ਨਿਸ਼ਾਨੀ ਹੁੰਦੀ ਪਿਆਰ ਦੀ

ਜੇ ਖਿੱਚ ਪਵੇ ਯਾਰ ਦੀ,
ਨਿਸ਼ਾਨੀ ਹੁੰਦੀ ਪਿਆਰ ਦੀ,
ਨਾ ਫਿਕਰ ਰਹੇ
ਕਾਰ ਦੀ,ਵਿਹਾਰ ਦੀ,
ਨਿਸ਼ਾਨੀ ਹੁੰਦੀ ਪਿਆਰ ਦੀ,

ਕੁੱਜ ਪਤਾ ਹੀ ਨਾ ਲੱਗੇ,
ਤਾਹਨੇ ਮੇਹਣੇ ਜੇ ਪੈਣ,
ਆਪਣੇ ਬੇਗਾਨੇ
ਗੱਲਾਂ ਕੀ ਕੀ ਕਹਿਣ,
ਲੱਗੇ ਕੀਤੇ ਜੁੜ ਗਈ ਹੈ ਤਾਰ ਜੀ,
ਨਿਸ਼ਾਨੀ ਹੁੰਦੀ ਪਿਆਰ ਦੀ,

ਕੋਸੇ ਕੋਸੇ ਹੋ ਵਿੱਚ
ਯਾਦ, ਸਾਹ ਜੇ ਆਣ,
ਅੰਗ ਅੰਗ ਟੁੱਟ ਜਾਵੇ,
ਅੱਖੀਂ ਨੀਂਦਰੇ ਨਾ ਸਮਾਣ,
ਨਿਗਾਹ ਰਹੇ ਉਡੀਕ
ਵਿੱਚ ਬੂਹੇ ਝਾਤੀਆਂ ਮਾਰਦੀ,
ਨਿਸ਼ਾਨੀ ਹੁੰਦੀ ਪਿਆਰ ਦੀ,

ਭੁੱਖ ਲੱਗੇ ਹੀ ਨਾ ਭਾਵੇਂ,
ਸਾਮਣੇ ਹਲਵੇ ਪੂੜੇ ਹੋਣ,
ਬਿਣਾ ਗੱਲੋਂ ਹੀ ਨੈਣ
ਲੱਗ ਪੈਂਦੇ ਹੋਣ ਜੇ ਚੋਣ,
ਹੋਈ ਕੀ ਜਾਂਦਾ ਕੁੱਜ ਮਿਲੇ ਨਾ ਸਾਰ ਜੀ,
ਨਿਸ਼ਾਨੀ ਹੁੰਦੀ ਪਿਆਰ ਦੀ,

ਇਹ ਮਰਜ਼ ਬੜਾ ਅਥਰਾ,
ਇਹ ਰੋਗ ਬੜਾ ਚੰਦਰਾ,
ਐਵੇਂ ਵੈਦਾਂ ਕੋਲ
ਐਵੇਂ ਹਕੀਮਾਂ ਕੋਲ,
ਫਿਰੀ ਨਾ ਫੋਕ ਨੁਸਖਿਆਂ
ਤੇ ਮਾਲ ਵਾਰਦੀ,

ਇਹਦਾ ਇਲਾਜ
ਝਲਕ ਹੁੰਦੀ ਯਾਰ ਦੀ,
ਇਹਦਾ ਦਾਰੂ ਹੈ ਸਦੀਆਂ
ਤੋਂ ਮੇਲ ਤੇ ਦੀਦਾਰ ਜੀ,
ਜੇ ਖਿੱਚ ਪਵੇ ਯਾਰ ਦੀ,
ਨਿਸ਼ਾਨੀ ਹੁੰਦੀ ਪਿਆਰ ਦੀ...

ਇੱਕ ਮੈਂ ਹੀ ਨਹੀਂ ਹੋਇਆ ਫਿਰਦਾ ਮਜਨੂੰ

ਇੱਕ ਮੈਂ ਹੀ ਨਹੀਂ ਹੋਇਆ ਫਿਰਦਾ ਮਜਨੂੰ,
ਤੂੰ ਵੀ ਬਣੀ ਫਿਰਦੀ ਲੈਲੀ ਏਂ,
ਅਸੀਂ ਤੱਕਿਆ ਨਹੀਂ ਚਾਹੇ ਕਦੇ ਮੁੱਖ ਤੇਰਾ,
ਪਰ ਜਾਣਦੇ ਗੱਲ ਤੇਰੇ ਦਿਲ ਵਾਲੀ ਏ,

ਨਾ ਮੁੜਾਂਗੀ ਰਾਂਝਣੇ ਤੋਂ,
ਪਾਵੇਂ ਬਾਪ ਦੇ ਬਾਪ ਦਾ ਬਾਪ ਆਵੇ,
ਜਿਹੜਾ ਕਹਿ ਲੜ ਪਈ ਸੀ ਅੰਮੀ ਨਾਲ,
ਤੂੰ ਹੀ ਉਹ ਹੀਰ ਮਤਵਾਲੀ ਏ,

ਘੜੇ ਤੇ ਠਿੱਲ ਜਿਹੜੀ
ਆਉਂਦੀ ਰਹੀ ਰੋਜ ਪਾਰ ਝਨਾਂ,
ਤੁਹੀਂਓਂ ਉਹ ਰੰਗ ਇਸ਼ਕੇ ਰੰਗੀ,
ਸੋਹਣੀ ਮਹੀਵਾਲ ਵਾਲੀ ਏ,

ਜਿਹੜੀ ਹੂਕ ਦਿੰਦੀ ਅੱਜ ਵੀ,
ਪੁੰਨੂੰ ਪੁੰਨੂੰ ਦੀ ਮਾਰੂਥਲ ਚੋਂ,
ਮੈਂ ਜਾਣਿਆ ਹੈ ਤੈਨੂੰ ਜਾਣ ਕੇ,
ਤੁ ਹੀ ਸੱਸੀ ਉਹ ਭੰਬੋਰ ਵਾਲੀ ਏ,

ਤੇਰੇ ਸ਼ਹਿਰ ਦੀ ਬਾਤ ਸੁਣੀ ਦੀ,
ਇਕ ਹੋਈ ਫਿਰਦੀ ਸੁਹਾਗਣ
ਬਿਣਾ ਲਾਵਾਂ ਬਿਣਾ ਫੇਰਿਆਂ ਦੇ,
ਮੈਂ ਜਾਣਦਾ ਤੂ ਹੀ ਉਹ ਨੈਣਾ ਵਾਲੀ ਏ,

ਸਾਨੂੰ ਮਿਲ ਪਏ ਓ ਫੇਰ ਸੱਜਣਾ,
ਵਾਹ ਵਾਹ ਕਮਾਲ ਹੈ
ਉਸ ਸਿਰਜਣਹਾਰ ਦਾ,
ਜੜ ਇਸ਼ਕੇ ਦੀ ਮੁੜ ਹਰੀ ਹੋਣ ਵਾਲੀ ਏ,

ਤੈਨੂੰ ਲਿਖ ਕੇ ਕਿੱਦਾਂ ਭੇਜੇਈਏ ਜੀ,
ਅੱਖੀਂ ਆਏ ਕੇ ਜੇ ਤੂੰ ਵੇਖੇਂ,
ਪਤਾ ਲੱਗੇ ਸਾਡੇ ਚੇਹਰੇ ਤੇ ਕੀਹਦੇ
ਇਸ਼ਕੇ ਦੀ ਚੜੀ ਲਾਲੀ ਏ,

ਰੂਹਾਂ ਡੁੱਬ ਗਈਆਂ ਨੇ ਰੂਹਾਂ ਵਿੱਚ,
ਸਾਨੂੰ ਖ਼ਬਰ ਕੀਤੋ ਸੀ
ਰੱਬ ਆਪ ਆਈ ਕੇ,
ਤੈਨੂੰ ਖ਼ਬਰ ਇਹ ਮਿਲਣ ਵਾਲੀ ਏ,

ਤੈਂਡੀ ਭਾਲ ਚ ਹੀ ਫਿਰਦੀ ਸੀ,
ਰੂਹ ਖਾਂਦੀ ਗੇੜੇ ਦੁਨੀਆਂ ਤੇ,
ਤੁਸੀਂ ਮਿਲ ਗਏ ਹੋਂ,
ਸਾਡੀ ਇਸ ਤੋਂ ਬਾਦ ਹੁਣ ਬਹਾਲੀ ਏ!