ਡੂਮਣੇ (Honeybees)

ਦਿਨ ਐਂਤਵਾਰ ਸੀ, ਸਾਰੇ ਕੱਠੇ ਹੋਏ ਯਾਰ ਸੀ,

ਖੇਡਦੇ ਗੇਂਦ ਬੱਲਾ, ਗਲੀ ਦੇ ਇਸ ਪਾਰ ਸੀ,

ਨੋਨੀ ਨੇ ਖਿਚਤੀ ਲੀਕ ਇੱਕ ਵਿਚਕਾਰ ਸੀ,

ਉੱਡਦੀ ਗਈ ਤਾਂ ਛੇ, ਰਿੜਦੀ ਗਈ ਤਾਂ ਚਾਰ ਸੀ! 


ਖੇਡਦਿਆਂ ਖੇੜਦਿਆਂ ਘਤੁੱਤ ਸਾਨੂੰ ਸੁੱਜ ਪਈ,

ਡੂਮਨਿਆਂ ਨਾਲ ਲੱਦੀ ਨਿੱਮ ਕਿਸੇ ਨੂੰ ਵਿਖ ਪਈ,

ਗੇਂਦ ਬੱਲਾ ਛੱਡ ਸਾਰੇ ਹੇਠ ਓਹਦੇ ਆਏ ਸਾਂ ,

ਕੇਹੜਾ ਲਾਉਂਦਾ ਨਿਸ਼ਾਨਾ ਖੇਡ ਇਹ ਬਣਾਏ ਸਾਂ !


ਗੇਂਦ ਇੱਕ ਇੱਕ ਕਰ ਵਾਰੋ ਵਾਰੀ  ਸਾਰਿਆਂ ਨੇ ਸੁੱਟੀ ਆ,

ਕੀ ਪਤਾ ਸੀ ਸਾਨੂੰ ਕਮਲਿਆਂ ਨੂੰ ਕਿਸਮਤ ਸਾਡੀ ਫੁੱਟੀ ਆ,

ਨਿਸ਼ਾਨਾ ਆਖ਼ਰ ਨੋਨੀ ਦਾ ਛੱਤੇ ਦੇ ਵਿਚਕਾਰ ਜਾ ਲੱਗਿਆ,

ਖੁਸ਼ੀ ਵਿੱਚ ਸਾਰਿਆਂ ਨੇ ਮੋਢਿਆਂ ਉਹਨੂੰ ਚੱਕਿਆ!


ਇਹਨੇ ਚ ਉੱਡ ਪਈ ਡੂਮਨਿਆਂ ਦੀ ਡਾਰ ਸੀ,

lucky ਸਾਡਾ ਦੋਸਤ ਪਹਿਲਾ ਓਹਨਾ ਦਾ ਸ਼ਿਕਾਰ ਸੀ,

ਤਿੰਨ ਚਾਰ ਓਹਦੀ ਧੌਣ ਤੇ ਆ ਲੜੇ ਆ,

ਚੀਕ ਓਹਨੇ ਮਾਰੀ ਤੇ ਸਾਰੇ ਅਸੀਂ ਡਰੇ ਆਂ,  


ਸਿੱਟ ਨੋਨੀ ਨੂੰ ਓਥੇ ਈ ਫਿਰ ਅਸੀਂ ਭੱਜੇ ਆਂ,

ਡੂਮਣੇ ਪਿੱਛੇ ਪਿੱਛੇ ਤੇ ਅਸੀਂ ਅੱਗੇ ਅੱਗੇ ਆਂ,

ਛੱਡਇਆ ਓਹਨਾ ਨੇ ਸਾਡੇ ਚੋਂ ਇੱਕ ਵੀ ਸੁੱਕਾ ਨਹੀਂ,

ਕਿਸੇ ਦੀ ਅੱਖ, ਕਿਸੇ ਦੇ ਗੱਲ, ਕਿਸੇ ਦੀ ਬਾਂਹ,

ਸੁੱਜਿਆ ਸੁੱਜਿਆ ਜਾ ਫਿਰੇ ਅਗਲੇ ਦਿਨ ਹਰ ਕੋਈ!


ਤੇ ਬੁੜੀਆਂ ਦੀ ਜਾਣ ਨੂੰ ਅੱਡ ਪਿਆ ਕਜੀਆ ਸੀ,

ਛੱਡ ਛੱਡ ਮੰਜੀਆਂ ਉਹ ਵੀ ਗਲੀ ਚੋਂ ਭੱਜੀਆਂ ਸੀ,

ਬੂਹੇ ਕੁੰਡੇ ਲਾਉਂਦਿਆਂ ਬਾਰੀਆਂ ਉਹ ਢੋਂਦੀਆਂ,

ਨਾਲੇ ਮਣ ਮਣ ਸਾਨੂੰ ਗਾਲਾਂ ਉਹ ਸੁਣਾਉਂਦੀਆਂ, 


ਤੇ ਲੰਗਣਾ ਟੱਪਣਾ ਗਲੀ ਚੋਂ ਹੋਇਆ ਦੁਸ਼ਵਾਰ ਸੀ,

ਜਿਹੜਾ ਵੀ ਮਿਲਦਾ ਸੁਣਾਉਂਦਾ ਗੱਲਾਂ ਚਾਰ ਸੀ,

ਮਿਹਨਾਂ ਕੁ ਫੇਰ ਅਸੀਂ ਸਾਰੇ ਰਹੇ ਘਰੋਂ ਘਰੀਂ ਆ,

ਕੱਠੇ ਹੋਏ ਇੱਕ ਦਿਨ ਵੀ ਨਾ ਮਿੱਤਰ ਯਾਰ ਸੀ,


ਦਿਨ ਐਂਤਵਾਰ ਸੀ, ਸਾਰੇ ਕੱਠੇ ਹੋਏ ਯਾਰ ਸੀ,

ਖੇਡਦੇ ਗੇਂਦ ਬੱਲਾ, ਗਲੀ ਦੇ ਇਸ ਪਾਰ ਸੀ,

ਨੋਨੀ ਨੇ ਖਿਚਤੀ ਲੀਕ ਇੱਕ ਵਿਚਕਾਰ ਸੀ,

ਉੱਡਦੀ ਗਈ ਤਾਂ ਛੇ, ਰਿੜਦੀ ਗਈ ਤਾਂ ਚਾਰ ਸੀ!