ਕੋਜੇ ਹਾਂ, ਬੇਹੂਸਨੇ ਹਾਂ,
ਦਿਲ ਦੇ ਕਾਲੇ ਤਾਂ ਨਹੀਂ,
ਜਿੱਡੀ ਤੇਰੀ ਸਜਾ,ਏਡਾ ਤਾਂ
ਸਾਡਾ ਗੁਨਾਹ ਹੀ ਨਹੀਂ...
ਹੱਸ ਹੱਸ ਗੱਲਾਂ ਕਰਨੇ
ਦਾ ਮੰਨਿਆ ਚੱਜ ਨਹੀਂ,
ਗੱਲ ਐਨੀ ਤੇ ਹੀ ਦੁਨੀਆਂ
ਸਾਥੋਂ ਕਾਫੀ ਰੁੱਸੀ ਪਈ,
ਮੰਦਾ ਨਹੀਓਂ ਭਾਵੇਂ ਬੋਲਦੇ ਬੋਲ,
ਕਰਦੇ ਕਦੇ ਬਦਦੁਆ ਵੀ ਨਹੀਂ,
ਜਿੱਡੀ ਤੇਰੀ ਸਜਾ,ਏਡਾ ਤਾਂ
ਸਾਡਾ ਗੁਨਾਹ ਹੀ ਨਹੀਂ...
ਜਿੰਨੀ ਕੂ ਵਾਹ ਲਗਦੀ ਏ
ਓਨੀ ਪੂਰੀ ਲਾਈ ਦੀ ਆ,
ਜਿੱਥੇ ਲਾਈਏ ਕਦੇ ਓਥੇ
ਦਿਲ ਨਾਲ ਨਿਭਾਈ ਦੀ ਆ,
ਕੀਤਾ ਕਿਸੇ ਨਾਲ ਲਾ ਕੇ
ਕਦੇ ਦਗਾ ਵੀ ਨਹੀਂ,
ਜਿੱਡੀ ਤੇਰੀ ਸਜਾ,ਏਡਾ ਤਾਂ
ਸਾਡਾ ਗੁਨਾਹ ਹੀ ਨਹੀਂ....
ਤੁਹੀਂਓਂ ਦੱਸ ਫਿਰ ਅਸੀਂ
ਕਿਹੜੀ ਰਾਹ ਵੇ ਚੱਲੀਏ,
ਦਿਲ ਦੇ ਦਰ ਤੇਰੀ ਦੁਨੀਆਂ
ਦੇ ਕਿਵੇਂ ਅਸੀਂ ਮੱਲੀਏ,
ਕੰਮ ਸਾਡੇ ਹੁਣ ਇਹ
ਆਪੇ ਵਸਦਾ ਰਿਹਾ ਹੀ ਨਹੀਂ,
ਜਿੱਡੀ ਤੇਰੀ ਸਜਾ,ਏਡਾ ਤਾਂ
ਸਾਡਾ ਗੁਨਾਹ ਹੀ ਨਹੀਂ....
ਦਿਲ ਦੇ ਕਾਲੇ ਤਾਂ ਨਹੀਂ,
ਜਿੱਡੀ ਤੇਰੀ ਸਜਾ,ਏਡਾ ਤਾਂ
ਸਾਡਾ ਗੁਨਾਹ ਹੀ ਨਹੀਂ...
ਹੱਸ ਹੱਸ ਗੱਲਾਂ ਕਰਨੇ
ਦਾ ਮੰਨਿਆ ਚੱਜ ਨਹੀਂ,
ਗੱਲ ਐਨੀ ਤੇ ਹੀ ਦੁਨੀਆਂ
ਸਾਥੋਂ ਕਾਫੀ ਰੁੱਸੀ ਪਈ,
ਮੰਦਾ ਨਹੀਓਂ ਭਾਵੇਂ ਬੋਲਦੇ ਬੋਲ,
ਕਰਦੇ ਕਦੇ ਬਦਦੁਆ ਵੀ ਨਹੀਂ,
ਜਿੱਡੀ ਤੇਰੀ ਸਜਾ,ਏਡਾ ਤਾਂ
ਸਾਡਾ ਗੁਨਾਹ ਹੀ ਨਹੀਂ...
ਜਿੰਨੀ ਕੂ ਵਾਹ ਲਗਦੀ ਏ
ਓਨੀ ਪੂਰੀ ਲਾਈ ਦੀ ਆ,
ਜਿੱਥੇ ਲਾਈਏ ਕਦੇ ਓਥੇ
ਦਿਲ ਨਾਲ ਨਿਭਾਈ ਦੀ ਆ,
ਕੀਤਾ ਕਿਸੇ ਨਾਲ ਲਾ ਕੇ
ਕਦੇ ਦਗਾ ਵੀ ਨਹੀਂ,
ਜਿੱਡੀ ਤੇਰੀ ਸਜਾ,ਏਡਾ ਤਾਂ
ਸਾਡਾ ਗੁਨਾਹ ਹੀ ਨਹੀਂ....
ਤੁਹੀਂਓਂ ਦੱਸ ਫਿਰ ਅਸੀਂ
ਕਿਹੜੀ ਰਾਹ ਵੇ ਚੱਲੀਏ,
ਦਿਲ ਦੇ ਦਰ ਤੇਰੀ ਦੁਨੀਆਂ
ਦੇ ਕਿਵੇਂ ਅਸੀਂ ਮੱਲੀਏ,
ਕੰਮ ਸਾਡੇ ਹੁਣ ਇਹ
ਆਪੇ ਵਸਦਾ ਰਿਹਾ ਹੀ ਨਹੀਂ,
ਜਿੱਡੀ ਤੇਰੀ ਸਜਾ,ਏਡਾ ਤਾਂ
ਸਾਡਾ ਗੁਨਾਹ ਹੀ ਨਹੀਂ....