ਰੱਬ ਜੀ ਪਾ ਦਿੱਤਾ ਸਾਨੂ ਇਸ਼ਕ਼ ਨਾਲ ਉਸਦੇ,
ਸਾਨੂ ਉਸ ਦੇ ਕਾਬਿਲ ਵੀ ਤਾਂ ਬਣਾਉਣਾ ਸੀ,
ਜੇ ਮੇਂ ਲਾੰਗਾ ਕੋਲ ਦੀ ਮੇਇਨੁ ਤੱਕ ਲਵੇ,
ਰੂਪ ਰੰਗ ਸਾਨੂ ਵੀ ਏਨਾ ਕੁ ਤਾਂ ਦੇਣਾ ਸੀ!
ਸਾਡੇ ਦਿਲ ਵਿਚ ਲਾ ਦਿੱਤੀ ਹੈ ਅੱਗ ਇਸ਼ਕੇ ਦੀ ,
ਕੋਈ ਭਾਮ੍ਬੜ ਉਸ ਦੇ ਦਿਲ ਵੀ ਤਾਂ ਮਚਾਉਣਾ ਸੀ,
ਸਾਨੂ ਕਰ ਛਡੇਯਾ ਹੈ ਕਮਲਾ ਵਾਂਗ ਰਾਂਝੇ ਦੇ ,
ਉਸਨੁ ਵੀ ਕੋਈ ਹੀਰ ਵਾਲਾ ਰੋਗ ਤਾਂ ਲਾਉਣਾ ਸੀ!
ਮਨ੍ਨੇਯਾ ਆਪਣੀ ਮਰਜੀ ਨਾਲ ਨਹੀ ਹੈ ਮਿਲਣਾ ਨਸੀਬ ਵਿਚ,
ਕਦੇ ਭੁੱਲੇ ਭਟਕੇ ਹੀ ਸਾਡਾ ਉਸ ਨਾਲ ਮੇਲ ਕਰਾਉਣਾ ਸੀ,
ਮੇਂ ਆਪ ਨਹੀ ਕਹ ਸਕਦਾ ਉਸਨੁ ਆਪਨੇ ਦਿਲ ਦਾ ਹਾਲ,
ਤੁਸੀਂ ਸਬ ਦੇ ਦਿਲਾਂ ਦੇ ਜਾਨੀ ਉਸਨੁ ਹਾਲ ਸਾਡਾ ਕਹਣਾ ਸੀ!
ਸਾਡੀ ਇਸ਼ਕ਼ ਦੀ ਕਿਤਾਬ ਵਿਚ ਲਿਖ ਰਖੇਯਾ ਹੈ ਇੰਤਜਾਰ ਇੰਤਜਾਰ,
ਕੋਈ ਸਫ੍ਫਾ ਮੇਲ ਦਾ ਵੀ ਇਕ ਅਧ੍ਹਾ ਵਿਚ ਲਾਉਣਾ ਸੀ,
ਜੇ ਵਿਛੜੇ ਹੀ ਜੀਨਾ ਹੈ ਵਿਛੜੇ ਹੀ ਮਰ ਜਾਣਾ,
ਤਾਂ ਫਿਰ ਇਹ ਖੇਲ ਇਸ਼ਕ਼ ਦਾ ਕਯੋਂ ਰਚਾਉਣਾ ਸੀ!
ਸਚ ਹੀ ਜੇ ਮੇਂ ਕਾਬਿਲ ਨਹੀ ਹਾਂ ਉਸਦੇ,
ਤਾਂ ਇਕ ਤਾਰ੍ਫਾਹ ਅੱਗ ਵਿਚ ਸਾਨੂ ਕਾਹ੍ਨੁ ਮਚਾਉਣਾ ਸੀ,
ਨਾ ਉਸਨੁ ਭੁਲ ਸਕਦੇ ਨਾ ਕਿਸੇ ਹੋਰ ਦੇ ਹੋ ਸਕਦੇ ,
ਸਾਨੂ ਕਾਹ੍ਨੁ ਵਿਚ ਘੁਮਣ ਘੇਰਿਯਾੰ ਦੇ ਫ੍ਸੌਨਾ ਸੀ!
No comments:
Post a Comment