸਾਦੇ ਓਹਨਾ ਦੇ ਬਾਣੇ ਹੁੰਦੇ ਨੇ!


ਓਹ ਜਾਣਦੇ ਨੇ ਸ਼ਰੀਰਾਂ ਨਾਲ 

ਐਵੇਂ ਖਿਲਵਾੜ ਚੰਗਾ ਨਹੀਂ,

ਬੜੀ ਸੂਜ ਵਾਲੇ ਓਹਨਾ ਦੇ ਖਾਣੇ ਹੁੰਦੇ ਨੇ!


ਸਦਾ ਓਹਨਾ ਦਾ ਧਿਆਨ ਹੁੰਦਾ ਤਰੱਕੀਆਂ ਵੱਲ,

ਐਵੇਂ ਜਣੇ ਖਣੇ ਕੋਲ ਖੜ ਕੇ,

ਕਦੇ ਆਵਦਾ ਵਕਤ ਨਾ ਗਵਾਉਂਦੇ ਨੇ!


ਓਹ ਹਰ ਚੀਜ਼ ਨੂੰ ਪਰਖਦੇ, ਸੋਚਦੇ ਆ,

ਹਰ ਪੈਰ ਤੇ ਵਿਚਾਰਦੇ ਆ

ਆਪਣੇ ਆਪ ਨੂੰ ਬੋਚਦੇ ਆ,

ਉਹ ਲਾਈ ਲੱਗ ਜਾ 

ਭੇੜ ਚਾਲ ਵਾਲੇ ਬੰਦੇ ਨਹੀਂ ਹੁੰਦੇ,

ਓਹਨਾ ਨੇ ਹਰ ਚੀਜ਼ ਦੇ

ਤੱਤ ਕੱਢੇ ਭੇਦ ਜਾਣੇ ਵੇ ਹੁੰਦੇ ਆ!


ਵੱਡੇ ਲੋਕ ਤਾਂ ਬਹੁਤ ਸਿਆਣੇ ਹੁੰਦੇ ਨੇ,

ਉੱਚੀ ਹੁੰਦੀ ਸੋਚ ਓਹਨਾ ਦੀ,

ਸਾਦੇ ਓਹਨਾ ਦੇ ਬਾਣੇ ਹੁੰਦੇ ਨੇ!

सोचना तो हर इंसान ने ये होता है

 किसी के भी ना होने से 

दुनिया को कोई फरक नहीं पड़ता,

सोचना तो हर इंसान ने ये होता है

उसके होने से क्या हो सकता!

  

अपनी मैं से ऊपर उठ के,

सबके लिए क्या है वो कर सकता,

कितने दिल वो रोशन कर सकता,

कितने रस्तों का चिराग वो बन सकता,

किसी के भी ना होने से 

दुनिया को कोई फरक नहीं पड़ता!


बड़ी दुनिया है अभी भी बर्बाद सी,

नज़र नहीं, न ही कोई इलाज़ भी,

क्या कोई करके एज़ाज़ वो

ज़िन्दगी उनकी आसान कर सकता,

किसी के भी ना होने से 

दुनिया को कोई फरक नहीं पड़ता!


मैंने चुनी है अभी तो राह-ऐ-सुखन,

तान की दे सकूं सोच जोड़ सकूं मन, 

और देखेंगे आगे और क्या है हो सकता,

किसी के भी ना होने से 

दुनिया को कोई फरक नहीं पड़ता! 

ਬੋਧੀ (Bodhi)

Om Asato Maa Sad-Gamaya |

Tamaso Maa Jyotir-Gamaya |

Mrtyor-Maa Amrtam Gamaya |

Om Shaantih Shaantih Shaantih ||


Sarve Santu Nir-Aamayaah |

Sarve Bhadraanni Pashyantu

Maa Kashcid-Duhkha-Bhaag-Bhavet |

Om Shaantih Shaantih Shaantih ||


ਬੋਧੀ ਸਿਰਫ ਉਹ ਹੀ ਨਹੀਂ ਹੁੰਦਾ,

ਜਿਹੜਾ ਮੱਠ ਯਾ ਮੰਦਰ ਚ ਰਹੇ,

ਜਿਹੜਾ ਧੂਪ ਧੁਖਾਵੇ, ਜੋਤ ਜਗਾਵੇ,

ਆਰਤੀ ਗਾਵੇ, ਅਰਾਧਣਾ ਕਰੇ!


ਜਿਹੜਾ ਧੂਣੀ ਰਮਾਵੇ,

ਜਿਹੜਾ ਵਿੱਚ ਵਿਰਾਣੇਆਂ ਦੇ ਜਾ,

ਮੋਨ ਧਾਰੇ, ਉੱਠ ਜਾਵੇ ਸਭ ਕੁਛ ਤੋਂ,

ਕਾਮ, ਕ੍ਰੋਧ, ਲੋਭ, ਮੋਹ, ਮਾਇਆ,

ਸਭ ਜਿਸ ਦੇ ਸਾਮਣੇ ਆ ਹਾਰੇ!    


ਬੋਧੀ ਉਹ ਵੀ ਹੁੰਦਾ ਆ,

ਜੋਗੀ ਉਹ ਵੀ ਹੁੰਦਾ ਆ,  

ਸ਼ਾਇਦ ਮੇਰੇ ਹਿਸਾਬ ਨਾਲ,

ਅਸਲ ਉਹ ਹੀ ਹੁੰਦਾ ਆ!


ਜਿਹੜਾ ਵਿਚਰਦਾ ਦੁਨੀਆਂ ਚ ਰਹੇ,

ਨਾ ਭਗਵੇ ਪਾਵੇ, ਨਾ ਮਾਲਾ ਫੇਰੇ,

ਪਰ ਜਿਸਦਾ ਧਰਤੀ ਜਿੱਡਾ ਦਿਲ ਹੋਵੇ,

ਆਕਾਸ਼ ਜਿੱਡੇ ਹੋਣ ਜਿਸਦੀ  ਸੋਚ ਦੇ ਘੇਰੇ,


ਜਿਹਦਾ ਪਾਣੀਆਂ ਜਿਹਾ ਸੁਭਾਅ ਹੋਵੇ,

ਜਿਹਦੇ ਚ ਧੁੱਪਾਂ ਜਿਹਾ ਨਿਗਾਸ ਹੋਵੇ,

ਜਿਹੜਾ ਹਵਾ ਵਾੰਗੂ ਸੀਤ ਜੇ ਮਨ ਜਿਹੜਾ ਛੋਵੇ,

ਚਾਨਣੀ ਜਿਸਦੀ ਹਰ ਕਿਸੇ ਲਈ ਹੋਵੇ,

ਸੂਰਜ ਜੋ ਹਰ ਬੂਹੇ ਆਣ ਖਲੋਵੇ,  


ਜਿਹੜਾ ਹੋਰਾਂ ਦੇ ਦੁੱਖ ਵਿੱਚ ਰੋਵੇ,

ਜਿਹੜਾ ਸਭ ਦੇ ਸੁੱਖ ਚ ਸੁਖੀ ਹੋਵੇ, 

ਜਿਸਦਾ ਲਈ ਆਪਣਾ ਆਪ ਮੁੱਖ ਨਾ ਹੋਕੇ,

ਭਲਾ ਸਭ ਦਾ ਹੀ ਮੁੱਖ ਹੋਵੇ,


ਜਿਹੜਾ ਖੱਟ ਕੇ ਤੇ ਵੰਡ ਦਵੇ,

ਜਿਹਦੀ ਆਪਣੀ ਕੋਈ ਮੰਗ ਨਾ ਰਹੇ,

ਜਿਹੜਾ ਸਭ ਦੇ ਭਲੇ ਲਈ ਜਿਵੇ,

ਜਿਹੜਾ ਸਭ ਦੇ ਭਲੇ ਲਈ ਮਰੇ,

 

ਉਸਨੇ ਫ਼ਲਸਫ਼ਾ ਸਿਰਫ ਪੜ੍ਹਿਆ ਹੀ ਨਹੀਂ,

ਉਸਨੇ ਉਸਨੂੰ ਹੰਡਾਇਆ ਵੀ ਹੁੰਦਾ,

ਉਸਨੇ ਹਰ ਸਲੋਕ ਹਰ ਮੰਤ੍ਰ ਨੂੰ,

ਅਸਲ ਵਿਚ ਅਪਣਾਇਆ ਵੀ ਹੁੰਦਾ,

ਓਹਦਾ ਗਿਆਨ ਮਹਿਜ ਸੋਚ ਨਹੀਂ ਹੁੰਦੀ,

ਓਹਨੇ ਸਨੀ ਉਸਨੂੰ ਯਥਾਰਥ  ਬਣਾਇਆ ਵੀ ਹੁੰਦਾ!


ਬੋਧੀ ਸਿਰਫ ਉਹ ਹੀ ਨਹੀਂ ਹੁੰਦਾ,

ਜਿਹੜਾ ਮੱਠ ਯਾ ਮੰਦਰ ਚ ਰਹੇ...

वहां भी कुछ न कुछ करके हो ही जाता

अगर रोटियों का ही बस मोह होता,

और सर पे मेरे छत रहे,

बस इतना सा ही मैं सोचता होता,

तो मैं इतनी दूर क्यों आता,

इतना सा गुजर बसर तो,

वहां भी कुछ न कुछ करके हो ही जाता!


रातों की नींद इसी लिए तो न गवाई थी,

शामें बचपन की इस लिए तो ना लगाई थी,

के कारखाने के अव्वल मजदूर होंगे हम,

या जिसको सलाम फेंके चार लोग,

ऐसे कभी हजूर होंगे हम,

ये ख्वाब तो आज तक आंख में न है आता!


हम तो निकले थे घर से,

भटके थे शहर शहर दर ब दर पे,

सब मोह, सब प्यार त्याग के,

इस उम्मीद पे, इस आस पे,

के कोई कहीं मिल जाएगा,

जो आग दिल में है एक,

उसकी रोशनी में हमको,

खोज और करतब की दुनिया में छोड़ आएगा,

पर वो दर ओ दीवार तो कहीं नजर नहीं आता!


यहां तो बस दौड़ धूप है,

काम है, दाम है, आराम है,

पाँच दिन जलना है भट्टी के आगे,

और फिर दो दिन अपने तमाम हैं,

जिसमे समझ नहीं लगता क्या करे,

बस उलझन, मायूसी, बेचैनी,

खौफ, शिकस्त, ना उम्मीद,

घेरे रहती है हर वक्त,

शायद यही खाबों से बेवफाई

का सिला और इनाम है,

या फिर जिंदगी ऐसी ही होती है,

बेमतलब, बेमकसद, खानाबदोशी,

हमको ही अभी समझ नहीं,

सब सही कहते है हमको ही जीना नहीं आता!


बड़ी कोशिश करता हूं समझौता करने की,

हर अपनी सोच अपने ख्वाब को खत्म करने की,

जस्बात पे काबू रखने की,

दिल को पत्थर करने की,

बस और बस सिर्फ अकल की राह पे चलने की,

पर क्या करूं कभी न कभी,

ये सब ख्याल आ ही जाता,


अगर रोटियों का ही बस मोह होता,

और सर पे मेरे छत रहे,

बस इतना सा ही मैं सोचता होता,

तो मैं इतनी दूर क्यों आता,

इतना सा गुजर बसर तो,

वहां भी कुछ न कुछ करके हो ही जाता!