ਇੱਕਲੇ ਬੰਦੇ ਦਾ ਗੁਜਾਰਾ ਨਹੀਂ!

ਇਕੱਲਾ ਰੁੱਖ ਤਾਂ ਖੜਾ ਰਿਹ ਸਕਦਾ,
ਇਕੱਲਾ ਬੁੱਤ ਵੀ ਸਭ ਸਿਹ ਸਕਦਾ,
ਪਰ ਜਿੰਦਗੀ ਤੋਂ ਪਾਰ ਉਤਾਰਾ ਨਹੀਂ,
ਇੱਕਲੇ ਬੰਦੇ ਦਾ ਗੁਜਾਰਾ ਨਹੀਂ!

ਦਿਲ ਦਿਆਂ ਕਦ ਤੱਕ ਦਿਲ ਚ ਰਿਹਣ,
ਬੁੱਲ ਦਾ ਜੀ ਹੁੰਦਾ ਕਿਸੇ ਨੂ ਕਿਹਣ,
ਬਿਨਾ ਕਹੇ ਭਾਰ ਤੋਂ ਛੁਟਕਾਰਾ ਨਹੀਂ,
ਇੱਕਲੇ ਬੰਦੇ ਦਾ ਗੁਜਾਰਾ ਨਹੀਂ!

ਮਨ ਹੋਲਾ ਹੋ ਲੈਂਦਾ ਡੋਲ ਪਾਣੀ ਖਾਰਾ,
ਤਨ ਨੂ ਬੁਹਤ ਹੈ ਥੰਮਾ ਦਾ ਸਹਾਰਾ,
ਪਰ ਰੂਹ ਨੂ ਰੂਹ ਬਿਨ ਚਾਰਾ ਨਹੀਂ,
ਇੱਕਲੇ ਬੰਦੇ ਦਾ ਗੁਜਾਰਾ ਨਹੀਂ!

ਵਾਟਾਂ ਲੰਮੀਆਂ ਬੁਹਤ ਨੇ ਐਵੇਂ ਲੱਗਦਾ,
ਇਕੱਲੇ ਪੈਰ ਪੈਂਡਾ ਮੀਲ ਵਾਂਗੂ ਟੱਪਦਾ,
ਕਿਸੇ ਦਾ ਸਾਥ ਜੈਸਾ ਨਜ਼ਾਰਾ ਨਹੀਂ,
ਇੱਕਲੇ ਬੰਦੇ ਦਾ ਗੁਜਾਰਾ ਨਹੀਂ!