ਸ਼ਹਿਰ ਮੇਰੇ ਜੱਦ ਕੋਈ ਨਾ ਆਇਆ ਸੀ

ਸ਼ਹਿਰ ਮੇਰੇ ਜੱਦ ਕੋਈ ਨਾ ਆਇਆ ਸੀ
(Trying to imagine how charming Bangalore would have been before 2000...)

ਸ਼ਹਿਰ ਮੇਰੇ ਜੱਦ ਕੋਈ ਨਾ ਆਇਆ ਸੀ,
ਸ਼ਹਿਰ ਮੇਰਾ ਇਤਰਾਂ ਦਾ ਨਹਾਇਆ ਸੀ,
ਬਾਗਾਂ ਵਿੱਚ ਖਿੜਦੇ ਸਨ ਫੁੱਲ ਕਲੀਆਂ,
ਹਰ ਰਸਤੇ ਰੁੱਖਾਂ ਦਾ ਸਾਇਆ ਸੀ,
ਸ਼ਹਿਰ ਮੇਰੇ ਜੱਦ ਕੋਈ ਨਾ ਆਇਆ ਸੀ...

ਇਸ ਦੀਆਂ ਝੀਲਾਂ ਦੇ ਪਾਣੀ ਵਿੱਚ,
ਰੋਜ ਰਾਤ ਨਹਾਉਣ ਆਉਂਦੀਆਂ ਪਰੀਆਂ,
ਚੰਨ ਇਸ ਸ਼ੀਸ਼ੇ ਦੇ ਵਿੱਚ ਰਾਤ ਪੁੰਨਿਆ ਦੀ,
ਦੇਖ ਆਪਣਾ ਮੁੱਖ ਕਰਦਾ ਸ਼ਰਮਾਇਆ ਸੀ,
ਸ਼ਹਿਰ ਮੇਰੇ ਜੱਦ ਕੋਈ ਨਾ ਆਇਆ ਸੀ...

ਪੌਣਾ ਲੰਗਦੀਆਂ ਸਨ ਮਿੱਠੀਆਂ ਠੰਡੀਆਂ
ਚੁੰਮਣ ਚੁੱਮਣ ਲੈ ਲੈ ਐਥੋਂ ਰੁੱਖਾਂ ਦਾ,
ਤੇ ਹਰ ਬਦਲੀ ਆਸ਼ਿਕ਼ ਇਸ ਦੇ ਰੂਪ ਦੀ,
ਇੱਕ ਤੱਕਣੀ ਤੇ ਜਾਂਦੀ ਵਰ ਜਾਇਆ ਸੀ,
ਸ਼ਹਿਰ ਮੇਰੇ ਜੱਦ ਕੋਈ ਨਾ ਆਇਆ ਸੀ...

ਤਿੱਤਲੀਆਂ ਉੱਡਦੀਆਂ ਸੀ ਐਥੇ ਰੰਗ ਬਰੰਗੀਆਂ
ਸੋਹਣੀਆਂ ਮਨਮੋਹਣੀਆਂ ਦਿਲ ਖੌਣੀਆਂ ਮਰਜਾਣੀਆਂ ,
ਚਿੜੀਆਂ ਗਾਉਂਦੀਆਂ ਸੀ ਮਿੱਠੜੇ ਮਿੱਠੜੇ ਗੀਤ
ਬਹਿ ਬਹਿ ਓਹਲੇ ਰੁੱਖਾਂ ਦੀਆਂ ਟਾਹਣੀਆਂ,
ਗਿਟਾਰਾਂ ਨੱਚ ਨੱਚ ਕੇ ਦਿਲ ਕਰਦੀਆਂ ਪਰਚਾਇਆ ਸੀ,
ਸ਼ਹਿਰ ਮੇਰੇ ਜੱਦ ਕੋਈ ਨਾ ਆਇਆ ਸੀ...

ਸ਼ਹਿਰ ਮੇਰਾ ਸੀ ਤਦ ਕੱਚ ਦੀ ਮੂਰਤ,
ਇਹ ਤਾਂ ਲੱਗਦਾ ਸੀ ਬੜਾ ਖੂਬਸੂਰਤ,
ਜਿਹੜਾ ਵੀ ਇਸਨੂੰ ਵਹਿੰਦਾ ਓਹੀਓ ਕਹਿ ਬਹਿੰਦਾ,
ਇਹ ਧਰਤ ਨਹੀਂ, ਇੰਦਰਪੁਰੀ ਯਾ ਕੋਈ ਮਾਇਆ ਈ,
ਸ਼ਹਿਰ ਮੇਰੇ ਜੱਦ ਕੋਈ ਨਾ ਆਇਆ ਸੀ...